
ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 25 ਜਨਵਰੀ, 2020:-ਨਿਊਜ਼ੀਲੈਂਡ ’ਚ ਕੋਵਿਡ -19 ਦਾ ਕਮਿਊਨਿਟੀ ਟਰਾਂਸਮਿਸ਼ਨ ਦਾ ਇਕ ਕੇਸ ਸਾਹਮਣੇ ਆਇਆ ਹੋਇਆ ਹੈ ਜੋ ਕਿ 56 ਸਾਲਾ ਮਹਿਲਾ ਦਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿਹਾ ਕਿ ਨਾਰਥਲੈਂਡ (ਔਕਲੈਂਡ ਤੋਂ 230 ਕਿਲੋਮੀਟਰ ਦੂਰ) ਦੀ ਮਹਿਲਾ ਦਾ ਮੈਨੇਜਡ ਆਈਸੋਲੇਸ਼ਨ ਛੱਡਣ ਤੋਂ ਬਾਅਦ ਕੋਵਿਡ ਦਾ ਟੈੱਸਟ ਪਾਜ਼ੇਟਿਵ ਆਇਆ ਹੈ ਅਤੇ ਉਹ ਟੈੱਸਟ ਤੋਂ ਪਹਿਲਾਂ 30 ਸਥਾਨਾਂ ਉੱਤੇ ਘੁੰਮ ਫਿਰ ਕਰ ਚੁੱਕੀ ਹੈ। ਉਹ ਆਕਲੈਂਡ ਦੇ ਪੁਲਮੈਨ ਹੋਟਲ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਸੀ ਅਤੇ ਹੁਣ ਆਪਣੇ ਘਰ ਵਿਚ ਏਕਾਂਤਵਾਸ ਕਰ ਰਹੀ ਹੈ। ਉਸ ਨੇ 30 ਦਸੰਬਰ ਨੂੰ ਨਿਊਜ਼ੀਲੈਂਡ ਪਰਤਣ ਤੋਂ ਪਹਿਲਾਂ ਪਿਛਲੇ ਸਾਲ ਦੇ ਅਖੀਰ ਵਿੱਚ ਸਪੇਨ ਅਤੇ ਨੀਦਰਲੈਂਡ ਦੀ ਯਾਤਰਾ ਕੀਤੀ ਸੀ ਅਤੇ ਉਹ 13 ਜਨਵਰੀ ਨੂੰ ਆਕਲੈਂਡ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚੋਂ ਨੈਗਟਿਵ ਟੈੱਸਟ ਆਉਣ ਉੱਤੇ ਰਿਹਾ ਹੋਈ ਸੀ। 22 ਜਨਵਰੀ ਨੂੰ ਦੁਬਾਰਾ ਪਾਜੇਟਿਵ ਆ ਗਈ।
ਕੋਵਿਡ -19 ਦੇ ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਮਹਿਲਾ ਦੇ 30 ਸਥਾਨਾਂ ਉੱਤੇ ਜਾਣ ਦਾ ਪਤਾ ਲੱਗਾ ਹੈ। ਇਹ ਮਹਿਲਾ ਸਾਊਥ ਫਾਂਗਰੇਈ ਦੀ ਹੈ ਅਤੇ ਉਸ ਨੇ ਨਾਰਥਲੈਂਡ ਦੇ ਦੱਖਣੀ ਹਿੱਸੇ ਵਿੱਚ ਮੈਗੋਵਹਾਈ, ਡਰੈਗਵਿੱਲਾ ਅਤੇ ਹੈਲਨਸਵਿੱਲਾ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕੈਫ਼ੇ, ਰੈਸਟੋਰੈਂਟ ਅਤੇ ਟੂਰਿਸਟ ਸਥਾਨਾਂ ਦੀ ਯਾਤਰਾ ਕੀਤੀ ਅਤੇ ਉਸ ਦੇ 15 ਜਨਵਰੀ ਨੂੰ ਲੱਛਣ ਬਣ ਗਏ। ਉਸ ਦੇ ਚਾਰ ਨੇੜਲੇ ਸੰਪਰਕ ਦੀ ਜਾਂਚ ਕੀਤੀ ਗਈ ਹੈ ਅਤੇ ਉਹ ਆਈਸੋਲੇਸ਼ਨ ਵਿੱਚ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿਹਾ ਕਿ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦਾ ਆਖ਼ਰੀ ਕੇਸ 18 ਨਵੰਬਰ ਨੂੰ ਆਇਆ ਸੀ। ਸ਼ੁੱਕਰਵਾਰ ਤੋਂ ਮੈਨੇਜਡ ਆਈਸੋਲੇਸ਼ਨ ਵਿੱਚ 8 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਦੱਖਣੀ ਅਫ਼ਰੀਕਾ (2), ਅਮਰੀਕਾ (2), ਯੂਕੇ (1), ਸੰਯੁਕਤ ਅਰਬ ਅਮੀਰਾਤ (1), ਇਥੋਪੀਆ (1) ਅਤੇ ਭਾਰਤ (1) ਤੋਂ ਆਏ ਹਨ। ਇਨ੍ਹਾਂ ਵਿੱਚੋਂ ਚਾਰ ਨੇ ਯੂਏਈ ਅਤੇ ਮਲੇਸ਼ੀਆ ਰਾਹੀ ਯਾਤਰਾ ਕੀਤੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਨਵੇਂ ਐਕਟਿਵ ਕੇਸਾਂ ਦੀ ਗਿਣਤੀ 79 ਹੈ। ਕੋਵਿਡ -19 ਤੋਂ 1 ਵਿਅਕਤੀ ਰਿਕਵਰ ਹੋਇਆ ਹੈ। ਜਦੋਂ ਕਿ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 1927 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,244 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 1,927 ਕੰਨਫ਼ਰਮ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,179 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹÄ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ। ਪੁਲਮਨ ਹੋਟਲ ਵਿਖੇ 9 ਤੋਂ 24 ਜਨਵਰੀ ਤੱਕ ਠਹਿਰੇ ਲੋਕਾਂ ਨੂੰ ਘਰਾਂ ਵਿਚ ਆਈਸੋਲੇਟ ਹੋਣ ਲਈ ਕਿਹਾ ਗਿਆ ਹੈ।