4 C
United Kingdom
Friday, March 6, 2026

More

    ਹਰ ਦਿਨ ਹੀ ਸਨਮਾਨ ਚਾਹੁੰਦੀ ਹੈ ਔਰਤ

    ਮਕਾਨ ਤਾਂ ਇੱਟਾਂ-ਪੱਥਰਾਂ ਦੇ ਵੀ ਬਣ ਜਾਂਦੇ ਨੇ
    ਪਰ ਮਕਾਨ ਨੂੰ ਘਰ ਬਣਾਉਂਦੀ ਹੈ ਔਰਤ
    ਕਦੇ ਧੀ ਬਣਕੇ, ਕਦੇ ਨੂੰਹ ਬਣਕੇ ਤੇ ਕਦੇ ਮਾਂ ਬਣਕੇ
    ਸਾਰੇ ਫ਼ਰਜ਼ ਅਤੇ ਰਿਸ਼ਤੇ ਨਿਭਾਉਂਦੀ ਹੈ ਔਰਤ

    ਬਾਲ ਕੇ ਆਪਣੀਆਂ ਸੱਧਰਾਂ, ਸੁਪਨਿਆਂ, ਚਾਵਾਂ ਨੂੰ
    ਪਿਤਾ, ਪਤੀ ਤੇ ਪੁੱਤ ਦੀ ਜ਼ਿੰਦਗੀ ਰੁਸ਼ਨਾਉਂਦੀ ਹੈ ਔਰਤ
    ਦੁੱਖਾਂ ਮੁਸੀਬਤਾਂ ਦੇ ਹਨੇਰਿਆਂ ਨੂੰ ਦੂਰ ਕਰਕੇ
    ਖੁਸ਼ੀਆਂ-ਖੇੜਿਆਂ ਦੇ ਦੀਵੇ ਜਗਾਉਂਦੀ ਹੈ ਔਰਤ


    ਕਦੇ ਕਲਪਨਾ, ਕਦੇ ਟਰੇਸਾ, ਕਦੇ ਹਿਮਾ ਦਾਸ ਬਣਕੇ
    ਸਮਾਜ ਨੂੰ ਸਹੀ ਰਸਤਾ ਵੀ ਦਿਖਾਉਂਦੀ ਹੈ ਔਰਤ
    ਔਰਤ ਮੁਹਤਾਜ਼ ਨਹੀਂ ਕੇਵਲ ਅੱਠ ਮਾਰਚ ਦੀ ਹੀ
    ਸਗੋਂ ਹਰ ਦਿਨ ਹੀ ਸਨਮਾਨ ਚਾਹੁੰਦੀ ਹੈ ਔਰਤ


    ਔਰਤ ਦੀ ਪ੍ਰੀਭਾਸ਼ਾ ਤਾਂ ਔਰਤ ਹੀ ਜਾਣਦੀ ਏ
    ਜੋ ਔਰਤ ਨੂੰ ਵੀ ਔਰਤ ਬਣਾਉਂਦੀ ਹੈ ਔਰਤ
    ਮੇਰੀ ਕਲਮ ਕਰੇ ਵਾਰ-ਵਾਰ ਸਿਜਦਾ ਇਸਨੂੰ
    ਜੋ ‘ਇੰਦਰ’ ਨੂੰ ਵੀ ਲਿਖਣਾ ਸਿਖਾਉਂਦੀ ਹੈ ਔਰਤ
                                         

    ਪ੍ਰੋ. ਬੀਰਇੰਦਰਜੀਤ ਸਿੰਘ ਸਰਾਂ

    ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ

    ਸੰਪਰਕ: 9780550466 

    Email: birinderjitsingh10@gmail.com

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!