
ਦੁੱਖਭੰਜਨ ਰੰਧਾਵਾ
ਮੈਂ ਅੱਜ ਆਪਣੇ ਦੀਦੇ,
ਬੰਦ ਕਰਕੇ ਅਰਦਾਸ ਕੀਤੀ ਏ,
ਕਿ ਤੂੰ ਸਦਾ ਸਲਾਮਤ ਰਵੇਂ |
ਮੇਰੀ ਜਨਮ ਦੀ ਕਿਰਤ ਏਂ ਤੂੰ,
ਮੈਂ ਤੈਨੂੰ ਦਮ-ਦਮ ਮਹਿਸੂਸ,
ਕਰਦਾ ਹਾਂ |
ਮੈਨੂੰ ਪਤਾ ਮਹਿਸੂਸ ਤੂੰ
ਵੀ ਕਰਦੀ ਏਂ |
ਤੈਨੂੰ ਪਤਾ ਮੈਂ ਤੇਰੀ ਰੂਹ ਦੇ,
ਅੱਗੇ-ਪਿੱਛੇ ਰਹਿੰਦਾ ਹਾਂ,
ਜਦੋਂ ਦਾ ਆਇਆਂ |
ਤੇਰੇ ਅੰਦਰ ਸਮਾ ਜਾਣਾ,
ਇੱਕ ਰੋਜ਼ ਇਸ ਤਰਾ,
ਜਿਸ ਤਰਾਂ ਫੁੱਲਾਂ ਚ,
ਖੁਸ਼ਬੂ ਸਮਾ ਜਾਂਦੀ ਏ |
ਮੈਂ ਤੇਰੇ ਕਮਰੇ ਦੀ ਦੀਵਾਰ ਤੇ,
ਸੀ਼ਸ਼ਾ ਬਣਨਾ ਲੋਚਦਾਂ,
ਜਿਸ ਨੂੰ ਤੂੰ ਆਉਂਦੀ ਜਾਂਦੀ,
ਨਿਹਾਰਿਆ ਕਰੇਂ |
ਤੇ ਤੂੰ ਮੇਰੇ ਵਿੱਚੋਂ ਆਪਣੇ ਆਪ ਨੂੰ,
ਨਿਹਾਰਿਆ ਕਰੇਂ ਤੇ ਮੈਂ,
ਵੀ ਖੁਸ਼ਨਸੀਬੀ ਮਹਿਸੂਸ ਕਰਿਆ ਕਰਾਂ |