ਰਿੰਪੀ ਪੰਜਾਬੀ, ਆਇਰਲੈਂਡ

ਮੇਰੀਆ ਦੁਕਾਨਾਂ, ਮੇਰੀ ਕੰਪਨੀ, ਮੇਰੇ ਪੰਪ, ਮੇਰੇ ਹੋਟਲ, ਮੇਰੀਆਂ ਗੱਡੀਆਂ, ਮੇਰੀ ਕੋਠੀ, ਮੇਰੇ ਪਲਾਟ, ਅਸੀਂ ਗੱਲਾਂ ਕਰਦੇ ਹਾਂ। ਇਹ ਸਭ ਕੁੱਝ ਇੱਥੇ ਰਹਿ ਜਾਣੇ ਹਨ। ਮਰ ਕੇ ਕੋਈ ਵੀ ਇਸ ਨੂੰ ਨਾਲ ਲੈਕੇ ਨਹੀਂ ਜਾਂਦਾ ਤੇ ਮਰਨ ਤੋਂ ਬਾਅਦ ਹਰ ਜੀਵ ਇੱਥੇ ਸਭ ਕੁੱਝ ਛੱਡ ਜਾਂਦਾ ਹੈ। ਹਰ ਮਰਨ ਵਾਲਾ ਵਿਅਕਤੀ ਸਾਰੀ ਜ਼ਿੰਦਗੀ ਜਿਉਂਦੇ ਜੀ ਦੂਸਰਿਆਂ ਵਾਸਤੇ ਕਰ-ਕਰ ਕੇ ਆਪਣੀ ਜ਼ਿੰਦਗੀ ਕੱਢ ਦਿੰਦਾ ਹੈ। ਇਨਸਾਨ ਦੀ ਮੈਂ ਤੇ ਆਕੜ ਸਾਰੀ ਜ਼ਿੰਦਗੀ ਉਸਦੇ ਨਾਲ ਹੀ ਰਹਿੰਦੀ ਹੈ। ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਨਸਾਨ ਚਾਹ ਕੇ ਵੀ ਆਪਣੀਆਂ ਦੁਕਾਨਾਂ, ਆਪਣੇ ਹੋਟਲ, ਆਪਣੀਆਂ ਗੱਡੀਆਂ ਦਾ ਫ਼ਾਇਦਾ ਨਹੀਂ ਲੈ ਸਕਦਾ। ਇੱਕ ਅਦਿੱਖ ਵਾਇਰਸ ਨੇ ਆਦਮੀ ਨੂੰ ਆਦਮੀ ਦੀ ਔਕਾਤ ਦਿਖਾ ਦਿੱਤੀ ਹੈ। ਆਦਮੀ ਨੂੰ ਜਿਉਂਦੇ-ਜੀ ਆਪਣੀ ਮੈਂ-ਹੰਕਾਰ ਨੂੰ ਆਪਣੇ ਵਿੱਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ। ਮਨੁੱਖ ਨੂੰ ਧਰਮ-ਜਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸਬੂਤ ਦੇਣਾ ਚਾਹੀਦਾ ਹੈ।