21.1 C
United Kingdom
Thursday, June 25, 2026

More

    ਬਰਤਾਨਵੀ ਸ਼ਾਹੀ ਮਹੱਲਾਂ ‘ਚ ਸ਼ਾਹੀ ਪਰਿਵਾਰ ਦੇ ਨੌਕਰ ਨੇ ਕੀਤੀ ਚੋਰੀ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨੀਆਂ ਦਾ ਸ਼ਾਹੀ ਪਰਿਵਾਰ ਵੀ ਚੋਰਾਂ ਤੋਂ ਸੁਰੱਖਿਅਤ ਨਹੀਂ ਹੈ ਕਿਉਂਕਿ ਮਹਾਰਾਣੀ ਦੇ ਬਕਿੰਘਮ ਪੈਲੇਸ ਵਿੱਚ ਵੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਇਹ ਚੋਰੀ ਕਿਸੇ ਬਾਹਰੀ ਚੋਰ ਨੇ ਨਹੀਂ ਸਗੋਂ ਮਹਾਰਾਣੀ ਦੇ ਇੱਕ ਕਾਮੇਂ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮਹਾਰਾਣੀ ਦੇ ਇੱਕ ਨੌਕਰ ਨੇ ਰਾਇਲ ਪਰਿਵਾਰ ਦੀਆਂ ਨਿੱਜੀ ਫੋਟੋਆਂ ਅਤੇ ਬਕਿੰਘਮ ਪੈਲੇਸ ਤੋਂ ਵੱਕਾਰੀ ਮੈਡਲ ਚੋਰੀ ਕਰਨ ਦੀ ਗੱਲ ਕਬੂਲੀ ਹੈ। ਅਦਾਲਤ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਾਬਕਾ ਕੈਟਰਿੰਗ ਅਸਿਸਟੈਂਟ ਐਡਮੋ ਕੈਂਟੋ ਦੁਆਰਾ 7,700 ਪੌਂਡ ਤੋਂ ਵੱਧ ਰਕਮ ਦੀਆਂ 37 ਸ਼ਾਹੀ ਪਰਿਵਾਰ ਦੀਆਂ ਵਸਤਾਂ ਸ਼ਾਪਿੰਗ ਵੈਬਸਾਈਟ ਈਬੇਅ ‘ਤੇ ਵੇਚੀਆਂ, ਪਰ ਇਸ ਕੀਮਤੀ ਸਮਾਨ ਦੀ 100,000 ਪੌਂਡ ਤੱਕ ਸੀ।ਇਸ 37 ਸਾਲਾਂ ਵਿਅਕਤੀ ਨੇ ਡੌਨਲਡ ਟਰੰਪ ਦੇ ਦੌਰੇ ਦੌਰਾਨ ਰਾਇਲ ਸਟੇਟ ਬੇਨਕਿਊਟ ਦੀ ਇੱਕ ਫੋਟੋ ਐਲਬਮ ਜਿਸ ਦੀਆਂ ਤਸਵੀਰਾਂ ਉੱਪਰ ਪ੍ਰਿੰਸ ਵਿਲੀਅਮ ਅਤੇ ਡਚੇਸ ਆਫ ਕੈਮਬ੍ਰਿਜ ਦੇ ਦਸਤਖਤ ਕੀਤੇ ਗਏ ਸਨ, ਵੀ ਚੋਰੀ ਕੀਤੀ ਹੈ ਜਿਸਦੀ ਕੀਮਤ 1,500 ਪੌਂਡ ਦੇ ਲੱਗਭਗ ਹੈ। ਇਸਤੋਂ ਇਲਾਵਾ ਉਸਨੇ ਲਾਕਡਾਉਨ ਦੌਰਾਨ ਸਫਾਈ ਕਰਦੇ ਸਮੇਂ ਇੱਕ ਕੰਪੈਨੀਅਨ ਆਫ਼ ਆਰਡਰ ਆਫ ਬਾਥ ਗੋਂਗ ਅਤੇ ਰਾਇਲ ਵਿਕਟੋਰੀਅਨ ਆਰਡਰ ਮੈਡਲ ‘ਤੇ ਵੀ ਹੱਥ ਸਾਫ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇੰਨਾ ਹੀ ਨਹੀ ਚੋਰੀ ਵਿੱਚ ਕੁੱਲ 77 ਵਸਤਾਂ ਸ਼ਾਮਿਲ ਹਨ। ਉੱਤਰੀ ਯੌਰਕਸ਼ਾਇਰ ਦੇ ਸਕਾਰਬੋਰੋ ਤੋਂ ਆਏ ਕੈਂਟੋ ਨੂੰ  ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪਿਛਲੇ ਸਾਲ 11 ਨਵੰਬਰ ਤੋਂ 7 ਅਗਸਤ ਦਰਮਿਆਨ 3 ਚੋਰੀਆਂ ਵਿੱਚ ਦੋਸ਼ੀ ਮੰਨਿਆ ਗਿਆ ਹੈ। ਇਹ ਚੀਜ਼ਾਂ ਉਸਨੇ ਬਕਿੰਘਮ ਪੈਲੇਸ ਵਿਖੇ ਰਾਇਲ ਸ਼ਾਪ ਅਤੇ ਰਾਇਲ ਹਾਊਸਿੰਗ ਤੋਂ ਚੋਰੀ ਕੀਤੀਆਂ ਸਨ। ਜ਼ਿਲ੍ਹਾ ਜੱਜ ਐਲਗਜ਼ੈਡਰ ਜੈਕਬਜ਼ ਨੇ ਉਸਨੂੰ ਸ਼ਰਤੀਆ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ ਅਤੇ ਕੇਸ ਨੂੰ ਸਜ਼ਾ ਦੀ ਸੁਣਵਾਈ  ਲਈ ਸਾਊਥਵਰਕ ਕ੍ਰਾਊਨ ਕੋਰਟ ਭੇਜ ਦਿੱਤਾ ਗਿਆ ਹੈ ਜਦਕਿ ਕੈਂਟੋ ਨੂੰ ਚੇਤਾਵਨੀ ਦਿੱਤੀ ਕਿ ਉਸਨੂੰ  ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!