19.8 C
United Kingdom
Monday, June 22, 2026

More

    ਬਠਿੰਡਾ ਦੇ ਪਿੰਡਾਂ ’ਚ ਫੂਕੇ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦੇ ਪੁਤਲੇ

    ਅਸ਼ੋਕ ਵਰਮਾ
    ਬਠਿੰਡਾ,5ਦਸੰਬਰ2020:ਦਿਹਾਤੀ ਮਜਦੂਰ ਸਭਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ, ਬਿਜਲੀ ਬਿੱਲ 2020, ਅਤੇ ਪਰਾਲੀ ਆਰਡੀਨੈਂਸ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨ ਘੋਲ ਨੂੰ ਹੋਰ ਤੇਜ ਕਰਨ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ  ਬਚਾਉਣ ਲਈ ਅੱਜ ਥਾਂ-ਥਾਂ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੇ ਜੋਟੀਦਾਰ ਅੰਡਾਨੀਆਂ ਤੇ ਅੰਬਾਨੀਆਂ ਦੇ ਪੁਤਲੇ ਸਾੜਨ ਮੌਕੇ 8 ਦਸੰਬਰ ਦੇ ਭਾਰਤ ਬੰਦ ਨੂੰ ਸਫਲ ਬਨਾਉਣ ਲਈ ਆਖਿਆ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਹੱਕੀ ਕਿਸਾਨ ਘੋਲ ਖਿਲਾਫ਼ ਅਪਣਾਈ ਗਈ ਮੁਜਰਮਾਨਾ ਪਹੁੰਚ ਖਿਲਾਫ਼ ਮਿਲ ਰਹੀ ਭਰਵੀਂ ਹਮਾਇਤ ਤੋਂ ਪਤਾ ਲਗਦਾ ਹੈ ਕਿ ਭਾਰਤੀ ਆਵਾਮ ਇਹਨਾਂ ਕਾਨੂੰਨਾਂ ਖਿਲਾਫ਼ ਦੇਸ਼ ਪੱਧਰ ਤੇ ਆਰ-ਪਾਰ ਦਾ ਸੰਘਰਸ਼ ਲੜੇਗਾ।
                       ਇਹਨਾਂ ਰੋਸ ਐਕਸ਼ਨਾਂ ਦੀ ਅਗਵਾਈ ਬਜੁਰਗ ਆਗੂ ਸੰਪੂਰਨ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਪ੍ਕਾਸ਼ ਸਿੰਘ ਨੰਦਗੜ, ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬਠਿੰਡਾ ਜਿਲਾ ਕਮੇਟੀ ਦੇ ਸਕੱਤਰ ਸਾਥੀ ਦਰਸ਼ਨ ਸਿੰਘ ਫੁੱਲੋ ਮਿੱਠੀ, ਗੁਰਜੰਟ ਸਿੰਘ ਘੁੱਦਾ, ਰਾਜਪਾਲ ਸਿੰਘ ਟਿਵਾਣਾ,  ਉਮਰਦੀਨ ਜੱਸੀ ਬਾਗ ਵਾਲੀ, ਸਰੂਪ ਸਿੰਘ, ਪਰਮਜੀਤ ਕੌਰ, ਕੂਕਾ ਸਿੰਘ ਨਥਾਣਾ, ਮੱਖਣ ਸਿੰਘ ਪੂਹਲੀ, ਮਲਕੀਤ ਸਿੰਘ ਮਹਿਮਾ ਸਰਜਾ ਅਤੇ  ਰਾਜਵੀਰ ਸਿੰਘ ਨਥਾਣਾ ਆਦਿ  ਨੇ ਕੀਤੀ। ਉਹਨਾਂ ਕਿਹਾ ਕਿ ਇਸ ਦਾ ਕਾਰਨ ਦੇਸ਼ ਦੀ ਦੋ ਤਿਹਾਈ ਵਸੋਂ ਦੇ ਗੁਜਾਰੇ ਦੇ ਸਾਧਨ ਖੇਤੀ ਧੰਦੇ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਵਾਲੇ ਇਹ ਕਾਨੂੰਨ ਨਾ ਕੇਵਲ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨ ਵਾਲੇ ਹਨ ਬਲਕਿ ਇਸ ਨਾਲ ਮਹਿੰਗਾਈ ਬੇਰੁਜ਼ਗਾਰੀ ਭੁੱਖਮਰੀ ‘ਚ ਅੰਤਾਂ ਦਾ ਵਾਧਾ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!