ਮੋਗਾ (ਮਿੰਟੂ ਖੁਰਮੀ)
ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਕਣਕ ਦੀ ਕਟਾਈ ਅਰੰਭ ਹੋ ਚੁੱਕੀ ਹੈ, ਇਸ ਲਈ ਕਣਕ ਦੀ ਫਸਲ ਨੂੰ ਅੱਗ ਵਰਗੀਆਂ ਦੁਰਘਟਨਾਵਾਂ ਤੋਂ ਬਚਾਉਣ ਲਈ ਕਿਸਾਨ ਵੀਰ ਹੁਣੇ ਤੋ ਹੀ ਢੁੱਕਵੇ ਉਪਰਾਲੇ ਕਰ ਲੈਣ।
ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ,ਉਨ੍ਹਾਂ ਤਾਰਾਂ ਹੇਠੋਂ ਅਤੇ ਟਰਾਂਸਫਾਰਮਰਾਂ ਦੇ ਹੇਠਾਂ ਅਤੇ ਆਲੇ ਦੁਆਲੇ ਤੋਂ ਕਿਸਾਨ ਵੀਰ ਹੱਥੀ ਕਣਕ ਦੀ ਵਢਾਈ ਤੁਰੰਤ ਕਰਨ ਤਾਂ ਜੋ ਬਿਜਲੀ ਸਪਾਰਕ ਨਾਲ ਕਿਤੇ ਅੱਗ ਲੱਗਣ ਦੀ ਘਟਨਾ ਵਾਪਰ ਨਾ ਜਾਵੇ।
ਉਨ੍ਹਾਂ ਇਹ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਪੂਰੀ ਪੱਕਣ ਉਪਰੰਤ ਹੀ ਕਟਾਈ ਕਰਵਾਈ ਜਾਵੇ ਕਿਉਂਕਿ ਗਿੱਲੇ ਨਾੜ ਨਾਲ ਕਈ ਵਾਰ ਅੱਗ ਲੱਗਣ ਦੀ ਦੁਰਘਟਨਾ ਵਾਪਰ ਸਕਦੀ ਹੈ। ਉਨ੍ਹਾ ਕਿਹਾ ਕਿ ਸਮੂਹ ਕਿਸਾਨ ਵੀਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਜੇਕਰ ਕਿਸੇ ਵੀ ਕਿਸਾਨ ਨੂੰ ਖੇਤੀ ਸਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬਲਾਕ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਮੋਗਾ ਨਾਲ ਕਿਸੇ ਵੀ ਸਮੇਂ ਸਪੰਰਕ ਕਰ ਸਕਦੇ ਹਨ।