ਨਵੀਂ ਨਵੀਂ ਸਹੁਰੇ ਘਰ ਆਈ ਨੂੰਹ, ਅੱਗੋਂ ਸੱਸ ਕਹਿੰਦੀ, “ਦੇਖ ਧੀਏ, ਤੂੰ ਏਂ ਨਵੇਂ ਜ਼ਮਾਨੇ ਦੀ ਕੁੜੀ ਪਰ ਪੁੱਤ ਸਹੁਰੇ ਘਰ ਬਾਹਲਾ ਬੋਲੀਦਾ ਨੀ ਹੁੰਦਾ। ??♀️??♀️
ਨੂੰਹ:- “ਠੀਕ ਮੰਮੀ ਜੀ, ਨਹੀਂ ਬੋਲਦੀ।”
ਨੂੰਹ ਚਾਹ ਲੈਕੇ ਆਈ ਤੇ ਬੋਲੀ, “ਮੰਮੀ ਜੀ, ਚਾਹ ਪੀਓ।”??
ਸੱਸ ਚਾਹ ਦੀ ਘੁੱਟ ਪੀਕੇ ਕਹਿੰਦੀ, “ਪੁੱਤ ਯਾਦ ਰੱਖੀਂ ਬੋਲਣਾ ਨੀ। ਸਾਡੇ ਗਵਾਂਢੋਂ ਬੁੜ੍ਹੀਆਂ ਤੇ ਕੁੜੀਆਂ ਚਿੜੀਆਂ ਨੇ ਤੈਨੂੰ ਦੇਖਣ ਆਉਣਾ, ਪਰ ਤੂੰ ਬੋਲੀਂ ਨਾ। ਇੰਝ ਕਹਿਣ ਕਿ ਕੁੜੀ ਦੇ ਮੂੰਹ ‘ਚ ਤਾਂ ਜ਼ੁਬਾਨ ਹੀ ਹੈਨੀਂ। ਕਿਉਂਕਿ ਪੁੱਤ ਤੂੰ ਸਹੁਰੀਂ ਆਈਂ ਐਂ।”
ਨੂੰਹ ਦਾ ਚੜ੍ਹ ਗਿਆ ਪਾਰਾ, ਕਹਿੰਦੀ “ਬੁੜ੍ਹੀਏ, ਕੀ ਘੰਟੇ ਦੀ ਬੱਕ ਬੱਕ ਲਾਈ ਏ? ਸਹੁਰੀਂ ਆਈ ਐਂ, ਸਹੁਰੀਂ ਆਈ ਐਂ, ਤੂੰ ਵੀ ਆਪਣੀ ਜ਼ੁਬਾਨ ਬੰਦ ਰੱਖ। ਜੇ ਮੈਂ ਸਹੁਰੀਂ ਆਈ ਹਾਂ ਤੇ ਤੂੰ ਬੁੜੀਏ ਆਪਣੀ ਭੂਆ ਕੋਲ ਨੀ ਆਈ। ਤੂੰ ਵੀ ਆਪਣੇ ਸਹੁਰੀਂ ਹੀ ਬੈਠੀ ਐਂ।”
✍ਕਰਮਜੀਤ ਮੀਨੀਆਂ, ਗਲਾਸਗੋ।
