3.4 C
United Kingdom
Sunday, March 8, 2026

More

    ਕਾਵਿ ਰੇਖਾ ਚਿੱਤਰ ਗਾਇਕ ਸੂਫ਼ੀ ਬਲਬੀਰ

    ਦੁੱਖਭੰਜਨ ਰੰਧਾਵਾ
    0351920036369

    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |
    ਤਾਂ ਹੀ ਤਾਂ ਜੱਗ ਦੇ ਮਨ ਨੂੰ ਭਾਉਂਦਾ ਹੈ,
    ਬਲਬੀਰ ਸੂਫੀ |
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਪਿੰਡ ਸੂਫੀਆਂ ਸੂਫੀ ਦਾ,
    ਅਜਨਾਲੇ ਦੇ ਕੋਲ ਪੈਂਦਾ ਏ |
    ਪਰ ਅੱਜ ਕੱਲ ਉਹ ਗਾਇਕ,
    ਬਣਕੇ ਵਿੱਚ ਮੁਹਾਲੀ ਰਹਿੰਦਾ ਏ |
    ਸੋਹਣੇ-ਸੋਹਣੇ ਗੀਤ ਤੇ ਤਰਜਾਂ,
    ਸਾਨੂੰ ਗਾ ਸੁਣਾਉਂਦਾ ਹੈ |
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਕਿਹੜਾ ਕੋਨਾ ਦੁਨੀਆਂ ਦਾ,
    ਜਿੱਥੇ ਗਾ ਕੇ ਆਇਆ ਨਈ |
    ਕਿੱਥੇ-ਕਿੱਥੇ ਗੀਤਾਂ ਰਾਹੀਂ,
    ਸਮਝਾ ਕੇ ਆਇਆ ਨਈਂ |
    ਸਭਨਾ ਦੀ ਹੀ ਰਾਹ ਰੁਸ਼ਨਾਉਂਦਾ ਹੈ,
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਸਮਾਜਕ ਵਿਸੇ਼ ਤੇ ਕਰਦਾ ਹੈ,
    ਸੂਫੀ ਗੱਲਾਂ ਬਹੁਤ ਪਿਆਰੀਆਂ |
    ਐਂਵੇ ਤਾਂ ਨਈ ਦਿਲਾਂ ਦੇ ਉੱਤੇ,
    ਕਰ ਰਿਹਾ ਸਰਦਾਰੀਆਂ |
    ਬੇਸਮਝਿਆਂ ਨੂੰ ਵੀ ਸਮਝਾਉਂਦਾ ਹੈ,
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਸੂਫੀ ਦੀਆਂ ਦੋ ਧੀਆਂ ਤੇ,
    ਹੈ ਇੱਕ ਪੁੱਤ ਪਿਆਰਾ |
    ਨਜਰੀਂ ਪਏ ਇਹਨਾਂ ਵਿੱਚੋਂ,
    ਸੂਫੀ ਨੂੰ ਸੰਸਾਰ ਸਾਰਾ |
    ਸਭ ਇਹਨਾਂ ਦੇ ਲਈ ਹੀ ਤਾਂ ਕਮਾਉਂਦਾ ਹੈ,
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਨਜੀਰਾਂ ਮਾਂ ਨਾਲੋਂ ਵੱਧਕੇ,
    ਲਾਡ ਕੋਈ ਲਡਾਵੇ ਨਾ |
    ਦੱਸੋ ਪੁੱਤ ਖੱਟੇ ਨਾਮਣਾ,
    ਮਾਂ ਕਿਹੜੀ ਚਾਹਵੇ ਨਾ |
    ਮਾਂ ਦੇ ਵੀ ਸੋਹਲੇ ਰੀਝ ਨਾਲ ਸੁਣਾਉਂਦਾ ਹੈ,
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਮੁਖਤਿਆਰ ਸੂਫੀ ਦੇ ਘਰ,
    ਲਾਲ ਬਣ ਆਇਆ ਸੀ |
    ਘਰ ਦੇ ਬਨੇਰੇ ਤੇ ਚਿਰਾਗ,
    ਰੁਸ਼ਨਾਇਆ ਸੀ |
    ਬੇਗਾਨੀ ਕਦੇ ਚੀਜ ਤੇ ਹੱਕ ਨਾ ਜਤਾਉਂਦਾ ਹੈ |
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਪੂਰਾ ਘਰ ਨੂੰ ਸਵਰਗ ਤਾਂ,
    ਸਿ਼ਵਾਨੀ ਨੇ ਬਣਾਇਆ ਹੈ |
    ਸੂਫੀ ਨੇ ਤਾਂ ਬਣਦਾ-ਸਰਦਾ,
    ਹਿੱਸਾ ਹੀ ਬੱਸ ਪਾਇਆ ਹੈ |
    ਜੀਵਨ ਸਾਥਣ ਕਰਕੇ ਹੀ ਹਿੰਮਤ ਨੂੰ ਚਾਹੁੰਦਾ ਹੈ,
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਕਵਲਜੀਤ ਸਿੰਘ ਆੜੀ,
    ਸੂਫੀ ਦਾ ਪੱਕਾ ਏ |
    ਏਦਾਂ ਉਹ ਵਰਤਦਾ ਵੀਰ,
    ਜੀਵੇਂ ਸੱਕਾ ਏ |
    ਫੁਰਸਤ ਦੇ ਪਲ ਉਸਦੇ ਨਾਲ ਹੀ ਬਿਤਾਉਂਦਾ ਹੈ,
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    ਦੁੱਖਭੰਜਨ ਨੂੰ ਮਾਣ ਏ ਐਸੇ,
    ਸੂਫੀ ਫਨਕਾਰਾਂ ਤੇ |
    ਸੂਫੀ ਜਦ ਵੀ ਗਾਵੇ ਜਾਨ,
    ਆ ਜਾਏ ਬਹਾਰਾਂ ਤੇ |
    ਦੁੱਖਭੰਜਨ
    ਨਾਲ ਗੱਲ ਕਰਕੇ ਤਾਂ ਮਾਣ ਜਤਾਉਦਾ ਹੈ,
    ਬਲਬੀਰ ਸੂਫੀ,
    ਵਧੀਆ ਅਤੇ ਉਸਾਰੂ ਲਿਖਕੇ ਗਾਉਂਦਾ ਹੈ,
    ਬਲਬੀਰ ਸੂਫੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!