
ਸਾਮਾਨ ਭੇਜਣ ਤੋਂ ਪਹਿਲਾਂ ਕਿਸਾਨਾਂ ਦੇ ਹੱਕ ਵਿੱਚ ਕਰਵਾਈ ਗਈ ਦੁਆ
ਰਾਸ਼ਨ ਭੇਜ ਕੇ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ ਸਗੋਂ ਆਪਣਾ ਬਣਦਾ ਹੱਕ ਨਿਭਾਅ ਰਹੇ ਹਾਂ-ਮੁਸਲਿਮ ਵੀਰ ਮਾਲੇਰਕੋਟਲਾ, 14 ਜਨਵਰੀ (ਥਿੰਦ) ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ਾਂ ਲਈ ਮਾਲੇਰਕੋਟਲਾ ਦੀ ਅਵਾਮ ਅਤੇ ਬੱਚਿਆਂ ਵਿੱਚ ਪਾਏ ਜਾ ਰਹੇ ਜੋਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੋਂ ਅਕਸਰ ਮੁਸਲਿਮ ਭਾਈਚਾਰੇ ਦੇ ਲੋਕ ਜਿੱਥੇ ਦਿੱਲੀ ਬਾਰਡਰਾਂ ਤੇ ਜਾ ਕੇ ਕੇਂਦਰੀ ਸਰਕਾਰ ਵੱਲੋਂ ਠੋਸੇ ਕਾਨੂੰਨਾਂ ਦੇ ਖ਼ਿਲਾਫ਼ ਆਪਣਾ ਰੋਸ ਜਤਾ ਰਹੇ ਹਨ ਉੱਥੇ ਹੀ ਇੱਥੋਂ ਲੰਗਰ ਸੇਵਾਵਾਂ ਵਾਸਤੇ ਸਾਮਾਨ ਅਤੇ ਰਸਦ ਸਮੇਂ ਸਮੇਂ ਤੇ ਭੇਜੀ ਜਾ ਰਹੀ ਹੈ ਮਲੇਰਕੋਟਲਾ ਦੇ ਇਲਾਕਾ ਕਿਲਾ ਰਹਿਮਤਗਡ਼੍ਹ ਤੋਂ ਸਿੱਖ ਮੁਸਲਿਮ ਸਾਂਝਾਂ ਦੇ ਕਿਲ੍ਹਾ ਰਹਿਮਤਗਡ਼੍ਹ ਯੂਨਿਟ ਵੱਲੋਂ ਮਿੱਠੇ ਚਾਵਲਾਂ ਦੇ ਚੱਲ ਰਹੇ ਟਿਕਰੀ ਬਾਰਡਰ ਤੇ ਲੰਗਰ ਵਾਸਤੇ ਕਈ ਦੇਗਾਂ ਦਾ ਸਾਮਾਨ ਜੁਮਾ ਮਸਜਿਦ ਕਿਲਾ ਰਹਿਮਤਗਡ਼੍ਹ ਤੋਂ ਭੇਜਿਆ ਗਿਆ ਆਪਣੇ ਸਾਥੀਆਂ ਨਾਲ ਸਾਮਾਨ ਨੂੰ ਲਿਜਾਣ ਦੀ ਕਮਾਂਡ ਸੰਭਾਲ ਰਹੇ ਅਬਦੁਰ ਰਸ਼ੀਦ ਪਹਿਲਵਾਨ ਨੇ ਦੱਸਿਆ ਕਿ ਸਾਮਾਨ ਲਿਜਾਣ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਦੁਆ ਕਰਵਾਈ ਗਈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਧੱਕਾ ਕਿਸੇ ਹਾਲ ਵਿਚ ਬਰਦਾਸ਼ਤ ਕਰਨਯੋਗ ਨਹੀਂ ਹੈ ਉਨ੍ਹਾਂ ਕਿਹਾ ਕਿ ਕਿਸਾਨੀ ਜੋ ਪੂਰੇ ਦੇਸ਼ ਨੂੰ ਪੇਟ ਭਰਦੀ ਅੱਜ ਕੜਾਕੇ ਦੀ ਠੰਢ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਕੋਲ ਜਾ ਕੇ ਬਣਦਾ ਸਹਿਯੋਗ ਦੇਈਏ ਉਨ੍ਹਾਂ ਕਿਹਾ ਕਿ ਇਹ ਰਾਸ਼ਨ ਭੇਜ ਕੇ ਕੋਈ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ ਸਗੋਂ ਆਪਣਾ ਬਣਦਾ ਹੱਕ ਨਿਭਾ ਰਹੇ ਹਨ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਬੂੰਦੂ ਪਰਧਾਨ ਕਿਲਾ, ਮੁਹੰਮਦ ਹਨੀਫ਼ ,ਅਬਦੁਲ ਹਲੀਮ, ਮੁਹੰਮਦ ਖ਼ਲੀਲ, ਮੁਹੰਮਦ ਅਸਲਮ, ਮੁਹੰਮਦ ਇਮਰਾਨ, ਮੁਹੰਮਦ ਇਮਰਾਨ ਮਾਨੀ, ਮੁਹੰਮਦ ਸ਼ਹਿਬਾਜ਼, ਮੁਹੰਮਦ ਸਲੀਮ, ਮੁਹੰਮਦ ਯੂਨਸ, ਮੁਹੰਮਦ ਸਾਜ਼, ਮੁਹੰਮਦ ਨਿੱਕਾ, ਮੁਹੰਮਦ ਨਿਜ਼ਾਮੂਦੀਨ ਜਾਨਾ ਆਦਿ ਦਿੱਲੀ ਸੇਵਾਵਾਂ ਨਿਭਾਉਣ ਜਾ ਰਹੇ ਹਨ l