13.7 C
United Kingdom
Monday, June 22, 2026

More

    ਬਠਿੰਡਾ: ਬੀਕੇਯੂ (ਉਗਰਾਹਾਂ)ਨੇ 52 ਪਿੰਡਾਂ ’ਚ ਸਾੜੀਆਂ ਅਰਥੀਆਂ

    ਅਸ਼ੋਕ ਵਰਮਾ
    ਬਠਿੰਡਾ,5ਦਸੰਬਰ2020:ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਔਰਤਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਵੱਡੋ ਇਕੱਠਾਂ ਵੱਲੋਂ ਜਿਲ੍ਹਾ ਬਠਿੰਡਾ ਦੇ 52 ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ।ਇਸ ਮੌਕੇ ਜੁੜੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਜਿਲਾ ਆਗੂ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਅਤੇ ਸਿਦਕ ਦੀ ਪਰਖ ਕਰ ਰਹੀ ਹੈ, ਪਰ ਕਿਸਾਨ ਹਰ ਹਾਲਤ ਵਿਚ ਇਸ ਮੋਰਚੇ ਵਿੱਚੋਂ ਜੇਤੂ ਹੋ ਕੇ ਨਿਕਲਣਗੇ ।
                         ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਥਕਾ ਕੇ-ਹੰਭਾ ਕੇ ਘੋਲ ਖੁਦ ਬਖੁਦ ਸਮਾਪਤ ਹੋ ਜਾਣ ਦਾ ਭਰਮ ਪਾਲਿਆ ਸੀ ਪਰ ਮਹੀਨਿਆਂ ਬੱਧੀ ਲੰਬੇ ਇਨਾਂ ਸੰਘਰਸ਼ਾਂ ਵਿੱਚ ਲੋਕਾਂ ਦੀ ਜਾਰੀ ਰਹਿ ਰਹੀ ਸ਼ਮੂਲੀਅਤ ਨੇ ਮੋਦੀ ਸਰਕਾਰ ਦੀਆਂ ਸਾਰੀਆਂ ਵਿਉਂਤਾਂ ਫੇਲ ਕਰ ਦਿੱਤੀਆਂ ਹਨ।ਉਹਨਾਂ ਕਿਹਾ ਕਿ ਹੁਣ ਸਮੁੱਚੇ ਭਾਰਤ ਦੇ ਲੋਕਾਂ ਦੀ ਇਸ  ਘੋਲ ਵਿੱਚ ਵਧ ਰਹੀ ਸ਼ਮੂਲੀਅਤ ਅਤੇ ਦਿੱਲੀ ‘ਚ ਮੋਰਚਾ ਲੱਗ ਜਾਣ ਦੇ ਦਬਾਅ ਕਾਰਨ ਮੋਦੀ ਹਕੂਮਤ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਿਆ ਹੈ।ਸਰਕਾਰ ਵੱਲੋਂ ਗੱਲਬਾਤ ਰਾਹੀਂ ਵੀ ਘੋਲ ਨੂੰ ਲਮਕਾ ਦੇਣ ਦਾ ਰੁਖ ਅਖਤਿਆਰ ਕੀਤਾ ਵਿਖਾਈ ਦੇ ਰਿਹਾ ਹੈ ਜਿਸ ਕਰਕੇ ਸਮੁੱਚੇ ਮੁਲਕ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਭਾਰਤ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਐਲਾਨ ਕੀਤਾ ਗਿਆ ਹੈ ।  
                                      ਉਹਨਾਂ ਕਿਹਾ ਕਿ ਪਿੰਡਾਂ ਵਿਚੋਂ  ਦਿੱਲੀ ਧਰਨੇ ਤੇ ਗਏ ਹੋਏ ਕਿਸਾਨਾਂ ਦੇ ਹੌਸਲੇ  ਹਰਿਆਣਾ ਦੇ ਲੋਕਾਂ ਦੇ ਮਿਲ ਰਹੇ ਸਮਰਥਨ ਕਾਰਨ ਚੌਗਣੇ ਹੋ ਗਏ ਹਨ । ਪਿੰਡਾਂ ਵਿੱਚੋਂ ਤੀਜੇ-ਤੀਜੇ ਜਥੇ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ ਮੋਰਚੇ ਵਿਚ ਇਕੱਠ ਨਿਰੰਤਰ ਵਧ ਰਿਹਾ ਹੈ ।ਉਹਨਾਂ ਕਿਹਾ ਕਿ ਦਿੱਲੀ ਮੋਰਚੇ ਵਿਚ ਸ਼ਾਮਲ ਹੋ ਰਹੇ ਲੋਕਾਂ ਦੇ ਪਿਛੇ  ਘਰ ਅਤੇ ਖੇਤੀਬਾੜੀ ਦੇ ਕੰਮ ਪਿੰਡ ਦੇ ਲੋਕਾਂ ਵੱਲੋਂ ਓਟੇ ਜਾ ਰਹੇ ਹਨ। ਇਸ ਸੰਘਰਸ਼ ਨੂੰ ਦੇਸਾਂ- ਵਿਦੇਸ਼ਾਂ ਵਿੱਚੋਂ ਮਿਲ ਰਹੇ ਸਮਰਥਨ ਕਰਕੇ ਇਹ ਘੋਲ ਲੋਕ ਲਹਿਰ ਬਣਦਾ ਜਾ ਰਿਹਾ ਹੈ ।ਇਸ ਕਰਕੇ ਹੁਣ ਲੋਕ ਇਹ ਬਿਲ ਵਾਪਸ ਕਰਵਾ ਕੇ ਹੀ ਦਮ ਲੈਣਗੇ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਬੰਦ ਦੇ ਸੱਦੇ ਵਾਂਗ ਹੀ ਸਫਲ ਬਣਾਉਣ  ।   

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!