ਆਗਾਮੀ ਵਿਧਾਨ ਸਭਾ ਚੋੋਣਾਂ ਨੂੰ ਮੁੱਖ ਰੱਖਦੇ ਹੋੋਏ ਸੁਪਰਵਾਇਜ਼ਰਾਂ ਨੂੰ ਜਾਰੀ ਕੀਤੀਆਂ ਹਦਾਇਤਾਂ
ਮਾਲੇਰਕੋਟਲਾ, 26 ਫਰਵਰੀ (ਪੀ.ਥਿੰਦ)-ਭਾਰਤੀ ਚੋਣ ਕਮਿਸ਼ਨ ਵੱਲੋੋਂ ਥੑਥਬਜਫ ਡਾਊਨਲੋਡ ਕਰਨ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸ੍ਰੀ ਟੀ. ਬੈਨਿਥ, ਆਈ.ਏ.ਐਸ., ਚੋਣਕਾਰ ਰਜਿਸਟਰੇਸ਼ਨ ਅਫਸਰ, ਵਿਧਾਨ ਸਭਾ ਹਲਕਾ 105 ਮਾਲੇਰਕੋਟਲਾ ਕਮ ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਵੱਲੋੋਂ ਅੱਜ ਸੁਪਰਵਾਇਜ਼ਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਚੋੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਤੰਬਰ 2020 ਤੋੋਂ ਦਸੰਬਰ 2020 ਤੱਕ 18—19 ਸਾਲ ਉਮਰ ਵਰਗ ਦੇ ਵੋਟਰਾਂ ਦੇ ਥੑਥਬਜਫ ਡਾਊਨਲੋਡ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਮੁਹਿੰਮ ਤਹਿਤ 28 ਫਰਵਰੀ, 2021 ਤੱਕ ਸਿਰਫ 18—19 ਸਾਲ ਉਮਰ ਵਰਗ ਦੇ ਵੋਟਰਾਂ ਦੇ ਥੑਥਬਜਫ ਡਾਊਨਲੋਡ ਕੀਤੇ ਜਾ ਸਕਦੇ ਹਨ ਜਦਕਿ ਬਾਕੀ ਰਹਿੰਦੇ ਜਨਰਲ ਵੋਟਰਾਂ ਲਈ ਮਾਰਚ 2021 ਵਿਚ ਸ਼ਡਿਊਲ ਜਾਰੀ ਕੀਤਾ ਜਾਵੇਗਾ।ਸ੍ਰੀ ਟੀ. ਬੈਨਿਥ ਨੇ ਸਮੂਹ ਸੁਪਰਵਾਇਜ਼ਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਅਧੀਨ ਕੰਮ ਕਰਦੇ ਬੀ.ਐਲ.ਓਜ਼ ਨੂੰ ਹਦਾਇਤ ਕੀਤੀ ਜਾਵੇ ਕਿ ਆਪਣੇ ਆਪਣੇ ਬੂਥ ਉਪਰ ਜਾ ਕੇ ਥੑਥਬਜਫ ਡਾਊਨਲੋਡ ਕਰਵਾਉਣ ਦਾ ਕੰਮ ਤੇਜ਼ੀ ਨਾਲ ਕਰਵਾਉਣ ਅਤੇ ਇਸ ਸਬੰਧੀ ਰੋੋਜ਼ਾਨਾ ਨਿਰਧਾਰਤ ਪ੍ਰੋੋਫਾਰਮੇ ਵਿਚ ਰਿਪੋੋਰਟ ਭੇਜੀ ਜਾਵੇ।ਇਸ ਤੋਂ ਇਲਾਵਾ ਐਸ.ਡੀ.ਐਮ. ਮਾਲੇਰਕੋਟਲਾ ਵੱਲੋੋਂ ਆਨਲਾਇਨ ਫਾਰਮਾਂ ਦੀ ਪੈਂਡੈਂਸੀ ਵੀ ਕਲੀਅਰ ਕਰਨ ਲਈ ਸੁਪਰਵਾਇਜ਼ਰਾਂ ਨੂੰ ਹਦਾਇਤ ਕੀਤੀ ਗਈ ਕਿ ਰੋੋਜ਼ਾਨਾ ਅਪਲਾਈ ਹੋਣ ਵਾਲੇ ਆਨਲਾਇਨ ਫਾਰਮਾਂ ਦਾ ਨਿਪਟਾਰਾ ਮਿੱਥੀ ਗਈ ਸਮਾਂ ਹੱਦ ਅੰਦਰ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਆਗਾਮੀ ਵਿਧਾਨ ਸਭਾ ਚੋੋਣਾਂ ਨੂੰ ਮੁੱਖ ਰੱਖਦੇ ਹੋਏ ਐਸ.ਡੀ.ਐਮ. ਮਾਲੇਰਕੋਟਲਾ ਨੇ ਸਮੂਹ ਸੁਪਰਵਾਇਜ਼ਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਬੀ.ਐਲ.ਓ. ਦੀ ਰਿਟਾਇਰਮੈਂਟ ਅਪ੍ਰੈਲ 2022 ਜਾਂ ਉਸ ਤੋੋਂ ਪਹਿਲਾਂ ਹੈ ਤਾਂ ਇਸ ਸਬੰਧੀ ਲਿਖਤੀ ਤੌੌਰ ਤੇ ਦਫਤਰ ਨੂੰ ਸੂਚਿਤ ਕੀਤਾ ਜਾਵੇ।ਉਨ੍ਹਾਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸੁਪਰਵਾਇਜ਼ਰਾਂ ਨੂੰ ਹਦਾਇਤ ਕੀਤੀ ਕਿ ਨੌੌਜਵਾਨਾਂ ਨੂੰ ਬਤੌਰ ਵੋਟਰ ਰਜਿਸਟਰਡ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।
ਇਸ ਮੌੌਕੇ ਹੋਰਨਾਂ ਤੋੋਂ ਇਲਾਵਾ ਸ੍ਰੀ ਜ਼ਸਪ੍ਰੀਤ ਸਿੰਘ, ਇੰਸਪੈਕਟਰ, ਫੂਡ ਸਪਲਾਈ, ਮਾਲੇਰਕੋਟਲਾ, ਸ੍ਰੀ ਜਗਦੇਵ ਸਿੰਘ, ਇੰਸਪੈਕਟਰ ਫੂਡ ਸਪਲਾਈ, ਸੰਦੌੌੜ, ਸ੍ਰੀ ਵੀਰ ਦਵਿੰਦਰ ਸਿੰਘ, ਐਸ.ਡੀ.ਓ. ਪੀ. ਡਬਲਿਊ.ਡੀ. ਮਾਲੇਰਕੋਟਲਾ, ਸ੍ਰੀ ਮੁਹੰਮਦ ਮੁਦੱਸਰ, ਐਸ.ਡੀ.ਓ., ਪੀ.ਐਸ.ਟੀ.ਸੀ. ਮਾਲੇਰਕੋਟਲਾ, ਸ੍ਰੀ ਰਮਨਦੀਪ ਸਿੰਘ, ਇੰਸਪੈਕਟਰ, ਫੂਡ ਸਪਲਾਈ, ਮਾਲੇਰਕੋਟਲਾ, ਸ੍ਰੀ ਕੇਵਲਜੀਤ ਸਿੰਘ, ਜੇ.ਈ. ਜਲ ਸਪਲਾਈ ਅਤੇ ਸੈਨੀਟੇਸ਼ਨ, ਮਾਲੇਰਕੋਟਲਾ, ਸ੍ਰੀ ਮੁਹੰਮਦ ਅਸਰਾਰ ਨਿਜ਼ਾਮੀ, ਪ੍ਰਿੰਸੀਪਲ, ਇਸਲਾਮੀਆ ਹਾਈ ਸਕੂਲ, ਮਾਲੇਰਕੋਟਲਾ, ਸ੍ਰੀ ਲਵਪ੍ਰੀਤ ਸਿੰਘ, ਡਰਾਫਟਸਮੈਨ, ਪੀ.ਐਸ.ਟੀ.ਸੀ. ਮਾਲੇਰਕੋਟਲਾ, ਸ੍ਰੀ ਹਰਿੰਦਰ ਕੁਮਾਰ, ਐਸ.ਡੀ.ਈ., ਜਲ ਸਪਲਾਈ ਅਤੇ ਸੈਨੀਟੇਸ਼ਨ, ਮਾਲੇਰਕੋਟਲਾ ਵੀ ਮੌੌਜੂਦ ਸਨ।