
ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਵੇਲੇ ਖਪਤਕਾਰ ਬਿਜਲੀ ਬੋਰਡ ਨਾਲ ਰਾਬਤਾ ਕਰਨ-ਐਕਸੀਅਨ ਆਮਿਰ ਅਸ਼ਰਫ
ਮਾਲੇਰਕਟੋਲਾ, 28 ਫਰਵਰੀ (ਪੀ. ਥਿੰਦ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਜਨਾਬ ਆਮਿਰ ਅਸ਼ਰਫ ਨੇ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੀਸੀ/ਓਬੀਸੀ ਸਰਟੀਫੀਕੇਟ ਪ੍ਰਾਪਤ ਬਿਜਲੀ ਖਪਤਕਾਰਾਂ ਨੂੰ ਬੋਰਡ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਬਾਰੇ ਚੱਲ ਰਹੀਆਂ ਚਰਚਾਵਾਂ ਤੋਂ ਪਰਦਾ ਹਟਾਉਂਦਿਆਂ ਉਨਾਂ ਦੱਸਿਆ ਕਿ ਜੇਕਰ ਖਪਤਕਾਰਾਂ ਨੂੰ ਕਿਸੇ ਤਰਾਂ ਦੀ ਹਦਾਇਤ ਜਾਰੀ ਕੀਤੀ ਜਾਵੇਗੀ ਤਾਂ ਉਹ ਬਿਜਲੀ ਵਿਭਾਗ ਵੱਲੋਂ ਜਾਰੀ ਕੀਤੀ ਜਾਣੀ ਹੈ ਨਾਂ ਕਿ ਸੋਸ਼ਲ ਮੀਡੀਆ ਤੇ ਕਿਸੇ ਗ਼ੈਰ ਜ਼ਿੰਮੇਵਾਰ ਲੋਕਾਂ ਦੁਆਰਾ। ਉਨਾਂ ਇਸ ਤਰਾਂ ਦੀਆਂ ਸਾਰੀਆਂ ਅਫਵਾਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਤਰਾਂ ਦੇ ਭਰਮ ਭੁਲੇਖੇ ‘ਚ ਨਾ ਆਉਣ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਖਪਤਕਾਰ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਬਿਜਲੀ ਬੋਰਡ ਦੇ ਕਿਸੇ ਉੱਚ ਅਧਿਕਾਰੀ ਜਾਂ ਖੁਦ ਉਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ।