
(ਹਰਜੀਤ ਲਸਾੜਾ, ਬ੍ਰਿਸਬੇਨ 9 ਦਸੰਬਰ) ਇੱਥੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਸੰਸਥਾ ਦੀ ਛੇਵੀਂ ਅਵਧੀ ਲਈ ਕਾਰਜਕਾਰਣੀ ਕਮੇਟੀ ਦੀ ਚੋਣ ਕੀਤੀ ਗਈ। ਇੰਡੋਜ਼ ਹੋਲਡਿੰਗਜ ਦੇ ਸਾਹਿਤਕ ਵਿੰਗ ਵਜੋਂ ਕਾਰਜਸ਼ੀਲ ਇਸ ਸੰਸਥਾ ਨੂੰ 2019 ‘ਚ ਇਪਸਾ ਦੇ ਨਾਂ ਹੇਠ ਇਕ ਰਜਿਸਟਰਡ ਬਾਡੀ ਵਿੱਚ ਤਬਦੀਲ ਕੀਤਾ ਗਿਆ ਜੋ ਲਗਾਤਾਰ ਵਿਦੇਸ਼ੀ ਧਰਤ ‘ਤੇ ਸਾਹਿਤਕ ਸਰਗਰਮੀਆਂ ਲਈ ਯਤਨਸ਼ੀਲ ਹੈ। ਬੈਠਕ ਦੌਰਾਨ ਸੰਸਥਾ ਦੇ ਬੁਲਾਰੇ ਸਰਬਜੀਤ ਸੋਹੀ ਵੱਲੋਂ ਨਵੀਂ ਬਣੀ ਇਕੱਤੀ ਮੈਂਬਰੀ ਟੀਮ ਬਾਬਤ ਗੱਲਬਾਤ ‘ਚ ਦੱਸਿਆ ਕਿ ਇਪਸਾ ‘ਚ ਦਾਖਲੇ ਲਈ ਵਿਚ ਤਿੰਨ ਤਰਾਂ ਦੀ ਮੈਂਬਰਸ਼ਿਪ ਰੱਖੀ ਗਈ ਹੈ। ਜੀਵਨ ਭਰ ਮੈਂਬਰ ਲਈ ਜਰਨੈਲ ਸਿੰਘ ਬਾਸੀ ਦੀ ਨਾਮਜ਼ਦਗੀ ਹੋਈ ਹੈ। ਇਕੱਤੀ ਮੈਂਬਰਾਂ ਵਿੱਚੋਂ 9 ਕਾਰਜਕਾਰੀ ਮੈਂਬਰ ਹੋਣਗੇ ਜੋ ਕੋਰ ਕਮੇਟੀ ਵਿੱਚ ਸ਼ਾਮਿਲ ਹਨ। ਇਹਨਾਂ ‘ਚ ਦਲਵੀਰ ਹਲਵਾਰਵੀ ਪ੍ਰਧਾਨ, ਮਨਜੀਤ ਬੋਪਾਰਾਏ ਕਨਵੀਨਰ, ਰਘਬੀਰ ਸਰਾਏ ਸਹਿ-ਕਨਵੀਨਰ, ਰੁਪਿੰਦਰ ਸੋਜ਼ ਜਨਰਲ ਸਕੱਤਰ, ਦੀਪਇੰਦਰ ਸਿੰਘ ਸੰਯੁਕਤ ਸਕੱਤਰ, ਸਤਵਿੰਦਰ ਟੀਨੂੰ ਬੁਲਾਰਾ, ਸਰਬਜੀਤ ਸੋਹੀ ਵਿੱਤ ਸਕੱਤਰ, ਆਤਮਾ ਸਿੰਘ ਹੇਅਰ ਤੇ ਪਾਲ ਰਾਊਕੇ ਨੂੰ ਸਾਂਝੇ ਰੂਪ ‘ਚ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਪਸਾ ਦੀ ਸਲਾਹਕਾਰ ਕਮੇਟੀ ਵਿੱਚ 21 ਆਨਰੇਰੀ ਮੈਂਬਰ ਹੋਣਗੇ। ਜਿਸ ਦੇ ਅੰਤਰਗਤ ਡੈਲੀਗੇਟ ਪੈਨਲ ਵਿੱਚ ਮੀਤ ਧਾਲੀਵਾਲ ਮਿਊਜ਼ਿਕ ਡੈਲੀਗੇਟ, ਰਾਜਦੀਪ ਲਾਲੀ ਕਲਚਰ ਡੈਲੀਗੇਟ, ਤਜਿੰਦਰ ਭੰਗੂ ਥੀਏਟਰ ਡੈਲੀਗੇਟ, ਗੁਰਜੀਤ ਬਾਰੀਆ ਲੋਕਨਾਚ ਡੈਲੀਗੇਟ, ਨਵਤੇਜ ਸਿੰਘ ਆਰਟ ਡੈਲੀਗੇਟ, ਰਵਿੰਦਰ ਭੁੱਲਰ ਵਿਰਾਸਤ ਡੈਲੀਗੇਟ, ਹਰਿੰਦਰ ਸੋਹੀ ਪ੍ਰਚਾਰ ਸਕੱਤਰ, ਗੁਰਦੀਪ ਜਗੇੜਾ ਸਹਾਇਕ ਸਕੱਤਰ, ਪੁਸ਼ਪਿੰਦਰ ਤੂਰ ਪ੍ਰਸਾਰਨ ਸਕੱਤਰ ਨਿਯੁਕਤ ਕੀਤੇ ਗਏ ਹਨ। ਔਰਤ ਪ੍ਰਤੀਨਿਧਾਂ ਵਜੋਂ ਅਲਕਾ ਸ਼ਰਮਾ ਨੂੰ ਲੇਖਾ ਸਕੱਤਰ, ਪ੍ਰਿੰਸਪਾਲ ਕੌਰ ਸੂਚਨਾ ਸਕੱਤਰ ਅਤੇ ਆਲੀਆ ਜਟਾਣਾ ਨੂੰ ਸਿੱਖਿਆ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਲਾਹਕਾਰ ਪੈਨਲ ਵਿੱਚ ਸ਼ਮਸ਼ੇਰ ਸਿੰਘ ਚੀਮਾ ਸੰਸਾਧਨ ਸਲਾਹਕਾਰ, ਅਮਨਿੰਦਰ ਭੁੱਲਰ ਪ੍ਰਬੰਧਕੀ ਸਲਾਹਕਾਰ, ਸੁਖਮੰਦਰ ਸੰਧੂ ਸਮਾਜਿਕ ਸਲਾਹਕਾਰ, ਹਰਿੰਦਰ ਸਰੋਆ ਮੀਡੀਆ ਸਲਾਹਕਾਰ, ਗੁਰਪ੍ਰੀਤ ਸਿੰਘ ਬੱਲ ਐਡਵੋਕੇਟ ਕਾਨੂੰਨੀ ਸਲਾਹਕਾਰ ਅਤੇ ਪ੍ਰਕਾਸ਼ਨ ਸਲਾਹਕਾਰ ਵਜੋਂ ਲਵਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਨੌਜਵਾਨ ਸ਼ਾਇਰ ਰਿਪਜੀਤ ਬਰਾੜ ਨੂੰ ਸਮੀਖਿਅਕ, ਗੁਰਵਿੰਦਰ ਖੱਟੜਾ ਨੂੰ ਚੋਣ ਆਬਜ਼ਰਵਰ ਅਤੇ ਰਣਜੀਤ ਵਿਰਕ ਨੂੰ ਲਾਇਬ੍ਰੇਰੀਅਨ ਵਜੋਂ ਮਨੋਨੀਤ ਕੀਤਾ ਗਿਆ ਹੈ। ਸਰਬਜੀਤ ਸੋਹੀ ਅਨੁਸਾਰ ਉਹ ਸੰਸਥਾ ਦੀ ਪ੍ਰਤੀਨਿਧਤਾ ਕਰਦੇ ਰਹਿਣਗੇ ਪਰ ਬ੍ਰਿਸਬੇਨ ‘ਚ ਸੰਸਥਾ ਦੇ ਸਮਾਰੋਹਾਂ ਦੀ ਰਹਿਨੁਮਾਈ ਰੁਪਿੰਦਰ ਸੋਜ਼ ਕਰਨਗੇ। ਇਸ ਮੌਕੇ ਬਜ਼ੁਰਗ ਲੇਖਕ ਦਲਬੀਰ ਸਿੰਘ ਬੋਪਾਰਾਏ ਨੇ ਸਮੂਹ ਸੰਸਥਾ ਕਰਮੀਆਂ ਨੂੰ ਵਧਾਈ ਦਿੱਤੀ।