3.4 C
United Kingdom
Sunday, March 8, 2026

More

    ਯੂਕੇ ਬਣਿਆ ਕੋਰੋਨਾਂ ਵਾਇਰਸ ਟੀਕੇ ਨੂੰ ਮਨਜੂਰੀ ਦੇਣ ਵਾਲਾ ਪਹਿਲਾ ਦੇਸ਼, ਅਗਲੇ ਹਫਤੇ ਤੋਂ ਹੋਵੇਗੀ ਸ਼ੁਰੂਆਤ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨੀਆ ਨੇ ਕੋਰੋਨਾਂ ਵਾਇਰਸ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਇਸਦੇ ਟੀਕਾਕਰਣ ਨੂੰ ਮਨਜੂਰੀ ਦੇ ਦਿੱਤੀ ਹੈ। ਟੀਕੇ ਦੀ ਦੌੜ ਵਿੱਚ ਮੋਹਰੀ ਕੰਪਨੀ ਫਾਈਜ਼ਰ ਬਾਇਓਨਟੈਕ ਦੇ ਕੋਰੋਨਾਂ ਵਾਇਰਸ ਟੀਕੇ ਨੂੰ ਵਿਆਪਕ ਪੱਧਰ ‘ਤੇ ਵਰਤੋਂ ਲਈ ਪ੍ਰਵਾਨਗੀ ਦੇਣ ਵਾਲਾ ਯੂਕੇ ਪਹਿਲਾ ਦੇਸ਼ ਬਣ ਗਿਆ ਹੈ। ਇਸ ਸੰਬੰਧੀ ਬ੍ਰਿਟਿਸ਼ ਰੈਗੂਲੇਟਰ, ਐਮ ਐਚ ਆਰ ਏ (MHRA) ਅਨੁਸਾਰ ਇਹ ਟੀਕਾ ਕੋਵਿਡ -19 ਬਿਮਾਰੀ ਤੋਂ 95% ਤੱਕ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਅਗਲੇ ਹਫਤੇ ਤੋਂ ਦੇਸ਼ ਲਈ ਸੁਰੱਖਿਅਤ ਤਰੀਕੇ ਨਾਲ ਲੱਗਣ ਲਈ ਤਿਆਰ ਹੈ। ਯੂਕੇ ਨੇ ਇਸ ਟੀਕੇ ਦੀਆਂ 40 ਮਿਲੀਅਨ ਡੋਜ਼ਾਂ ਦਾ ਆਰਡਰ ਦਿੱਤਾ ਹੈ ਜੋ ਕਿ 20 ਮਿਲੀਅਨ ਲੋਕਾਂ ਦੇ ਟੀਕਾਕਰਣ ਲਈ ਵਰਤਿਆ ਜਾਵੇਗਾ ਜਦਕਿ 10 ਮਿਲੀਅਨ ਹੋਰ ਚਾਹੀਦੀਆਂ ਹੋਣਗੀਆਂ ਜਿਹਨਾਂ ਵਿੱਚੋਂ 800,000 ਜਲਦ ਹੀ ਉਪਲੱਬਧ ਹੋਣਗੀਆਂ। ਸਿਹਤ ਸਕੱਤਰ ਮੈਟ ਹੈਨਕਾਕ ਅਨੁਸਾਰ ਟੀਕਾਕਰਣ ਸੰਬੰਧੀ ਐਨ ਐਚ ਐਸ ਵੱਲੋਂ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਟੀਕਾਕਰਣ ਲਈ ਤਕਰੀਬਨ 50 ਹਸਪਤਾਲ ਸਟੈਂਡਬਾਏ ਤੇ ਹਨ ਅਤੇ ਕਈ ਹੋਰ ਟੀਕਾਕਰਨ ਕੇਂਦਰ ਜਿਵੇਂ ਕਿ ਕਾਨਫਰੰਸ ਸੈਂਟਰ ਆਦਿ ਵੀ ਸਥਾਪਤ ਕੀਤੇ ਜਾ ਰਹੇ ਹਨ। ਇਸ ਟੀਕੇ ਨੂੰ ਲਗਾਉਣ ਲਈ ਸਿਹਤ ਮਾਹਿਰਾਂ ਨੇ ਇੱਕ ਆਰਜ਼ੀ ਤਰਜੀਹ ਦੀ ਸੂਚੀ ਤਿਆਰ ਕੀਤੀ ਹੈ, ਜਿਸ ਅਨੁਸਾਰ ਵੱਧ ਜੋਖਮ ਵਾਲੇ ਲੋਕਾਂ ਨੂੰ ਟੀਕਾਕਰਣ ‘ਚ ਪਹਿਲ ਦਿੱਤੀ ਜਾਵੇਗੀ। ਇਸ ਸੂਚੀ ਵਿੱਚ ਪਹਿਲਾਂ ਕੇਅਰ ਹੋਮ ਰੈਜ਼ੀਡੈਂਟਸ ਅਤੇ ਸਟਾਫ ਤੋਂ ਬਾਅਦ 80 ਦੀ ਉਮਰ ਤੋਂ ਵੱਧ ਲੋਕ ਅਤੇ ਹੋਰ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀ ਹਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਹੋਰ ਕੰਪਨੀਆਂ ਦੇ ਟੀਕੇ ਵੀ ਪ੍ਰਵਾਨਗੀ ਤੋਂ ਬਾਅਦ ਵਰਤੇ ਜਾ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!