31 ਮਾਰਚ ਤੱਕ ਲਗਤਾਰ ਕੰਮ ਨਾ ਦਿੱਤਾ ਤਾਂ ਫਿਰ ਕਰਾਂਗੇ ਦਫਤਰਾਂ ਦਾ ਘਰਾਓ- ਦੀਨਾ
ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ) ਅੱਜ ਨਰੇਂਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਕੰਮ ਨਾ ਦੇਣ ਦੇ ਵਿਰੋਧ ਵਿੱਚ ਬੀ . ਡੀ .ਪੀ .ਓ ਦਫ਼ਤਰ ਨਿਹਾਲ ਸਿੰਘ ਵਾਲਾ ਵਿੱਚ ਲੱਗਿਆ ਧਰਨਾ ਦੂਜੇ ਦਿਨ ਜਿੱਤ ਕੇ ਚੱਕ ਲਿਆ ਗਿਆ ਹੈ ਇਸ ਗੱਲ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਆਗੂ ਜਗਜੀਤ ਸਿੰਘ , ਨਰੇਂਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ , ਕਿਸਾਨ ਆਗੂ ਰਵਿੰਦਰ ਸਿੰਘ ਧੋੜਕੂਟ ਨੇ ਬੋਲਦਿਆਂ ਕੀਤਾ ਉਹਨਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਦੀਆਂ ਕੰਮ ਦੀਆਂ ਅਰਜ਼ੀਆਂ ਭਰਕੇ ਕੰਮ ਮੰਗਿਆ ਹੋਇਆ ਸੀ ਉਹਨਾਂ ਦਾ ਕੰਮ ਕੱਲ ਤੋ ਚੱਲ ਪਵੇਗਾ ਅਤੇ ਕੀਤੇ ਕੰਮ ਦੇ ਪੈਸੇ ਇਸ ਹਫਤੇ ਹੀ ਖਾਤਿਆਂ ਵਿੱਚ ਆ ਜਾਣਗੇ । ਇਸ ਗੱਲ ਦਾ ਭਰੋਸ਼ਾ ( ਬੀ ਡੀ ਪੀ ਓ ) ਨਿਹਾਲ ਸਿੰਘ ਵਾਲਾ ਅਤੇ ਅਤੇ ( ਏ ਪੀ ਓ ) ਨਰੇਂਗਾ ਅਫ਼ਸਰ ਨਿਹਾਲ ਸਿੰਘ ਵਾਲਾ ਨੇ ਦਿੱਤਾ । ਨੌਜਵਾਨ ਆਗੂ ਗੁਰਦਿੱਤ ਦੀਨਾ ਨੇ ਬੋਲਦਿਆਂ ਕਿਹਾ ਕਿ ਹੁਣ ਭਾਵੇ ਪਿੰਡਾਂ ਦੇ ਸਰਪੰਚ ਤੇ ਨਰੇਂਗਾ ਸੈਕਟਰੀ ਬਿਨਾਂ ਕੰਮ ਦੀਆਂ ਅਰਜ਼ੀਆਂ ਭਰੇ 6 ,6 ਦਿਨ ਦਾ ਕੰਮ ਦੇਕੇ ਬਾਅਦ ਵਿੱਚ ਨਰੇਂਗਾ ਕਾਮਿਆਂ ਦੀ ਸਾਰ ਨਹੀਂ ਲੈਂਦੇ ਪਰ ਅਸੀਂ ਨਰੇਂਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਸਾਲ ਦੇ ਇਹ ਆਖਰੀ ਦਿਨ ਹਨ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਭਰਕੇ ਦਫ਼ਤਰ ਵਿੱਚ ਦਿੱਤੀਆਂ ਹਨ ਉਹਨਾਂ ਨੂੰ 31 ਮਾਰਚ ਤੱਕ ਕੰਮ ਦਿੱਤਾ ਜਾਵੇ ਅਤੇ ਜਿਨ੍ਹਾਂ ਪਿੰਡਾਂ ਵਿੱਚ ਅਜੇ ਤੱਕ ਅਰਜ਼ੀਆਂ ਨਹੀ ਭਰੀਆਂ ਉਥੇ ਯੂਨੀਅਨ ਆਪ ਅਰਜ਼ੀਆਂ ਭਰਕੇ ਕੰਮ ਚਲਾਏਗੀ ।ਕੰਮ ਨਾ ਦੇਣ ਦੀ ਸੂਰਤ ਵਿੱਚ ਮੁੜ ਨਰੇਂਗਾ ਦਫਤਰਾਂ ਦਾ ਘਰਾਓ ਕੀਤਾ ਜਾਵੇਗਾ । ਇਸ ਮੌਕੇ ਹਰਪ੍ਰੀਤ ਸਿੰਘ ,ਹਰੀਪਾਲ ਸੈਦੋਕੇ , ਜਸਵੀਰ ਕੌਰ ਬਿਲਾਸਪੁਰ , ਬਲਕਰਨ ਲੋਹਟ , ਨਵਦੀਪ ਬਿਲਾਸਪੁਰ , ਲਛਮਣ ਸਿੰਘ , ਮਿੱਠੂ ਸੈਦੋਕੇ , ਜੋਰਾ ਧੂੜਕੋਟ , ਬਲਵੰਤ ਸਿੰਘ , ਦੇਵ ਸਿੰਘ ਖਾਲਸਾ , ਸਾਧੂ ਸਿੰਘ , ਸ਼ਿੰਦਰ ਸਿੰਘ , ਜਸਵੰਤ ਕੌਰ , ਜਸਵੀਰ ਕੌਰ , ਕੇਵਲ ਰਾਊਕੇ , ਬਲਵੀਰ ਰਾਊਕੇ , ਗੁਰਮੀਤ ਕੌਰ , ਗੁਰਪ੍ਰੀਤ ਬੀੜ ਰਾਊਕੇ , ਕੁਲਵੰਤ ਕੌਰ ਤੇ ਹੋਰ ਅਨੇਕਾਂ ਨਰੇਂਗਾ ਆਗੂ ਹਾਜਰ ਸਨ