19.4 C
United Kingdom
Wednesday, June 24, 2026

More

    ਓਬਾਮਾ ਦੀ ਕਿਤਾਬ “ਏ ਪਰੋਮਿਸਡ ਲੈਂਡ” ਨੇ ਤੋੜੇ ਵਿਕਰੀ ਦੇ ਰਿਕਾਰਡ

    ਹਫਤੇ ‘ਚ ਵਿਕੀਆਂ 1.7 ਮਿਲੀਅਨ ਤੋਂ ਵੱਧ ਕਾਪੀਆਂ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 28 ਨਵੰਬਰ 2020

    ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਲਿਖੀ ਅਤੇ ਪੈਂਗੁਇਨ ਰੈਂਡਮ ਹਾਊਸ(ਕ੍ਰਾਊਨ ਗਰੁੱਪ) ਦੁਆਰਾ ਪ੍ਰਕਾਸ਼ਿਤ ਕਿਤਾਬ, “ਏ ਪਰੋਮਿਸਡ ਲੈਂਡ” ਦੀਆਂ ਪਹਿਲੇ ਹਫਤੇ ਵਿੱਚ 1.7 ਮਿਲੀਅਨ ਤੋਂ ਵੱਧ ਕਾਪੀਆਂ ਦੀ ਰਿਕਾਰਡ ਵਿਕਰੀ ਹੋਈ ਹੈ।ਪੇਂਗੁਇਨ ਰੈਂਡਮ ਹਾਊਸ ਨੇ ਬੁੱਧਵਾਰ ਨੂੰ ਦੱਸਿਆ ਕਿ ਪਹਿਲੇ ਦਿਨ ਹੀ ਓਬਾਮਾ ਦੀ ਕਿਤਾਬ ਦੇ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਦੇ ਸਾਰੇ ਫਾਰਮੈਟਾਂ ਅਤੇ ਐਡੀਸ਼ਨਾਂ ਵਿੱਚ 887,000 ਯੂਨਿਟ ਵੇਚੇ ਗਏ ਅਤੇ ਇਹ ਪ੍ਰਕਾਸ਼ਕ ਦੀ ਸਭ ਤੋਂ ਜ਼ਿਆਦਾ ਪਹਿਲੇ ਦਿਨ ਦੀ ਵਿਕਰੀ ਹੈ। ਇਸ ਕਿਤਾਬ ਨੇ 17 ਨਵੰਬਰ ਨੂੰ ਜਾਰੀ ਹੋਣ ਤੋਂ ਬਾਅਦ ਕੁੱਲ 1,710,443 ਕਾਪੀਆਂ ਦੀ ਵਿੱਕਰੀ ਨਾਲ ਪ੍ਰਕਾਸ਼ਕ ਦੇ ਇਕ ਹਫਤੇ ਦੀ ਵਿਕਰੀ ਦੇ ਰਿਕਾਰਡ ਨੂੰ ਵੀ ਤੋੜਿਆ ਹੈ। ਕਿਤਾਬ ਦੇ ਪ੍ਰਕਾਸ਼ਿਤ ਅਦਾਰੇ ਅਨੁਸਾਰ ਇਸ ਦੇ ਹਾਰਡਕਵਰ ਐਡੀਸ਼ਨ ਦੀਆਂ 3.4 ਮਿਲੀਅਨ ਕਾਪੀਆਂ ਦੀ ਸ਼ੁਰੂਆਤੀ ਛਪਾਈ ਤੋਂ ਬਾਅਦ, ਸੰਯੁਕਤ ਰਾਜ ਅਤੇ ਕੈਨੇਡਾ ਵਿੱਚ 4.3 ਮਿਲੀਅਨ ਕਾਪੀਆਂ ਹੋਰ ਛਾਪੀਆਂ ਗਈਆਂ ਹਨ। ਇਹ ਸੰਯੁਕਤ ਰਾਜ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੈ। ਇਹ ਕਿਤਾਬ 20 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੋਈ ਸੀ ਅਤੇ ਛੇ ਹੋਰਾਂ ਭਾਸ਼ਾਵਾਂ ਵਿੱਚ ਛਾਪੀ ਜਾਵੇਗੀ।ਕਿਤਾਬ ਦੇ ਪਬਲਿਸ਼ਰ ਨੇ ਕਥਿਤ ਤੌਰ ‘ਤੇ 2017 ਵਿਚ ਓਬਾਮਾ ਨਾਲ ਉਨ੍ਹਾਂ ਦੀਆਂ ਕਿਤਾਬਾਂ ਲਈ 30 ਮਿਲੀਅਨ ਡਾਲਰ ਤੋਂ ਵੱਧ ਦਾ ਸੌਦਾ ਕੀਤਾ ਸੀ ਅਤੇ ਪ੍ਰਕਾਸ਼ਕ ਦੇ ਅਨੁਸਾਰ ਇਹ ਕਿਤਾਬ ਦੋ ਦੀ ਲੜੀ ਵਿੱਚੋਂ ਪਹਿਲੀ ਕਿਤਾਬ ਹੈ ਜਦਕਿ ਦੂਜੇ ਭਾਗ ਦੇ ਜਾਰੀ ਹੋਣ ਦੀ ਮਿਤੀ ਦੀ ਘੋਸ਼ਣਾ ਕਰਨੀ ਅਜੇ ਬਾਕੀ ਹੈ। ਇਸ ਕਿਤਾਬ “ਏ ਪਰੋਮਿਸਡ ਲੈਂਡ” ਰਾਹੀਂ ਓਬਾਮਾ ਨੇ ਆਪਣੇ ਵ੍ਹਾਈਟ ਹਾਊਸ ਵਿੱਚ 2011 ਤੱਕ ਦੇ ਰਸਤੇ ਅਤੇ ਓਸਾਮਾ ਬਿਨ ਲਾਦੇਨ ਵਿਰੁੱਧ ਕਾਰਵਾਈ ਨੂੰ ਦਰਸਾਇਆ ਹੈ। ਇਸ ਵਿੱਚ, 59 ਸਾਲਾ ਸਾਬਕਾ ਰਾਸ਼ਟਰਪਤੀ ਆਪਣੀ ਵਿਰਾਸਤ, ਰਾਜਨੀਤਿਕ ਸਿੱਖਿਆ ਤੇ ਹਕੀਕਤ ਦੇ ਨਾਲ ਰਾਸ਼ਟਰਪਤੀ ਦੇ ਪਹਿਲੇ ਕਾਰਜਕਾਲ ਦੇ ਮਹੱਤਵਪੂਰਣ ਪਲਾਂ ਨੂੰ ਬੜੇ ਹੀ ਵਿਸਥਾਰ ਨਾਲ ਬਿਆਨ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!