
ਮੋਗਾ 18 ਫ਼ਰਵਰੀ (ਪੰਜ ਦਰਿਆ ਬਿਊਰੋ) ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ਵਿਆਪੀ ਸੱਦੇ ਉੱਤੇ ਅੱਜ ਮੋਗਾ ਰੇਲਵੇ ਸਟੇਸ਼ਨ ਦੀਆਂ ਲਾਈਨਾਂ ਉੱਤੇ ਲੋਕਾਂ ਨੇ ਜਾਮ ਲਗਾ ਕੇ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਨਿਰਮਲ ਸਿੰਘ ਮਾਣੂੰਕੇ, ਸੂਰਤ ਸਿੰਘ ਧਰਮਕੋਟ, ਪ੍ਰਗਟ ਸਿੰਘ ਸਾਫੂਵਾਲਾ, ਸੁਖਚੈਨ ਸਿੰਘ ਰਾਮਾ, ਅਵਤਾਰ ਸਿੰਘ ਮਹਿਮਾ, ਜਗਜੀਤ ਸਿੰਘ ਧੂੜਕੋਟ, ਉਦੈ ਬੱਡੂਵਾਲ, ਮੇਜਰ ਸਿੰਘ ਦੋਬੁਰਜ਼ੀ ਅਤੇ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਖੇਤੀ ਅੰਦੋਨਲ ਦਾ ਮੁੱਖ ਨਿਸ਼ਾਨਾ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਕਿਉਂਕਿ ਜੇਕਰ ਇਹ ਕਾਲੇ ਕਾਨੂੰਨ ਰੱਦ ਨਾ ਕਰਵਾਏ ਗਏ ਤਾਂ ਲੋਕਾਂ ਕੋਲ ਨਾ ਜਮੀਨ ਰਹੇਗੀ, ਨਾ ਅਨਾਜ਼ ਰਹੇਗਾ। ਇਸਦਾ ਮਤਲਬ ਹੈ ਕਿ ਲੋਕਾਂ ਨੂੰ ਆਪਣੇ ਪੇਟ ਦੀ ਅੱਗ ਬੁਝਾਉਣ ਲਈ, ਕਾਰਪੋਰੇਟ ਘਰਾਣਿਆਂ ਦੇ ਰਹਿਮੋਕਰਮ ‘ਤੇ ਰਹਿ ਜਾਣਗੇ। ਮੋਦੀ ਸਰਕਾਰ ਦੇਸ਼ ਨੂੰ ਲੁਟਾ ਕੇ, ਲੋਕਾਂ ਦਾ ਭਵਿੱਖ ਭੁੱਖਮਰੀ ਵੱਲ ਧੱਕਣ ਜਾ ਰਹੀ ਹੈ। ਆਗੂਆਂ ਨੇ ਕਿਹਾ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਪੂਰੇ ਦੇਸ਼ ਵਿੱਚ ਐੱਮ. ਐੱਸ. ਪੀ. ਦਾ ਕਨੂੰਨ ਬਣਾਇਆ ਜਾਵੇ ਤਾਂ ਕਿ ਹਰ ਫ਼ਸਲ ਮੰਡੀ ਵਿੱਚ ਜਾਣ ਵੇਲੇ ਕਿਸੇ ਕਿਸਾਨ ਦੀ ਲੁੱਟ ਨਾ ਹੋਵੇ। ਇਸਦੇ ਲਈ ਸਭ ਧਰਮਾਂ, ਜਾਤੀਆਂ, ਬੋਲੀਆਂ ਅਤੇ ਖਿੱਤਿਆਂ ਦੇ ਲੋਕ ਇੱਕਜੁੱਟ ਹੋ ਕੇ, ਸੰਘਰਸ਼ ਸਰਕਾਰ ਵਿਰੁੱਧ ਰੱਖਿਆ ਜਾਵੇ। ਇਸਦੇ ਲਈ ਪਿੰਡਾਂ ਸ਼ਹਿਰਾਂ ਵਿੱਚ ਲੋਕ ਹੋਰ ਤਕੜੇ ਹੋ ਕੇ ਲਾਮਬੰਦੀ ਕਰਨ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਕਦੇ ਵੀ ਭਾਜਪਾ ਸਰਕਾਰ ਦੇ ਫੁੱਟਪਾਊ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਇਹ ਲੜਾਈ ਜਿੱਤਣ ਲਈ ਦਿਨ ਰਾਤ ਇੱਕ ਕਰੀ ਰੱਖਣਗੇ। ਇਸ ਮੌਕੇ ਮੰਗ ਕੀਤੀ ਗਈ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨ ਰਿਹਾਅ ਕੀਤੇ ਜਾਣ ਅਤੇ ਉਹਨਾਂ ਉੱਤੇ ਪਾਏ ਕੇਸ ਖਾਰਜ ਕੀਤੇ ਜਾਣ। ਖੇਤੀ ਅੰਦੋਲਨ ਦੌਰਾਨ ਸ਼ਾਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਅੱਜ ਜਾਮ ਦੌਰਾਨ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਕਰਕੇ ਅੰਦੋਲਨ ਵਿੱਚ ਸ਼ਾਮਲ ਲੋਕਾਂ ਦੇ ਘਰਾਂ ਵਿੱਚ ਨੋਟਿਸ ਭੇਜੇ ਜਾ ਰਹੇ ਹਨ, ਇਹ ਕੇਵਲ ਲੋਕਾਂ ਨੂੰ ਡਰਾਉਣ ਅਤੇ ਸੰਘਰਸ਼ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਹੈ। ਇਸਦੇ ਲਈ ਜੇਕਰ ਕੋਈ ਨੋਟਿਸ ਜਾਂ ਪੁਲਿਸ ਦਾ ਸੱਦਾ ਆਉਂਦਾ ਹੈ ਤਾਂ ਤੁਰੰਤ ਕਿਸਾਨ ਆਗੂਆਂ ਨਾਲ ਸੰਪਰਕ ਕੀਤਾ ਜਾਵੇ। ਅੱਜ ਦੇ ਰੇਲਵੇ ਜਾਮ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਵੀਰ ਕੌਰ ਬੱਧਨੀ, ਗੁਰਬਚਨ ਸਿੰਘ ਚੰਨੂਵਾਲਾ, ਡਾਕਟਰ ਅਜੀਤ ਸਿੰਘ ਜਨੇਰ, ਸਾਰਜ ਸਿੰਘ ਰਿੰਕਾ, ਜਸਵਿੰਦਰ ਸਿੰਘ ਧਰਮਕੋਟ, ਸੁਖਮੰਦਰ ਸਿੰਘ ਉਗੋਕੇ, ਇਕਬਾਲ ਸਿੰਘ ਗਲੋਟੀ, ਮਾਸਟਰ ਰਵਿੰਦਰ ਸਿੰਘ,ਰਜਿੰਦਰ ਸਿੰਘ, ਮੰਗਾ ਸਿੰਘ ਵੈਰੋਕੇ, ਬਲਕਰਨ ਵੈਰੋਕੇ, ਮੋਹਨ ਸਿੰਘ ਔਲਖ, ਜਸਵਿੰਦਰ ਕੌਰ ਵੱਡਾ ਘਰ, ਗੁਰਮੀਤ ਸਿੰਘ ਫੌਜੀ ਵਾਂਦਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਭ ਸਿੰਘ ਮਾਣੂੰਕੇ, ਸੱਜਣ ਸਿੰਘ ਬੱਡੂਵਾਲ, ਵੀਰਪਾਲ ਕੌਰ ਗਿੱਲ, ਮੰਗਤ ਰਾਏ, ਇੰਦਰਜੀਤ ਦੀਨਾ, ਮਹਿੰਦਰ ਸਿੰਘ ਧੂੜਕੋਟ, ਜਸਪ੍ਰੀਤ ਕੌਰ ਬੱਧਨੀ, ਸਤਵੰਤ ਸਿੰਘ ਖੋਟੇ, ਭੁਪਿੰਦਰ ਸਿੰਘ ਸਮਾਧ ਭਾਈ, ਰਵਿੰਦਰ ਪੱਪੂ, ਉਪਕਾਰ ਸਿੰਘ ਮਾਸਟਰ, ਗੁਰਸੇਵਕ ਸਿੰਘ, ਗੁਰਨੇਕ ਸਿੰਘ ਦੌਲਤਪੁਰਾ, ਜਗਤਾਰ ਸਿੰਘ ਖੋਟੇ, ਜਗਸੀਰ ਮੀਨੀਆਂ, ਗੁਰਪ੍ਰੀਤ ਕੌਰ ਬੀੜ ਰਾਊਕੇ, ਜਗਵਿੰਦਰ ਕਾਕਾ, ਸਵਰਾਜ ਢੁੱਡੀਕੇ, ਕਾਮਰੇਡ ਬਲਰਾਜ ਬੱਧਨੀ, ਜਗਸੀਰ ਧੂੜਕੋਟ, ਕਰਮਜੀਤ ਮਾਣੂੰਕੇ, ਕੁਲਦੀਪ ਸਿੰਘ ਖੁਖਰਾਣਾ, ਛਿੰਦਰਪਾਲ ਕੌਰ ਰੋਡੇ, ਨਿਰਮਲਜੀਤ ਸਿੰਘ ਘਾਲੀ, ਗੁਰਮੇਲ ਸਿੰਘ ਖੋਟੇ, ਸੁਖਮੰਦਰ ਸਿੰਘ ਰਾਮਾ, ਗੁਰਮੀਤ ਬੌਡੇ, ਕੀਪਾ ਪੰਡਤ, ਸੁਰਿੰਦਰ ਕੌਰ ਰਾਮਾ, ਹਰਜਿੰਦਰ ਕੌਰ ਰਾਮਾ, ਮਾਸਟਰ ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਗੋਲੂ ਗੱਜਣਵਾਲਾ, ਕਾਮਰੇਡ ਪਿਆਰਾ ਸਿੰਘ ਬੁੱਟਰ, ਅਮਰਜੀਤ ਸਿੰਘ ਕੜਿਆਲ, ਬਲਵਿੰਦਰ ਸਿੰਘ ਰਾਮਾ, ਦਰਸ਼ਨ ਸਿੰਘ ਰੌਲੀ, ਰਾਮ ਸਿੰਘ ਮਾਣੂੰਕੇ, ਸੇਵਕ ਸਿੰਘ ਮਾਹਲਾ, ਬਲਦੇਵ ਸਿੰਘ ਸੇਖਾ, ਸਬਰਾਜ ਖੋਸਾ ਆਦਿ ਵੀ ਹਾਜ਼ਰ ਸਨ। ਬੂਟਾ ਸਿੰਘ ਤਖਾਣਵੱਧ ਨੇ ਸਟੇਜ ਦੀ ਜਿੰਮੇਵਾਰੀ ਨਿਭਾਈ।