ਮਾਲੇਰਕੋਟਲਾ, ਅਪਰੈਲ (ਪੀ ਥਿੰਦ)- ਕਿਸਾਨੀ ਸੰਘਰਸ਼ ਦੇ ਯੋਧੇ ਦੀਪ ਸਿੱਧੂ ਦੇ ਅੱਜ ਜਨਮ ਦਿਨ ਮੌਕੇ ਐਂਟੀ ਡਰੱਗ ਅਤੇ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਅਤੇ ਜਨਾਬ ਅਚਿੰਤ ਗੋਇਲ ‘ਦੀ ਟਰੈਕਰਸ ਵਲੋਂ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 102 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ।ਇਸ ਮੌਕੇ ਕੈਂਪ ਦਾ ਉਦਘਾਟਨ ਜਨਾਬ ਅਚਿੰਤ ਗੋਇਲ ਵਲੋਂ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬੀ ਕਲਾਕਾਰ ਭਾਨਾ ਸਿੱਧੂ ਨੇ ਸ਼ਮੂਲੀਅਤ ਕੀਤੀ। ਭਾਨਾ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਉਹ ਕਿਸਾਨੀ ਸੰਘਰਸ਼ ਦੇ ਚੱਲਦਿਆਂ ਦਿੱਲੀ ਧਰਨੇ ਚੋਂ ਉਚੇਚੇ ਤੌਰ ਤੇ ਖੂਨਦਾਨ ਕੈਂਪ ਦੇ ਵਲੰਟੀਅਰਾਂ ਦੀ ਹੌਸਲਾ ਅਫਜਾਈ ਲਈ ਕੈਂਪ ਵਿਚ ਪੁੱਜੇ ਹਨ, ਕਿਉਂਕਿ ਖੂਨਦਾਨ ਇਕ ਮਹਾਂਦਾਨ ਹੈ। ਉਹਨਾਂ ਸੰਸਥਾ ਦੇ ਸਮੂਹ ਮੈਂਬਰਾਂ ਨੂੰ ਦਿਲੀ ਮੁਬਾਰਕਬਾਦ ਦਿੱਤੀ। ਜਨਾਬ ਅਚਿੰਤ ਗੋਇਲ ਨੇ ਕਿਹਾ ਕਿ ਅਜੋਕੇ ਦੌਰ ਅੰਦਰ ਬਲੱਡ ਬੈਂਕਾਂ ਅੰਦਰ ਖੂਨ ਦੀ ਘਾਟ ਹੋਣ ਕਾਰਨ ਅਜਿਹੇ ਕੈਂਪਾਂ ਦਾ ਆਯੋਜਨ ਬਹੁਤ ਜਰੂਰੀ ਹੈ ਜਿਸ ਨਾਲ ਕਿਸੇ ਵੀ ਲੋੜਵੰਦ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਪਰਧਾਨ ਮੁਹੰਮਦ ਕਫੀਲ ਬਿੰਜੋਕੀ ਖੁਰਦ, ਡਾ: ਜੋਤੀ ਕਪੂਰ ਤੋਂ ਇਲਾਵਾ ਸੰਸਥਾ ਦੇ ਸਮੂਹ ਮੈਂਬਰ ਮੌਜੂਦ ਸਨ।