3.1 C
United Kingdom
Sunday, March 8, 2026

More

    ਸਕਾਟਲੈਂਡ ਦੀਆਂ ਲੋਕ ਪੱਖੀ ਸੰਸਥਾਵਾਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਇਕੱਤਰਤਾ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸੰਬੋਧਨ ਦੌਰਾਨ ਲਭਾਇਆ ਸਿੰਘ ਮਹਿਮੀ
    ਸੰਬੋਧਨ ਦੌਰਾਨ ਦਲਜੀਤ ਸਿੰਘ ਦਿਲਬਰ
    ਸੁਰਜੀਤ ਸਿੰਘ ਚੌਧਰੀ ਸੰਬੋਧਨ ਕਰਦੇ ਹੋਏ
    ਬਖਸ਼ੀਸ਼ ਸਿੰਘ ਦੀਹਰੇ ਸੰਬੋਧਨ ਦੌਰਾਨ
    ਗੁਰਦੀਪ ਸਿੰਘ ਸਮਰਾ ਸੰਬੋਧਨ ਕਰਦੇ ਹੋਏ
    ਪਰਮਜੀਤ ਬਾਸੀ ਆਪਣੇ ਸੰਬੋਧਨ ਦੌਰਾਨ
    ਭੁਪਿੰਦਰ ਸਿੰਘ ਬਰਮੀਂ ਸੰਬੋਧਨ ਦੌਰਾਨ
    ਡਾ. ਜਸਮੀਤ ਬਿੰਦਰਾ ਸੰਬੋਧਨ ਕਰਦੇ ਹੋਏ
    ਪ੍ਰਦਰਸ਼ਨ ਦੌਰਾਨ ਹਾਜਰ ਸੰਸਥਾਵਾਂ ਦੇ ਨੁਮਾਇੰਦੇ

    ਭਾਰਤ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਤੇ ਭਾਰਤ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਸਕਾਟਲੈਂਡ ਦੀਆਂ ਲੋਕ ਪੱਖੀ ਜੱਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਗਲਾਸਗੋ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੋਵਿਡ 19 ਸੰਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਏ ਇਸ ਪ੍ਰਦਰਸ਼ਨ ਦੌਰਾਨ ਗੁਰਦੁਆਰਾ ਕੌਂਸਲ ਸਕਾਟਲੈਂਡ, ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਗਲਾਸਗੋ, ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ, ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ, ਪੰਜਾਬੀ ਸਾਹਿਤ ਸਭਾ, ਸ੍ਰੀ ਗੁਰੂ ਰਵਿਦਾਸ ਭਾਈਚਾਰਾ, ਇੰਡੀਅਨ ਵਰਕਰਜ਼ ਐਸੋਸੀਏਸ਼ਨ, ਡਾ.ਅੰਬੇਡਕਰ ਮਿਸ਼ਨ ਸੁਸਾਇਟੀ, ਸਿੱਖ ਕੌਂਸਲ ਆਫ ਸਕਾਟਲੈਂਡ, ਸਕਾਟਿਸ਼ ਇੰਡੀਅਨ ਫਾਰ ਜਸਟਿਸ, ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਸੰਬੋਧਨ ਦੌਰਾਨ ਲਭਾਇਆ ਸਿੰਘ ਮਹਿਮੀ, ਦਲਜੀਤ ਸਿੰਘ ਦਿਲਬਰ, ਗੁਰਦੀਪ ਸਿੰਘ ਸਮਰਾ, ਭੁਪਿੰਦਰ ਸਿੰਘ ਬਰਮੀਂ, ਪਰਮਜੀਤ ਸਿੰਘ ਬਾਸੀ, ਨਿਰੰਜਨ ਸਿੰਘ ਬਿਨਿੰਗ, ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ, ਡਾ. ਜਸਮੀਤ ਬਿੰਦਰਾ ਆਦਿ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਜ਼ਿੱਦੀ ਰਵੱਈਏ ਕਰਕੇ ਸੰਘਰਸ਼ਸ਼ੀਲ ਲੋਕਾਂ ਨਾਲ ਦੋ ਨੰਬਰ ਦੇ ਸਹਿਰੀਆਂ ਵਾਲਾ ਸਲੂਕ ਕਰਦੀ ਆ ਰਹੀ ਹੈ। ਬੁਲਾਰਿਆਂ ਨੇ ਕਿਸਾਨ ਸੰਘਰਸ਼ ‘ਚ ਸ਼ਾਮਿਲ ਹਰ ਮਜ਼ਦੂਰ ਕਿਸਾਨ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਹਨਾਂ ਦਾ ਏਕਾ ਇਤਿਹਾਸ ਜ਼ਰੂਰ ਬਣੇਗਾ। ਇਸੇ ਤਰ੍ਹਾਂ ਹੀ ਏਕਤਾ ਤੇ ਜ਼ਾਬਤਾ ਬਰਕਰਾਰ ਰਿਹਾ ਤਾਂ ਜਿੱਤ ਯਕੀਨਨ ਹੋਵੇਗੀ। ਆਗੂਆਂ ਨੇ ਕਿਹਾ ਕਿ ਉਹ ਇੱਕ ਵਫਦ ਦੇ ਤੌਰ ‘ਤੇ ਇੰਡੀਅਨ ਕੌਂਸਲੇਟ ਜਨਰਲ ਐਡਿਨਬਰਾ ਵਿਖੇ ਪਹੁੰਚ ਕੇ ਮੰਗ ਪੱਤਰ ਵੀ ਭੇਂਟ ਕਰਨ ਜਾ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!