7.9 C
United Kingdom
Saturday, March 7, 2026

More

    ਤੈਨੂੰ ਨੇਜਿਆਂ ‘ਤੇ ਰੱਖਕੇ

    ਦੁੱਖਭੰਜਨ ਰੰਧਾਵਾ
    0351920036369

    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |
    ਦਿੱਲੀਏ ਆਪਣਾ ਤੂੰ ਘੜਾ ਖੁਦ ਆਪ ਭਰਤਾ,
    ਹੁਣ ਤਾਂ ਤੈਨੂੰ ਦੇਖੀਂ ਨੀ ਪਛਤਾਉਣਾ ਪੈਣਾ ਏ |
    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |

    ਕਿਤਾਬਾਂ ਪੜਕੇ ਵੇਖ ਜੇ ਭੁੱਲ ਗਈ,
    ਏਂ ਤੂੰ ਨੀਲਿਆਂ ਬਾਣਿਆਂ੍ਹ ਨੂੰ |
    ਜਿੰਨਾਂ ਗਜਨੀ,ਔਰੰਗੇ,ਅਬਦਾਲੀ ਰੋਲੇ ਸਨ,
    ਕਿਉਂ ਭੁੱਲ ਗਈ ਉਹਨਾਂ ਮਹਾਂਰਾਣਿਆਂ ਨੂੰ |
    ਜੱਟਾਂ ਲਈ ਜੋ ਪੁੱਤਾਂ ਵਰਗੇ ਖਾ,
    ਚੱਲੀ ਤੂੰ ਉਹਨਾਂ ਦਾਣਿਆਂ ਨੂੰ |
    ਤੇਰੇ ਹੋਏ ਢਿੱਲੇ ਪੇਚਾਂ ਨੂੰ,
    ਹੁਣ ਕਸਵਾਉਣਾ ਪੈਣਾ ਏ |
    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |

    ਨੀ ਤੂੰ ਚੀਜ਼ ਈ ਕੀ ਏਂ ਤੇਰੇ ਵਰਗੀਆਂ,
    ਸਾਡੇ ਘਰੀਂ ਤਾਂ ਬਿੱਲੀਆਂ ਫਿਰਦੀਆਂ ਨੇਂ |
    ਸਾਨੂੰ ਪੁੱਛਕੇ ਹੀ ਕਰਨ ਮਿਆਂਊ,
    ਤੇ ਢਿੱਲੀਆਂ-ਢਿੱਲੀਆਂ ਫਿਰਦੀਆਂ ਨੇਂ |
    ਤੇਰੇ ਵਰਗੀਆਂ ਲੀਰਾਂ ਰੂੜੀ ਤੇ ਆ ਕੇ,
    ਦੇਖੀਂ ਸਿੱਲੀਆਂ- ਸਿੱਲੀਆਂ ਫਿਰਦੀਆਂ ਨੇਂ |
    ਤੇਰੇ ਵਿੱਚੋਂ ਕੱਢਕੇ ਹੁਣ ਭੂਤ ,
    ਚੌਰਾਹੇ ਵਿੱਚ ਟੰਗਵਾਉਣਾ ਪੈਣਾ ਏ |
    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |

    ਪ੍ਰਧਾਨ ਮੰਤਰੀ ਇਮਰਾਨ ਖਾਨ ਕੱਪ ਜਿੱਤਕੇ,
    ਬਣਿਆ ਮੋਦੀਆ ਤੂੰ ਕੱਪ ਧੋ ਕੇ ਬਣਿਆ ਏਂ |
    ਇਮਰਾਨ ਨੂੰ ਲੋਕਾਂ ਹੱਸ-ਹੱਸ -ਕੇ ਬਣਾਇਆ,
    ਓਏ ਤੇ ਤੂੰ ਬੇਗੈਰਤਾ ਰੋ ਕੇ ਬਣਿਆ ਏਂ |
    ਉਹ ਦੁੱਧ ਪੀ-ਪੀ ਕੇ ਖੇਡਿਆ ਸੀ ਓਏ,
    ਤੇ ਤੂੰ ਦੁੱਧ ਜੱਟਾਂ ਦਾ ਚੋਅ ਕੇ ਬਣਿਆ ਏਂ |
    ਹੁਣ ਦੇਖੀ ਕੀ ਦਿਨ ਤੇਰੇ ਤੇ ਲੈ ਆਉਣੇ,
    ਖੋਟੇ ਸਿੱਕੇ ਵਾਂਗ ਘਸਾਉਣਾ ਪੈਣਾ ਏ |
    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |

    ਵਕਤ ਏ ਅਜੇ ਵੀ ਸਮਝ ਜਾ ਨਈਂ ਤਾਂ,
    ਸਾਨੂੰ ਛਿੱਤਰ ਨਾ ਵੀ ਸਮਝਾਉਣਾ ਆਉਂਦਾ ਏ |
    ਅਸੀਂ ਪਹਿਲਾਂ ਤਾਂ ਵਕਤ ਦੇਨੇ ਆਂ ਸਭਨੂੰ ਜੇ,
    ਫਿਰ ਵੀ ਨਾ ਸਮਝੇ ਲਮਕਾਉਣਾ ਆਉਂਦਾ ਏ |
    ਸਾਨੂੰ ਜੋ ਵੀ ਰਸਤੇ ਵਿੱਚ ਅੜਦਾ ਰੁੱਖ,
    ਉਸ ਰੁੱਖ ਨੂੰ ਚੰਗੀ ਤਰਾਂ ਛੰਗਾਉਣਾ ਆਉਂਦਾ ਏ |
    ਲਗਦੈ ਤੈਨੂੰ ਫਿਰ ਬਣ ਸਤਵੰਤ ਸਿਓਂਂ,
    ਹੁਣ ਦੇਖੀਂ ਗੱਦਾਰਾ ਚੁਕਵਾਉਣਾ ਪੈਣਾ ਏ |
    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |

    ਜਿੰਨਾਂ ਨੂੰ ਅੱਜ ਤੂੰ ਅੱਤਵਾਦੀ ਕਹੇਂ ਉਹ,
    ਦੇਖੀਂ ਕਦੇ ਆਪਣਾ ਹੱਕ ਨਈਂ ਛੱਡਣਗੇ |
    ਤੇਰਾ ਬਣਾਇਆ ਕਾਲਾ ਕਾਨੂੰਨ ਨੀ,
    ਦੇਖੀਂ ਤੇਰੀ ਹੀ ਹੁਣ ਹਿੱਕ ਚ ਗੱਡਣਗੇ |
    ਜੋ ਆਪਣੇ ਘਰਾਂ ਚੋਂ ਨਿਕਲਕੇ ਆ ਗਏ,
    ਓ ਹੁਣ ਤੈਨੂੰ ਵੀ ਤੇਰੇ ਘਰ ਚੋਂ ਕੱਢਣਗੇ |
    ਟੁੱਟੇ ਛੱਜ ਦੇ ਵਾਂਗੂ ਹੁਣ ਤੈਨੂੰ ਕਿਸੇ,
    ਵੀ ਵੇਲੇ ਖੜਕਾਉਣਾ ਪੈਣਾ ਏ |
    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |

    ਜੇ ਨਾ ਮੰਨੀ ਲਾਲ ਕਿਲੇ ਤੋਂ ਲਾਹ ਤਿਰੰਗਾ,
    ਸਿੰਘਾਂ ਨੇਂ ਕੇਸਰੀ ਚਾੜ ਦੇਣਾ |
    ਜੇ ਨਾ ਮੰਨੀ ਨਾਨ ਵਾਗਰਾਂ ਫੜਕੇ ਤੈਨੂੰ,
    ਵਿੱਚ ਤੰਦੂਰੇ ਰਾੜ ਦੇਣਾ |
    ਦੁੱਖਭੰਜਨਾ ਇਸਦੇ ਕਾਲੇ ਕਾਨੂੰਨ,
    ਦਾ ਕਾਲਾ ਵਰਕਾ ਈ ਪਾੜ ਦੇਣਾ |
    ਪਿਆ ਹੱਕ ਆਪਣਾ ਹੁਣ ਗਿਰਵੀ,
    ਓ ਹੱਕ ਛੁਡਵਾਉਣਾ ਪੈਣਾ ਏ |
    ਭਾਰਤ ਅੱਜ ਨੀ ਪੰਜਾਬੀਆਂ ਨੇ ਬੰਦ ਕਰਤਾ,
    ਤੈਨੂੰ ਨੇਜਿਆਂ ਤੇ ਰੱਖਕੇ ਨਚਾਉਣਾ ਪੈਣਾ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!