
ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ) ਅੱਜ ਪਿੰਡ ਹਿੰਮਤਪੁਰਾ ਵਿੱਚ ‘ਦੁਕਾਨਦਾਰ ਇਨਸਾਫ਼ ਪ੍ਰਾਪਤੀ ਸੰਘਰਸ਼ ਕਮੇਟੀ’ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪਿਛਲੇ ਸਾਲ ਹੋਈਆਂ ਚੋਰੀ ਦੀਆਂ ਘਟਨਾਵਾਂ ਬਾਰੇ, ਦੁਕਾਨਾਂ ਤੇ ਕੰਮ ਘਟਨ ਬਾਰੇ ਅਤੇ ਚੱਲ ਰਹੇ ਦਿੱਲੀ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਦੁਕਾਨਾਂ ਵਿਚ ਬਹੁਤ ਸਾਰੀਆਂ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ। ਕਈ ਘਟਨਾਵਾਂ ਤੇ ਪੁਲਿਸ ਵੱਲੋਂ ਪਰਚੇ ਅਤੇ ਬਿਆਨ ਦਰਜ ਕੀਤੇ ਗਏ ਪਰ ਅਗਲੀ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਮੁੜ ਦੁਕਾਨਾਂ ਵਿੱਚ ਚੋਰੀਆਂ ਹੋਣ ਦਾ ਖਤਰਾ ਖੜ੍ਹਾ ਹੈ।ਇਸ ਕਰਕੇ ਦਰਜ ਹੋਈਆ ਚੋਰੀ ਦੀਆਂ ਘਟਨਾਵਾਂ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਦਿਨ-ਬ-ਦਿਨ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਛੋਟੀ ਦੁਕਾਨਦਾਰੀ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ।ਇਸ ਮਹਿੰਗਾਈ ਨੂੰ ਕੰਟਰੋਲ ਕਰਨ ਸਰਕਾਰ ਫੌਰੀ ਨਿਯਮ ਲਾਗੂ ਕਰੇ। ਤਾਂ ਜੋ ਕਿ ਛੋਟੀ ਦੁਕਾਨਦਾਰੀ ਬਚ ਸਕੇ।ਕੇਂਦਰ ਸਰਕਾਰ ਵੱਲੋਂ ਖੇਤੀ ਸੰਬੰਧੀ ਲਿਆਂਦੇ ਕਾਨੂੰਨ ਰੱਦ ਕੀਤੇ ਜਾਣ ਕਿਉਂਕਿ ਕਿਸਾਨ ਸਾਡੇ ਦੇਸ਼ ਦੀ ਰੀਡ ਦੀ ਹੱਡੀ ਹਨ। ਜਦੋਂ ਫਸਲਾਂ ਦੀ ਸਰਕਾਰੀ ਖਰੀਦ ਨਹੀਂ ਹੋਵੇਗੀ ਤਾਂ ਸਾਰੇ ਕਾਰੋਬਾਰ ਪ੍ਰਭਾਵਿਤ ਹੋਣਗੇ ਸਭ ਤੋਂ ਪਹਿਲਾਂ ਇਸ ਦੀ ਸੱਟ ਛੋਟੀ ਦੁਕਾਨਦਾਰੀ ਨੂੰ ਵੱਜੇਗੀ। ਇਸ ਕਰਕੇ ਇਹ ਕਾਨੂੰਨ ਸਾਰੇ ਵਰਗਾਂ ਲਈ ਮੌਤ ਦੇ ਵਾਰੰਟ ਹਨ।ਇਸ ਲਈ ਸਾਨੂੰ ਸਾਰਿਆਂ ਨੂੰ ਇਹਨਾਂ ਕਾਨੂੰਨਾਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸੇ ਸਮੇਂ ਮੋਹਨ ਲਾਲ, ਗੁਰਮੁਖ ਸਿੰਘ,ਮੰਗਾ ਸਿੰਘ, ਰਾਜੂ, ਮਿੰਟੂ ਮਾਨ, ਮਿੰਟੂ, ਵਿੱਕੀ, ਰਾਮਲਾਲ,ਰਾਹੁਲ, ਜਗਦੀਸ਼ ਚੰਦਰ,ਪੱਪਾ ਅਤੇ ਗੁਰਪ੍ਰੀਤ ਸਿੰਘ ਆਦਿ ਦੁਕਾਨਦਾਰ ਹਾਜ਼ਰ ਸਨ।