9.5 C
United Kingdom
Sunday, April 20, 2025

More

    ਕੀ ਸਾਡੇ ਦੇਸ਼ ਦੇ ਸਿਆਸਤਦਾਨ ਭਾਰਤੀ ਲੋਕਾਂ ਨਾਲ ਲੋਕ ਤੰਤਰ ਵਾਲਾ ਵਿਵਹਾਰ ਕਰ ਰਹੇ ਨੇ ਜਾਂ ਧੱਕਾ ਤੰਤਰ ਵਾਲਾ..?

    ਸਿਆਸਤਦਾਨਾਂ ਤੇ ਭਾਰਤੀ ਲੋਕਾਂ ਦਾ ਕਾਫ਼ੀ ਗੂੜ੍ਹਾ ਰਿਸ਼ਤਾ ਹੈ, ਇਹ ਰਿਸ਼ਤਾ ਕੋਈ ਖ਼ੂਨ ਵਾਲਾ ਜਾਂ ਰਿਸ਼ਤੇਦਾਰਾਂ ਵਾਲ਼ਾ ਨਹੀਂ ਨਾ ਹੀ ਕਿਸੇ ਪਿਆਰ ਵਾਲ਼ਾ ਰਿਸ਼ਤਾ ਹੈ, ਇਹ ਰਿਸ਼ਤਾ ਹੈ ਤਾਂ ਸਿਰਫ਼ ਤੇ ਸਿਰਫ਼ ਵੋਟਾਂ ਵਾਲਾ ,ਵੋਟਾਂ ਲੈਣ ਤੱਕ ਜਾਂ ਆਪਣੇ ਆਪਣੇ ਬਿਜ਼ਨਸ ਤੇ ਬੈਂਕ ਬੈਲਸ ਦੇ ਨਾਲ ਨਾਲ ਹੋਰ ਵੀ ਕੰਮਾਂਕਾਰਾਂ ਵਿੱਚ ਹਿੱਸੇਦਾਰੀਆਂ ਵਧਾਉਣ ਤੱਕ ਦਾ ਮਤਲਬੀ ਭਰਿਆਂ ਤੇ ਝੂਠੇ ਵਿਖਾਵੇ ਵਾਲਾ ਇੱਕ ਮੁਖੌਟਾ ,ਇਹ ਸਿਆਸਤਦਾਨ ਬਹੁਤ ਸਾਰੇ ਰੰਗ ਬਦਲਦੇ ਰਹਿੰਦੇ ਹਨ,ਵੋਟਾਂ ਦੇ ਨੇੜੇ ਭਾਰਤੀ ਲੋਕਾਂ ਨਾਲ ਇਹ ਸਿਆਸੀ ਲੋਕ ਬਹੁਤ ਸਾਰੇ ਰਿਸ਼ਤੇ ਬਣਾ ਲੈਂਦੇ ਹਨ,ਬਹੁਤੇ ਜਾਤਭਾਈ ਬਣ ਜਾਂਦੇ ਹਨ,ਬਹੁਤੇ ਇਨਸਾਨੀਅਤ ਦਾ ਰਾਗ ਅਲਾਪਣ ਲੱਗ ਜਾਂਦੇ ਹਨ,ਬਹੁਤੇ ਲਾਲਚੀ ਵਿਰਤੀ ਨਾਲ਼ ਭਾਰਤੀ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ,ਅੰਤ ਵਿੱਚ ਜਿੱਤਣ ਤੋਂ ਬਾਅਦ ਸਾਰੇ ਦੇ ਸਾਰੇ ਅਸਲ ਰੰਗ ਵਿਖਾਉਂਦੇ ਹਨ,ਜਦ ਜਿੱਤਣ ਤੋਂ ਬਾਅਦ ਪਿੰਡ ਜਾਂ ਸ਼ਹਿਰ ,ਕਸਬਿਆਂ ਤੱਕ ਇਹਨਾਂ ਕੋਲ ਧੰਨਵਾਦ ਸ਼ਬਦ ਆਖਣ ਤੱਕ ਦਾ ਸਮਾਂ ਤੱਕ ਨਹੀਂ ਹੁੰਦਾ,ਇਹ ਆਪਣੀ ਜਿੱਤ ਫ਼ਤਿਹ ਕਰਕੇ ਉਮਰ ਭਰ ਲਈ ਆਪਣੀ ਪੈਨਸ਼ਨ ਤੇ ਹੋਰ ਭੱਤਿਆਂ ਦੇ ਨਾਲ ਨਾਲ ਸਰਕਾਰੀ ਸਹੂਲਤਾਂ ਲੈਣ ਦੇ ਹੱਕਦਾਰ ਬਣ ਜਾਂਦੇ ਹਨ,ਤੇ ਵਿਚਾਰੇ ਵੋਟਰ ਫੇਰ ਉੱਥੇ ਦੇ ਉੱਥੇ।
             ਜ਼ੇਕਰ ਗੱਲ ਕਰੀਏ ਕਿ ਭਾਰਤ ਨੂੰ ਅਜ਼ਾਦ ਹੋਇਆ 73 ਸਾਲ ਹੋ ਗਏ ਹਨ ,ਪਰ ਅਜ਼ਾਦੀ  ਦੇ ਨਿੱਘ ਦੀ ਗੱਲ ਕੀਤੀ ਜਾਵੇ ਉਹ ਵੀ ਸਿਆਸੀ ਲੋਕਾਂ ਨੇ ਹੀ ਅਨੰਦ ਮਾਣਿਆ ਹੈ, ਤੁਸੀਂ ਹੁਣ ਤੱਕ ਦੇ ਕਿਸੇ ਵੀ ਸਿਆਸੀ ਬੰਦੇ ਜਾਂ ਵਿਧਾਇਕ ਚਾਹੇ ਉਹ ਰਾਜ ਸਭਾ ਦਾ ਹੋਵੇ ਜਾਂ ਫ਼ਿਰ ਵਿਧਾਨ ਸਭਾ ਦਾ ਹੋਵੇ ,ਉਹਨਾਂ ਸਭ ਦੀ ਆਪਣੀ ਨਿੱਜੀ ਜਾਇਦਾਤ ਦਿਨ ਦੁੱਗਣੀ ਤੇ ਰਾਤ ਚੌਗਣੀ ਹੀ ਹੋਈ ਹੈ, ਵਿਧਾਇਕ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਜ਼ੇਕਰ ਉਸਦੀ ਜਾਇਦਾਤ ਦੀ ਗੱਲ ਕੀਤੀ ਜਾਵੇ ਤਾਂ ਘਟੋਂ ਘੱਟ 45 ਕਰੋੜ ਤੋਂ ਲੈਕੇ ਅੱਗੇ ਸੈਂਕੜੇ ਕਰੋੜਾਂ ਵਿੱਚ ਪਹੁੰਚ ਜਾਂਦੀ ਹੈ, ਫ਼ੇਰ ਭਾਰਤੀ ਲੋਕ ਜਾਂ ਵੋਟਰ ਗਰੀਬ ਕਿਉਂ..?ਜ਼ੋ ਕੀ ਇਹਨਾਂ ਨੂੰ ਜਿਤਾਉਂਦੇ ਤੇ ਬਣਾਉਦੇ ਹਨ,ਜ਼ੇਕਰ ਸਿਆਸੀ ਲੋਕ ਭਾਰਤੀ ਲੋਕਾਂ ਤੋਂ ਜਿੱਤ ਅਮੀਰ ਬਣ ਜਾਂਦੇ ਹਨ,ਤਾਂ ਭਾਰਤੀ ਲੋਕ ਗ਼ਰੀਬ ਕਿਉਂ ਸੋਚਣਾ ਤੇ ਬਣਦਾ ਹੈ।
                  ਸਿਆਸਤ ਵਿੱਚ ਆਕੇ ਕਿਉਂ ਸਿਆਸਤਦਾਨ ਕਰੋੜਾਂ ਪਤੀ ਤੇ ਪਾਵਰਫੁੱਲ ਹੋ ਜਾਂਦੇ ਹਨ ਤੇ ਭਾਰਤੀ ਵੋਟਰ ਲਾਚਾਰ ਹੋ ਜਾਂਦੇ ਹਨ,ਲੋਕਾਂ ਦੇ ਬਣਾਏ ਹੋਏ ਤੇ ਜਿਤਾਏ ਹੋਏ ਇਹ ਸਿਆਸੀ ਲੀਡਰ ਅਖਵਾਉਣ ਵਾਲੇ ਲੋਕਾਂ ਤੋਂ ਕਿਉਂ ਪਾਸਾ ਵੱਟ ਲੈਂਦੇ ਹਨ,ਜ਼ੇਕਰ ਅੱਜ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਅੱਜ ਵੀ ਵਿਕਾਸ ਦੇ ਸ਼ਬਦ ਸਿਰਫ਼ ਸੁਣਨ ਰਹੇ ਹਨ ਪਰ ਵਿਕਾਸ ਨਾਮਾਤਰ ਹੀ ਹੋਇਆ ਹੈ, ਭਾਰਤੀ ਲੋਕਾਂ ਵੱਲੋਂ ਇਹਨਾਂ ਵਿਧਾਇਕਾਂ ਨੂੰ ਜਿਤਾਕੇ ਆਪਣੇ ਸਵਾਲਾਂ ਦੇ ਜ਼ਵਾਬ ਪੁੱਛਣ ਤੇ ਕਿਉਂ ਦੇਸ਼ ਧ੍ਰੋਹੀ ਜਾਂ ਵਿਰੋਧੀ ਪਾਰਟੀ ਜਾਂ ਪੱਖਪਾਤੀ ਕਿਹਾ ਜਾਂਦਾ ਹੈ,ਜ਼ੇਕਰ ਗੱਲ ਹੱਕਾਂ ਦੀ ਆ ਜਾਵੇ ਤਾਂ ਅੱਤਵਾਦੀ ਕਹਿਣ ਦੇਣ ਦਾ ਅਧਿਕਾਰ ਵੀ ਇਹਨਾਂ ਬੇਗ਼ੈਰਤ ਸਿਆਸੀ ਲੋਕਾਂ ਨੂੰ ਹੈ, ਕੀ ਆਪਣੇ ਹਲ਼ਕੇ ਦੇ ਵਿਧਾਇਕ ਤੋਂ ਸਵਾਲ ਪੁੱਛਣਾ ਕੋਈ ਅਪਰਾਧ ਸ਼੍ਰੇਣੀ ਵਿੱਚ ਆਉਂਦਾ ਹੈ ਜਾਂ ਆਪਣੇ ਪਿੰਡ ਸ਼ਹਿਰ ਦੇ ਕੰਮ ਨਾ ਹੋਣ ਤੇ ਸਵਾਲ ਜ਼ਵਾਬ ਕਰਨੇ ਵਿਰੋਧੀ ਪਾਰਟੀ ਦਾ ਨਾਮ ਦੇਣਾ ਕਿੱਥੋਂ ਤੱਕ ਜਾਇਜ਼ ਹੈ।
           ਹੁਣ ਤੇ ਇੰਝ ਲੱਗਦਾ ਹੈ ਕੀ ਨਾ ਤੇ ਕੋਈ ਲੋਕਤੰਤਰ ਰਿਹਾ ਹੈ ਨਾ ਹੀ ਕੋਈ ਵੋਟ ਤੰਤਰ ਲੋਕਾਂ ਦੇ ਵੱਲੋਂ ਬਣਾਏ ਹੋਏ ਨੇਤਾ ਹੀ ਆਪਣੇ ਹਲ਼ਕੇ ਦੇ ਲੋਕਾਂ ਨਾਲ ਧੱਕਾ ਕਰਦੇ ਹਨ ਜਾਂ ਉੱਚ ਅਫ਼ਸਰਾਂ ਜਾਂ ਅਧਿਕਾਰੀਆਂ ਤੋਂ ਕਰਵਾਉਂਦੇ ਹਨ,ਇਸ ਨੂੰ ਲੋਕਤੰਤਰ ਨਹੀਂ ਧੱਕਾ ਤੰਤਰ ਹੀ ਕਹਿ ਸਕਦੇ ਹਾਂ, ਲੋਕਤੰਤਰ ਤਾਂ ਇੱਕ ਸ਼ਬਦ ਬਣਕੇ ਰਹਿ ਗਿਆ ਹੈ ਅਸਲੀਅਤ ਵਿੱਚ ਤਾਂ ਧੱਕਾ-ਤੰਤਰ ਹੀ ਹੁੰਦਾ ਹੈ, ਕਾਰਨ ਇਹੋ ਹੈ ਕੀ ਕੋਈ ਵਿਧਾਇਕ ਜਿੱਤਣ ਤੋਂ ਬਾਅਦ ਲੋਕਾਂ ਦਾ ਵਿਧਾਇਕ ਨਹੀਂ ਰਹਿੰਦਾ,ਉਹ ਮਤਲਬੀ ਤੇ ਮੌਕਾਪ੍ਰਸਤੀ ਇਨਸਾਨ ਬਣ ਜਾਂਦਾ ਹੈ, ਜੋ ਕਿ ਆਪਣੇ ਅਧਿਕਾਰਾਂ ਨੂੰ ਕਿੱਲੇ ਟੰਗਕੇ ਸੰਵਿਧਾਨ ਦੀ ਪ੍ਰਵਾਹ ਕੀਤਿਆਂ ਬਿਨਾਂ ਹੀ ਆਪਣੀ ਮਰਜ਼ੀ ਦੇ ਅਫਸਰਾਂ ਤੋਂ ਕੰਮ ਕਰਵਾਉਂਦੇ ਰਹਿੰਦੇ ਹਨ,ਜ਼ੇਕਰ ਉਹ ਅਫ਼ਸਰ ਜਾਂ ਕਰਮਚਾਰੀ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਜਾਂ ਕਿਸੇ ਹੋਰ ਸ਼ਹਿਰ ਦੀ ਬਦਲੀ ਦੇ ਰੂਪ ਵਿੱਚ ਹਰਜਾਨਾ ਭਰਨਾ ਪੈਂਦਾ ਹੈ।ਹੁਣ ਦੱਸੋ ਕੀ ਇਹ ਲੋਕ ਤੰਤਰ ਹੋਇਆ ਕੀ ਧੱਕਾ ਤੰਤਰ ।
                ਹੁਣ ਤਾਂ ਸਮੁੱਚੇ ਵੋਟਰਾਂ ਨੂੰ ਹੀ ਆਪਣੀ ਸੂਝਬੂਝ ਤੋਂ ਕੰਮ ਲੈਣਾ ਪਵੇਗਾ ਕੀ ਮੌਕਾਪ੍ਰਸਤ ਸਿਆਸੀ ਲੋਕਾਂ ਤੋਂ ਆਪਣੇ ਆਪ ਤੇ ਆਪਣੇ ਹਲ਼ਕੇ ਨੂੰ ਬਚਾਉਣ ਲਈ ਇਹਨਾਂ ਨੂੰ ਬਾਹਰ ਦਾ ਰਾਹ ਵਿਖਾਉਣਾ ਪਵੇਗਾ।ਬਾਕੀ ਇੱਕ ਬੇਨਤੀ ਦੇਸ਼ ਦੀ ਉੱਚ ਅਦਾਲਤਾਂ ਨੂੰ ਹੈ ਕਿ ਅਪਰਾਧੀ ਲੋਕਾਂ ਦੇ ਸਿਆਸਤ ਵਿੱਚ ਆਉਣ ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਤੇ ਸਿਆਸਤ ਵਿੱਚ ਬੈਠੇ ਅਪਰਾਧੀ ਸਿਆਸਤਦਾਨਾਂ ਤੋਂ ਸਾਰੀਆਂ ਸਰਕਾਰੀ ਸੁਖ ਸਹੂਲਤਾਂ ਵਾਪਸ ਲੈ ਲੈਣੀਆਂ ਚਾਹੀਦੀਆਂ ਹਨ,ਕਿਉਂਕਿ ਕੀ ਦੇਸ਼ ਦੇ ਨੁਮਾਇੰਦਿਆਂ ਦੀ ਸੋਚ ਸੱਚੀ ਸੁੱਚੀ ਤੇ ਸੰਵਿਧਾਨਕ ਹੋਣੀ ਚਾਹੀਦੀ ਹੈ ਨਾ ਕੀ ਦੇਸ਼ ਮਾਰੂ ਨੀਤੀਆਂ ਵਾਲੀ।
             ਜ਼ੇਕਰ ਕੋਈ ਵੀ ਰਾਜ ਸਭਾ ਤੋਂ ਜਾਂ ਵਿਧਾਨ ਸਭਾ ਤੋਂ ਚੋਣ ਲੜਦੇ ਹਨ ਤਾਂ ਉਹਨਾਂ ਵੱਲੋਂ ਕੀਤਾ ਵਿਕਾਸ ਤੇ ਲੋਕਾਂ ਦੀ ਲੋਕ ਰਾਏ ਮੁਤਾਬਿਕ ਹੀ ਇਹਨਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਹੋਣੀਆਂ ਚਾਹੀਦੀਆਂ ਹਨ ,ਜ਼ੇਕਰ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਇਹ ਸਿਆਸੀ ਲੋਕ ਕਿਹੜੀ ਦੁਨੀਆਂ ਦੇ ਹੋਏ ਜੋ ਨਾ ਤਾਂ ਕਾਨੂੰਨ ਨੂੰ ਮੰਨਦੇ ਹਨ ਨਾ ਹੀ ਕਿਸੇ ਸੰਵਿਧਾਨ ਦੀ ਪ੍ਰਵਾਹ ਕਰਦੇ ਹਨ ,ਕੀ ਸਾਡੀਆਂ ਸਰਬ ਉੱਚ ਅਦਾਲਤਾਂ ਨੂੰ ਕੋਈ ਵੀ ਮੌਲਿਕ ਅਧਿਕਾਰ ਨਹੀਂ ਕੀ ਉਹ ਕਿਸੇ ਵੀ ਹਲ਼ਕੇ ਦੇ ਵਿਧਾਇਕ ਜਾਂ ਪਾਰਲੀਮੈਂਟ  ਮੈਂਬਰ ਦੀ ਜਾਇਦਾਤ ਜਾਂ ਵੱਧ ਰਹੇ ਬੈਂਕ ਬੈਲਸ ਉੱਤੇ ਕੋਈ ਵੀ ਰੋਕ ਟੋਕ ਨਹੀਂ ਕਰ ਸਕਦੀਆਂ ,ਆਖਿਰ ਕਿਉਂ ਇਹਨਾਂ ਨੂੰ ਸਾਡੇ ਇਨਕਮ ਟੈਕਸ ਅਦਾਰੇ ਤੋਂ ਬਾਹਰ ਰੱਖਿਆ ਜਾਂਦਾ ਹੈ,ਕੀ ਇਹ ਸਭ ਭਾਰਤੀ ਲੋਕਾਂ ਦੇ ਦਿੱਤੇ ਟੈਕਸ ਉੱਤੇ ਮੌਜਾਂ ਕਰਨ ਵਾਲੇ ਤੇ ਮੁਫ਼ਤ ਸਹੂਲਤਾਂ ਲੈਣ ਵਾਲੇ ਮੁਫ਼ਤਖੋਰ ਹਨ ,ਕੀ ਭਾਰਤੀ ਲੋਕਤੰਤਰ ਦੇ ਨਾਮ ਉੱਤੇ ਇਹ ਧੱਕਾ ਤੰਤਰ ਚੱਲਦਾ ਰਹੇਂਗਾ ਜਾਂ ਭਾਰਤੀ ਲੋਕ ਕਦੇ ਜਾਗਣਗੇ।
                    ਗੁਰਪ੍ਰੀਤ ਸਿੰਘ ਜਖਵਾਲੀ
                    ਮੋਬਾਇਲ 98550 36444

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!