6.3 C
United Kingdom
Sunday, April 20, 2025

More

    ਅਮਾਂਡਾ ਗੋਰਮੈਨ ਆਪਣੀ ਕਵਿਤਾ ਨਾਲ ਬਣੀ ਸਹੁੰ ਚੁੱਕ ਸਮਾਗਮ ‘ਚ ਪੇਸ਼ਕਾਰੀ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕਵਿੱਤਰੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 21 ਜਨਵਰੀ 2021

    ਅਮਰੀਕਾ ਦੀ ਰਾਜਧਾਨੀ ਵਿੱਚ ਹੋਏ ਰਾਸ਼ਟਰਪਤੀ ਪਦ ਲਈ ਸਹੁੰ ਚੁੱਕ ਸਮਾਗਮ ਵਿੱਚ ਇੱਕ 22, ਸਾਲਾਂ ਲੜਕੀ ਨੇ ਕਵਿਤਾ ਰਾਹੀ ਆਪਣੀ ਪੇਸ਼ਕਾਰੀ ਦਿੱਤੀ ਹੈ। ਅਮਾਂਡਾ ਗੋਰਮੈਨ ਨਾਮ ਦੀ ਇਸ ਲੜਕੀ ਨੇ ਕਈ ਇਤਿਹਾਸਕ ਮੌਕਿਆਂ ਲਈ ਕਵਿਤਾਵਾਂ ਲਿਖੀਆਂ ਪਰ ਇਸ ਸਮਾਗਮ ਦੌਰਾਨ ਹੁਣ ਗੋਰਮੈਨ ਨੇ ਸਭ ਤੋਂ ਛੋਟੀ ਉਦਘਾਟਨੀ ਕਵਿੱਤਰੀ ਵਜੋਂ ਪੇਸ਼ਕਾਰੀ ਕਰਕੇ ਇੱਕ ਵੱਡਾ ਸਨਮਾਨ ਪ੍ਰਾਪਤ ਕੀਤਾ ਹੈ। ਉਸਨੇ ਆਪਣੀ ਰਚਨਾ “ਦਿ ਹਿਲ ਵੀ ਕਲਾਂਇਬ” ਨੂੰ ਕੈਪੀਟਲ ਵਿੱਚ ਜੋਅ ਬਾਈਡੇਨ, ਕਮਲਾ ਹੈਰਿਸ ਅਤੇ ਸਮੁੱਚੇ ਰਾਸ਼ਟਰ ਦੇ ਸਾਹਮਣੇ ਪੇਸ਼ ਕੀਤਾ।
    ਅਮਾਂਡਾ ਗੋਰਮੈਨ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਮੇਰੀ ਉਮਰ ਵਿੱਚ ਪੇਸ਼ਕਾਰੀ ਕਰਨੀ ਹੈਰਾਨੀਜਨਕ ਹੈ। ਇਸ 22 ਸਾਲਾਂ ਕਵਿੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਅਬਰਾਹਿਮ ਲਿੰਕਨ ਅਤੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਭਾਸ਼ਣਾਂ ਦੀ ਖੋਜ ਕਰਕੇ ਲਿਖਣਾ ਸ਼ੁਰੂ ਕੀਤਾ ਪਰ ਇਸ ਸਮੇਂ ਕੈਪੀਟਲ ਵਿੱਚ ਹੋਏ ਦੰਗਿਆਂ ਨੇ ਉਸ ਉੱਪਰ ਬਹੁਤ ਪ੍ਰਭਾਵ ਪਾਇਆ ਅਤੇ ਹਿੰਸਕ ਦੰਗਿਆਂ ਨੇ ਉਸਦੀ ਕਵਿਤਾ ਅਤੇ ਸੰਦੇਸ਼ ਨੂੰ ਬਦਲ ਦਿੱਤਾ ਜੋ ਉਹ ਦੇਣਾ ਚਾਹੁੰਦੀ ਸੀ। ਗੋਰਮੈਨ ਨੂੰ 19 ਸਾਲ ਦੀ ਉਮਰ ਵਿੱਚ ਦੇਸ਼ ਦੀ ਪਹਿਲੀ ਯੁਵਕ ਕਵਿੱਤਰੀ ਚੁਣਿਆ ਗਿਆ ਸੀ ਅਤੇ 16 ਦੀ ਉਮਰ ਵਿੱਚ, ਉਹ ਲਾਸ ਏਂਜਲਸ ਦੀ ਯੁਵਕ ਕਵਿੱਤਰੀ ਬਣੀ ਸੀ ।ਇੱਕ ਇਕੱਲੀ ਮਾਂ ਅਤੇ ਅੰਗਰੇਜ਼ੀ ਅਧਿਆਪਕ ਦੀ ਬੇਟੀ ਗੋਰਮੈਨ ਨੇ 2020 ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸਦੇ ਇਲਾਵਾ ਗੋਰਮੈਨ ਬੱਚਿਆਂ ਲਈ ਇੱਕ ਕਿਤਾਬ “ਚੇਂਜ ਸਿੰਗਜ਼” ਨੂੰ ਸਤੰਬਰ ਵਿੱਚ ਰਿਲੀਜ਼ ਕਰਨ ਜਾ ਰਹੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!