17.4 C
United Kingdom
Wednesday, May 14, 2025

More

    ਇੰਗਲੈਂਡ ‘ਚ ਕੋਰੋਨਾਂ ਮਰੀਜ਼ਾਂ ਲਈ ਵਧੀ ਆਕਸੀਜਨ ਦੀ ਮੰਗ ਨੇ ਕੀਤੀ ਹਸਪਤਾਲਾਂ ਦੀ ਸਥਿਤੀ ਨਾਜ਼ੁਕ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਇੰਗਲੈਂਡ ਵਿੱਚ ਪ੍ਰਤੀ ਦਿਨ ਕੋਰੋਨਾਂ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਪੈਦਾ ਹੋ ਰਹੀ ਹੈ ਅਤੇ ਇਨ੍ਹਾਂ ਸਿਹਤ ਸਹੂਲਤਾਂ ਵਿੱਚ ਆਕਸੀਜਨ ਦੀ ਹੋ ਰਹੀ ਕਮੀ ਵਧੇਰੇ ਚਿੰਤਾਜਨਕ ਹੈ।    ਇਸ ਸੰਬੰਧੀ ਇੱਕ ਰਿਪੋਰਟ ਦੇ ਅਨੁਸਾਰ ਏਸੇਕਸ ਦਾ ਇੱਕ ਹਸਪਤਾਲ ਕੋਰੋਨਾਂ ਵਾਇਰਸ ਦੇ ਮਰੀਜ਼ਾਂ ਲਈ ਵਧੀ ਹੋਈ ਆਕਸੀਜਨ ਦੀ ਮੰਗ ਨੂੰ ਲੈ ਕੇ ਨਾਜ਼ੁਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਖੇਤਰ ਦੇ ਸਾਉਥੈਂਡ ਹਸਪਤਾਲ ਦੇ ਪ੍ਰਬੰਧਕ ਇਸ ਵੇਲੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਜੱਦੋ ਜਹਿਦ ਕਰ ਰਹੇ ਹਨ। ਇਸਦੀ ਜਾਣਕਾਰੀ ਦਿੰਦੇ ਨੋਟ ਅਨੁਸਾਰ ਮਰੀਜ਼ਾਂ ਲਈ ਆਕਸੀਜਨ ਖਪਤ ਦੇ ਪੱਧਰ ਨੂੰ ਹੁਣ 88 ਤੋਂ 92% ਵਿੱੱਚ ਰੱਖਿਆ ਜਾਣਾ ਚਾਹੀਦਾ ਹੈ ਜਦਕਿ ਕੋਰੋਨਾਂ ਮਰੀਜ਼ਾਂ ਲਈ ਆਕਸੀਜਨ ਦੇ ਇਸ ਪੱਧਰ ਦੀ 92-96 ਪ੍ਰਤੀਸ਼ਤ ਤੱਕ ਦੀ ਸਿਫਾਰਸ਼ ਰਾਸ਼ਟਰੀ ਸਿਹਤ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਹੈ।ਇਸ ਦੌਰਾਨ ਐਤਵਾਰ ਨੂੰ ਯੂਕੇ ਵਿੱਚ ਤਕਰੀਬਨ 54,940 ਹੋਰ ਕੇਸਾਂ ਦੇ ਨਾਲ 563 ਮੌਤਾਂ ਵੀ ਦਰਜ਼ ਕੀਤੀਆਂ ਗਈਆਂ ਹਨ ,ਜਿਸਦੇ ਨਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੌਤਾਂ ਦੀ ਗਿਣਤੀ ਲੱਗਭਗ 81,431 ਹੋ ਗਈ ਹੈ। ਇਸਦੇ ਇਲਾਵਾ ਏਸੇਕਸ ਖੇਤਰ ਵਿੱਚ ਵੀ ਵਾਇਰਸ ਦੇ ਮਾਮਲੇ  ਲਗਾਤਾਰ ਵਧ ਰਹੇ ਹਨ, ਜਿਸਦੇ ਸਿੱਟੇ ਵਜੋਂ ਇਸ ਖੇਤਰ ਵਿੱਚ ਹੁਣ ਯੂਕੇ ਦੀ ਤੀਜੀ ਸਭ ਤੋਂ ਵੱਡੀ ਲਾਗ ਦਰ ਹੈ। ਇਸ ਖੇਤਰ ਦੇ ਅੰਕੜਿਆਂ ਅਨੁਸਾਰ ਏਸੇਕਸ ਵਿੱਚ  ਪ੍ਰਤੀ 100,000 ਵਿਅਕਤੀਆਂ ਪਿੱਛੇ 1540.1 ਕੇਸ ਹਨ, ਜਦੋਂ ਕਿ ਸਾਉਥੈਂਡ ਵਿੱਚ ਪ੍ਰਤੀ 100,000 ਲਈ 1234.7 ਵਾਇਰਸ ਦੇ ਕੇਸ ਹਨ। ਇੰਗਲੈਂਡ ਦੇ ਮੁੱਖ ਮੈਡੀਕਲ ਅਫਸਰ ਪ੍ਰੋਫੈਸਰ ਕ੍ਰਿਸ ਵਿੱਟੀ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲ ਹੋਣ ਦੀ ਵਧ ਰਹੀ ਗਿਣਤੀ ਦੇ ਕਾਰਨ ਐੱਨ.ਐੱਚ.ਐੱਸ ਹੁਣ ਸਭ ਤੋਂ ਖਤਰਨਾਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇਪ੍ਰੋਫੈਸਰ ਵਿੱਟੀ ਨੇ ਇਸ ਸਥਿਤੀ ਨੂੰ ਰੋਕਣ ਲਈ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!