8.9 C
United Kingdom
Saturday, April 19, 2025

More

    ਕਾਵਿ ਰੇਖਾ ਚਿੱਤਰ ਪ੍ਰੋ. ਜਸਪਾਲ ਘਈ

    ਦੁੱਖਭੰਜਨ ਰੰਧਾਵਾ
    0351920036369
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।
    ਹਰਫਾਂ ਦੀ ਸਤਰੰਗੀ ਪੀਂਘ ਬਣਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    ਇਹਨਾਂ ਹੀ ਫਕੀਰਾਂ ਕਰਕੇ,
    ਝੁੱਲੇ ਝੰਡਾ ਬੋਲੀ ਦਾ।
    ਏ ਫੱਕਰ ਬੰਦਗੀ ਕਿੱਥੇ ਕਰਦੇ,
    ਕਦੇ ਭੇਦ ਨਈਂ ਖੋਲੀ ਦਾ।
    ਦੁੱਖ ਸੁੱਖ ਸਦਾ ਵੰਡਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    ਏਨਾ ਉੱਚਾ ਰੁਤਬਾ ਲੈਂਦਿਆਂ,
    ਕਈ ਕੁਝ ਸਮਰਪਣ ਕਰਦੇ ਨੇਂ।
    ਮਾਂ ਬੋਲੀ ਲਈ ਜਿੱਤਦੇ ਨੇਂ,
    ਮਾਂ ਬੋਲੀ ਲਈ ਹਰਦੇ ਨੇਂ ।
    ਫੁੱਲਾਂ ਵਾਂਗੂ ਮਹਿਕ ਖਿੰਡਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    ਹੱਦੋਂ ਪਾਰ ਵੀ ਜਿੰਨਾਂ ਦੇ,
    ਅੱਜ ਨਾਮ ਗੂੰਜਦੇ ਨੇਂ ।
    ਸ਼ੇਅਰਾਂ ਦੇ ਵਿੱਚ ਕੀਤੇ ਹੋਏ,
    ਅੱਜ ਪੈਗਾਮ ਗੂੰਜਦੇ ਨੇਂ ।
    ਆਲਾ ਆਲਾ ਸਦਾ ਸੁਣਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    ਹਾਲੇ ਵੀ ਕਿੱਥੇ ਨੇਂ ਭੁੱਲਦੇ,
    ਅੰਮੜੀ ਦੇ ਲਾਡ ਲਡਾਏ ।
    ਟਾਟਾਂ ਤੇ ਬਹਿ ਕੇ ਫੱਟੀ ਉੱਪਰ,
    ਦੋ ਸ਼ਬਦ ਗੁਰਮੁਖੀ ਵਾਹੇ ।
    ਮਾਂ ਬੋਲੀ ਦੀ ਫੱਟੀ ਰੁਸ਼ਨਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    ਉਸ ਰਸਤੇ ਤੇ ਕਾਫਲੇ ਬਣਦੇ
    ਜਿਸ ਰਸਤੇ ਵੱਲ ਕਦਮ ਵਧਾਓ।
    ਲਿਆਕਤ ਭਰੇ ਜ਼ਹਿਨ ਨਾਲ,
    ਤੁਸੀਂ ਸਭਨਾਂ ਨੂੰ ਸਮਝਾਓ।
    ਸਾਹਿਤਕ ਗੁਲਜ਼ਾਰ ਮਹਿਕਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    ਚੜਦੇ ਤੇ ਲਹਿੰਦੇ ਦੀ ਜਿੰਨ੍ਹਾਂ,
    ਨੂੰ ਪੂਰੀ ਜਾਣਕਾਰੀ ਹੈ ।
    ਅੱਜ ਉਹਨਾਂ ਦੇ ਨਕਸ਼ਿਆਂ ਤੇ,
    ਚੱਲਣਾ ਸਾਡੀ ਜਿੰਮੇਵਾਰੀ ਹੈ ।
    ਨਗਮਿਆਂ ਨੂੰ ਗੁਣਗੁਣਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    ਦੁੱਖਭੰਜਨ ਦਾ ਸਜ਼ਦਾ ਅਤੇ,
    ਸਲਾਮ ਸਲਾਮਤ ਰਓ ਤੁਸੀਂ ।
    ਅਸੀਂ ਪਿੱਛੇ ਪਿੱਛੇ ਗਾਈਏ ਜੀ,
    ਜਦ ਵੀ ਜੋ ਕਹੋ ਤੁਸੀਂ ।
    ਸਦਾ ਹਨੇਰਾ ਜੱਗੋਂ ਮਿਟਾਉਂਦੇ,
    ਰਹਿਣ ਜਸਪਾਲ ਘਈ ਵਰਗੇ ।
    ਸਾਹਿਤ ਦੇ ਅੰਬਰੀਂ ਤਾਰੇ ਟਿਮਟਿਮਾਉਂਦੇ, ਰਹਿਣ ਜਸਪਾਲ ਘਈ ਵਰਗੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!