6.7 C
United Kingdom
Sunday, April 20, 2025

More

    ਸੁਰੱਖਿਆ ਦੇ ਪੱਖ ਤੋਂ ਮਾਣਕਖਾਨਾ ਬਣੇਗਾ ਸੀਸੀਟੀਵੀ ਕੈਮਰਿਆਂ ਵਾਲਾ ਪਿੰਡ

    ਆਮ ਇਜਲਾਸ ’ਚ, ਉਲੀਕੀ ਵਿਕਾਸ ਯੋਜਨਾ  
    ਅਸ਼ੋਕ ਵਰਮਾ
    ਬਠਿੰਡਾ,22ਦਸੰਬਰ2020:ਪਿੰਡ ਮਾਣਕ ਖਾਨਾ ਦੀ ਗ੍ਰਾਮ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ  ਪਿੰਡ ਨੂੰ ਆਦਰਸ਼ ਬਨਾਉਣ ਲਈ ਵੱਖ ਵੱਖ ਯੋਜਨਾਵਾਂ ਉਲੀਕੀਆਂ ਹਨ। ਪਿੰਡ ਦੇ ਆਮ ਇਜਲਾਸ ’ਚ ਕਈ ਤਰਾਂ ਦੇ ਵਿਕਾਸ ਸਬੰਧੀ ਫੈਸਲਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਪਿੰਡ ਵਾਸੀਆਂ ਦੀ ਭਰਵੀਂ ਹਾਜਰੀ ਵਾਲੇ ਆਮ ਇਜਲਾਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ। ਗਰਾਮ ਸਭਾ ’ਚ ਹਰ ਕਿਸੇ ਦੀ ਸ਼ਮੂਲੀਅਤ ਯਕੀਨੀ ਹੋਵੇ ,ਇਹ ਤੈਅ ਕਰਨ ਲਈ 5 ਮੈਂਬਰਾਂ ਨੂੰ5 ਲੱਕੀ ਡਰਾਅ ਰਾਹੀ ਇਨਾਮ ਕੱਢੇ ਗਏ । ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਨਾਉਣ ਲਈ ਬੁਲਾਏ ਗਏ ਆਮ ਇਜਲਾਸ ਦੀ ਪ੍ਰਧਾਨਗੀ ਚੇਅਰਪਰਸਨ ਸੈਸ਼ਨਦੀਪ ਕੌਰ ਸਰਪੰਚ ਨੇ ਕੀਤੀ ।ਗ੍ਰਾਮ ਪੰਚਾਇਤ ਵਿਕਾਸ ਯੋਜਨਾ ਵਿੱਚ ਸਰਕਾਰੀ ਪ੍ਰਾਇਮਰੀ  ਸਕੂਲ ਦੇ ਕਮਰਿਆਂ ਦੀ ਉਸਾਰੀ , ਸੀ ਸੀ ਟੀ ਵੀ ਕੈਮਰੇ ਲਾਉਣਾ , ਛੱਪੜ ਦਾ  ਨਵੀਨੀਕਰਨ , ਠੋਸ ਤੇ ਤਰਲ ਗੰਦਗੀ ਦੇ ਪ੍ਰਬੰਧ , ਗਲੀਆਂ ਵਿੱਚ ਇੰਟਰਲੌਕਿੰਗ ਟਾਇਲਾ ਦੇ ਫਰਸ਼ ਤੇ ਮਿੰਨੀ ਸੀਵਰੇਜ , ਸੱੁਧ ਪਾਣੀ ਲਈ ਆਰ ਓ ਸਿਸਟਮ , ਜਿੰਮ ਦਾ ਕਮਰਾ ਤੇ ਸਮਾਨ  , ਖੇਡ ਗਰਾੳਂੂਡ ਤੇ ਖੇਡਾਂ ਦਾ ਸਮਾਨ , ਬੱਸ ਸਟੈਂਡ , ਸ਼ਮਸ਼ਾਨਘਾਟ ਤੇ ਕਬਰਸਤਾਨ ਦੀ ਮੁਰੰਮਤ ਕਰਨਾ , ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਅਤੇ ਜਲ ਸੰਭਾਲ ਲਈ ਰੇਨ ਵਾਟਰ ਰੀਚਾਰਜ ਪਿਟ ,ਜਨਤਿਕ ਪਖਾਨੇ ਬਨਾਉਣ ਅਤੇ ਵੱਖ ਵੱਖ ਸਕੀਮਾਂ ਦਾ ਲਾਭ ਦਿਵਾਉਣ ਸਬੰਧੀ ਮਤੇ ਪਾਸ ਕੀਤੇ ਗਏ । ਇਸ ਤੋਂ ਪਹਿਲਾਂ ਆਮ ਇਜਲਾਸ ਵਿੱਚ ਨਵੇਂ ਸਾਲ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਨਾਉਣ ਲਈ 45 ਲੱਖ 81 ਹਜ਼ਾਰ ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਗਿਆ ।  ਚੇਅਰਪਰਸਨ ਸੈਸ਼ਨਦੀਪ ਕੌਰ ਸਿੱਧੂ ਨੇ ਸਾਲਾਨਾ ਅਨੁਮਾਨਿਤ ਬਜਟ ਤੇ ਯੋਜਨਾਬੰਦੀ ਦਾ ਖਰੜਾ ਗ੍ਰਾਮ ਸਭਾ ਮੈਂਬਰਾਂ ਅੱਗੇ ਰੱਖਿਆ, ਜਿਸ ਨੂੰ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ । ਇਸ ਮੌਕੇ ਗ੍ਰਾਮ ਸਭਾ ਦੇ ਮੈਂਬਰਾਂ ਨੇ ਪਾਰਕ ਦਾ ਨਾਮ ਚਾਚਾ ਅਜੀਤ ਸਿੰਘ ਪਾਰਕ ਰੱਖਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਪੰਚਾਇਤ ਨੇ ਆਪਣੀਆਂ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ । ਯੋਜਨਾਬੰਦੀ ’ਚ, ਔਰਤਾਂ ਤੇ ਹੰੁਦੇ ਅੱਤਿਆਚਾਰ  ਰੋਕਣਾ ਤੇ ਲਿੰਗਕ ਯੋਜਨਾ, ਬੱਚਿਆਂ ਦਾ ਟੀਕਾ ਕਰਨ ਯਕੀਨੀ ਬਨਾਉਣਾ ,  ਗਰੀਬੀ ਦੂਰ ਕਰਨ ਅਤੇ ਔਰਤਾਂ ਦੀ ਆਰਥਿਕ ਸਮਰੱਥਾ ਵਧਾਉਣ ਲਈ ਉਪਰਾਲੇ ਕਰਨਾ ,  ਮਗਨਰੇਗਾ ਤਹਿਤ ਰੋਜ਼ਗਾਰ ਦੇਣਾ ਅਤੇ ਬੀਮਾਂ ਯੋਜਨਾਵਾਂ ਦਾ ਪਿੰਡ ਵਾਸੀਆਂ ਨੂੰ ਫਾਇਦਾ ਦਿਵਾਉਣ ਦੇ ਕੰਮਾਂ ਦਾ ਖਾਕਾ ਤਿਆਰ ਕੀਤਾ ਗਿਆ । ਇਸ ਮੌਕੇ ਐਫ ਐਮ ਰੇਡੀਓ ਦੀ ਅਨਾੳਂੂਸਰ ਖੁਸ਼ਵੀਰ ਸਿੱਧੂ ਨੇ ਸਮਾਜਿਕ ਵਿਸ਼ਿਆਂ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਹਰਮੀਤ ਸਿੰਘ ਭੁੱਲਰ ਨੇ ਕਿਤਾਬਾਂ ਲਈ 15 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਜਦੋਂਕਿ ਗ੍ਰਾਮ ਸੇਵਕ ਪਰਮਜੀਤ ਭੁੱਲਰ ਨੇ ਲਾਇਬਰੇਰੀ ਲਈ ਕਿਤਾਬਾਂ ਦਾ ਸੈਟ ਪੰਚਾਇਤ ਨੂੰ ਭੇਂਟ ਕੀਤਾ  । ਥਾਣਾ ਕੋਟ ਫੱਤਾ ਤਰਫ਼ੋਂ ਨਸ਼ਿਆਂ ਦੀ ਰੋਕਥਾਮ ਲਈ ਪੈਫਲੈਟ ਵੰਡੇੇ ਗਏ। ਸਟੇਜ ਸੰਚਾਲਨ ਸੁਖਜੀਤ ਸਿੰਘ ਰਾਏ ਖਾਨਾ ਨੇ ਕੀਤਾ ।  ਆਮ ਇਜਲਾਸ ਦੌਰਾਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਐਸ ਡੀ ੳ  ਅਮਨਦੀਪ ਸਿੰਘ ਬਰਾੜ , ਖੇਤੀਬਾੜੀ ਅਫਸਰ ਹਰਜੋਤ ਸਿੰਘ , ਵੈਟਨਰੀ ਡਾਕਟਰ ਮੋਹਿਤ ਮਾਈਸਰ ਖਾਨਾ , ਸਿਹਤ ਵਿਭਾਗ ਦੇ ਕਰਮਚਾਰੀ ਰਾਣੀ ਦੇਵੀ , ਬੀ ਡੀ ਪੀ ੳ ਦਫ਼ਤਰ ਤੋ  ਮਗਨਰੇਗਾ ਦੇ ਏ ਪੀ ੳ ਜਸਵਿੰਦਰ ਸਿੰਘ , ਏ ਆਰ ਹਰਮੀਤ ਸਿੰਘ ਭੁੱਲਰ , ਹੈਡ ਟੀਚਰ ਗੁਰਤੇਜ ਸਿੰਘ , ਥਾਣਾ ਕੋਟ ਫੱਤਾ ਦੇ ਸਬ ਇੰਸਪੈਕਟਰ ਪਰਮਜੀਤ ਕੌਰ ,  ਦਰਸ਼ਨ ਸਿੰਘ , ਕੁਲਵੰੰਤ ਸਿੰਘ , ਮਲਕੀਤ ਖਾਨ ਸਰਪੰਚ ਰਾਏ ਖਾਨਾ , ਸੁਖਜੀਤ ਸਿੰਘ ਪੰਚ ਰਾਏ ਖਾਨਾ , ਜਗਸੀਰ ਸਿੰਘ ਸਿੱਧੂ ਟਰਾਂਸਪੋਰਟਰ, ਪੰਚ ਹਰਬੰਸ ਸਿੰਘ , ਛੋਟਾ ਸਿੰਘ , ਚਰਨਜੀਤ ਕੌਰ , ਆਂਗਣਵਾੜੀ ਵਰਕਰ ਵੀਰਪਾਲ ਕੌਰ ,  ਕਿਸਾਨ ਆਗੂ ਕਲਕੱਤਾ ਸਿੰਘ ,  ਲਖਵੀਰ ਸਿੰਘ , ਸਕੱਤਰ ਜਸਵਿੰਦਰ ਸਿੰਘ ਅਤੇ ਵੱਖ ਵੱਖ ਕਮੇਟੀਆਂ ਦੇ ਅਹੁਦੇਦਾਰਾਂ ਸ਼ਾਮਲ ਹੋਏ । 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!