ਦੁੱਖਭੰਜਨ
0351920036369
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ।
ਨਾਲ ਸੁਰਾਂ ਦੇ ਖੇਡੇ ਜਦ ਵੀ ਲੱਗੇ ਜਾਨ ਤੋਂ ਪਿਆਰਾ,
ਮੇਰਾ ਵੀਰ ਯਾਕੂਬ।
ਮਿੱਟੀ ਦੇ ਵਿੱਚ ਮਿੱਟੀ ਹੋ ਕੇ ਸੋਨਾਂ ਕੱਢਕੇ ਛੱਡਿਆ,
ਲੈ ਕੇ ਨਾਂ ਦੀ ਤਖਤੀ ਨੂੰ ਸਫਲਤਾ ਦੇ ਮੱਥੇ ਗੱਡਿਆ,
ਮਾਂ ਬੋਲੀ ਦਾ ਦੁਨੀਆਂ ਭਰ ਵਿੱਚ ਕਰਦਾ ਏ ਪਾਸਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਸਭ ਤੋਂ ਵੱਡੀ ਦੌਲਤ ਇਸਦੀ ਮਿਲਣਸਾਰ ਤੇ ਮਿੱਠੀ ਜ਼ੁਬਾਨ,
ਟਾਂਵੇ-ਟਾਂਵੇ ਹੋਣ ਯਾਕੂਬ ਜਏ ਝੱਟ ਬਣ ਜਾਂਦੇ ਜੋ ਜਾਨ,
ਜਦ ਆਖਾਂ ਤਦ ਘਰ ਵਿੱਚ ਆ ਕੇ ਜਾਂਦੇ ਦੇ ਦੀਦਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਉਸਤਾਦ ਜਨਾਬ ਲਾਲ ਰਜ਼ਾ ਦੀ ਝੋਲੀ ਪਿਆ ਕੋਹਿਨੂਰ,
ਜਦ ਸੰਗੀਤ ਦਾ ਕਲਮਾ ਪੜਿਆ ਯਾਕੂਬ ਹੋਇਆ ਮਸ਼ਹੂਰ,
ਦਿੱਖ ਫਕੀਰੀ ਗਉਂਦਾ ਸੂਫੀ ਸੁਣ ਸੁਣ ਕੇ ਆਵੇ ਨਜ਼ਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਯਾਕੂਬ ਪਰਦੇਸਾਂ ਦੇ ਵਿੱਚ ਵੀ ਜਾ ਕੇ ਮਹਿਕ ਸੂਫੀ ਦੀ ਘੋਲੇ,
ਵਾਰਿਸ,ਬਾਹੂ,ਕਾਦਰ ਸੁਣਦਿਆਂ ਸਾਰ ਹੀ ਮੁੱਕਦੇ ਰੌਲੇ,
ਵੰਜਲੀ ਰਾਂਝਣ ਵਾਂਗ ਵਜਾਵੇ ਲੱਭ ਕੇ ਤਖਤ ਹਜਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਸੋਚ ਏਦੀ ਦਾ ਖੂਹ ਏ ਡੂੰਘਾ ਵਿੱਚ ਅਨਮੋਲ ਰਤਨ ਤੇ ਹਾਰ,
ਕਾਬਲ ਲੋਕਾਂ ਦੀ ਸੰਗਤ ਕਰਦਾ ਏਦਾ ਉੱਚਾ ਬਹੁਤ ਮਿਆਰ,
ਸਦਾ ਸੁਣਦਾ ਰਹੀਂ ਤੂੰ ਮੇਰੇ ਵੀਰ ਦੇ ਨੇੜੇ ਹੋ ਕਰਤਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਤੈਨੂੰ ਨਿੱਕੇ ਹੁੰਦਿਆਂ ਲੀਲੋ ਮਾਂ ਨੇਂ ਡਾਢੇ ਲਾਡ ਲਡਾਏ ਹੋਣੇਂ,
ਛੁੱਟੀ ਵਾਲੇ ਦਿਨ ਕੇਸ ਧੋ-ਧੋ ਕੇ ਜੂੜੇ ਵੀ ਬਣਾਏ ਹੋਣੇਂ,
ਮਿਹਨਤ ਕਰਕੇ ਹਮੇਸ਼ਾ ਖਾਧੀ ਬਣਿਆ ਨਈਂ ਵਿਚਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਹਮਸਫਰ ਨਾਲ ਸਫਰ ਕਰਦਿਆਂ ਅਨਹਦ ਜਈ ਦੌਲਤ ਪਾਈ,
ਬਿਨ ਮੰਗਿਆਂ ਹੀ ਸਭ ਕੁਝ ਮਿਲਦਾ ਇਹ ਤੇਰੀ ਵਡਿਆਈ,
ਅੰਬਰਾਂ ਥੀਂ ਵੀ ਪਹੁੰਚ ਕਰ ਗਿਆ ਲੈ ਕੇ ਤੇਰਾ ਹੁਲਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਨਾਲ ਨਸੀਬਾਂ ਦੇ ਫੇਰ ਮਿਲ ਗਿਆ ਨਸੀਬ ਸਿੰਘ ਜਿਆ ਯਾਰਾ,
ਸਹਿਣਸ਼ੀਲਤਾ ਦੇ ਨਾਲ ਭਰਿਆ ਵਿਚੋਂ ਡੁੱਲ ਡੁੱਲ ਪਏ ਇਤਬਾਰ,
ਸਦਾ ਭਾਈਆਂ ਵਾਂਗੂ ਰਹੂ ਮੁਹੱਬਤ ਸੁਣ ਮੇਰਿਆ ਦਿਲਦਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ
ਦੁਨੀਆਂ ਨਾਲੋਂ ਵੱਡਾ ਜਾਪੇ ਪਿਆਰ ਜੀਦੇ ਦਾ ਘੇਰਾ,
ਮੇਰੀ ਕਾਮਯਾਬੀ ਦਾ ਬੱਝਦਾ ਸਿਰ ਹਮਸਫਰ ਦੇ ਸਿਹਰਾ,
ਦੁੱਖਭੰਜਨਾਂ ਸੁਣਦਾ ਰਹਿੰਦਾ ਪਰਮਜੀਤ ਦੀ ਝਾਂਜਰ ਦਾ ਛਣਕਾਰਾ।
ਪ੍ਰਸਿੱਧ ਪੰਜਾਬੀ ਸੂਫੀ ਗਾਇਕ ਅੰਬਰਾਂ ਦਾ ਤਾਰਾ,
ਮੇਰਾ ਵੀਰ ਯਾਕੂਬ