19.4 C
United Kingdom
Wednesday, June 24, 2026

More

    ਵਾਰਦਾਤਾਂ ਦੀ ਹਨੇਰੀ ਲਿਆਉਣ ਵਾਲੇ ਗਿਰੋਹ ਦੇ 5 ਮੈਂਬਰ ਕਾਬੂ

    ਅਸ਼ੋਕ ਵਰਮਾ
    ਮਾਨਸਾ,28ਨਵੰਬਰ2020: ਮਾਨਸਾ ਪੁਲਿਸ ਨੇ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 6 ਮੈਂਬਰਾਂ ਵਿੱਚੋਂ 5 ਨੂੰ ਅਸਲੇ ਅਤੇ ਮਾਰੂ ਹਥਿਆਰਾਂ ਸਮੇਤ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਹਨਾਂ ਕੋਲੋਂ 315 ਬੋਰ ਦਾ 1 ਪਿਸਤੌਲ ਤੇ 1 ਕਾਰਤੂਸ,1 ਏਅਰ ਪਿਸਟਲ, 1 ਕਿਰਪਾਨ, 1 ਕਿਰਚ,ਕੁਹਾੜੀ, ਨਲਕੇ ਦੀ ਹੱਥੀ,8100 ਰੁਪਏ ਤੇ ਕੁੱਝ ਡਾਕੂਮੈਂਟਸ, 8 ਮੋਬਾਇਲ ਫੋਨ ਅਤੇ 4ਮੋੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜਮਾਂ ਦੀ ਪਛਾਣ ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾ,ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ ਵਾਸੀ, ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ ਵਾਸੀ  ਤੇ ਸੁੱਖੀ ਸਿੰਘ ਪੁੱਤਰ ਟੀਟੂ ਸਿੰਘ ਵਾਸੀਅਨ ਮਾਨਸਾ ਅਤੇ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਵਜੋਂ ਹੋਈ ਹੈ  ਜਦੋਂਕਿ ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ ਫਰਾਰ ਹੋ ਗਿਆ ਹੈ।
                          ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਨੂੰ ਇਸ ਗਿਰੋਹ ਬਾਰੇ ਸੂਚਨਾ ਮਿਲੀ ਸੀ ਜਿਸ ਦੇ ਅਧਾਰ ਤੇ ਥਾਣਾ ਸਦਰ ਮਾਨਸਾ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋਵਾਂ ਪੁਲਿਸ ਪਾਰਟੀਆਂ ਨੇ ਛਾਪਾ ਮਾਰਿਆ ਤਾਂਪਿੰਡ ਖੋੋਖਰ ਕਲਾਂ ਲਾਹਗੇ ਬੇਅਬਾਦ ਭੱਠੇ ਤੇ ਬੈਠੇ ਲੁੱਟ-ਖੋਹ ਵਰਗੀ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ। ਉਹਨਾਂ ਦੱਸਿਆ ਕਿ  ਸੀ.ਆਈ.ਏ. ਸਟਾਫ ਮਾਨਸਾ ਅਤੇ ਥਾਣਾ ਸਦਰ ਮਾਨਸਾ ਦੀਆਂ ਪੁਲਿਸ ਪਾਰਟੀਆਂ ਨੇ ਚਾਰੇ ਪਾਸਿਓ ਘੇਰਾ ਪਾ ਕੇ ਲੁਟੇਰਾ ਗਿਰੋਹ ਦੇ ਇਹਨਾਂ 5 ਮੈਬਰਾਂ ਨੂੰ ਗਿ੍ਰਫਤਾਰ ਕਰ ਲਿਆ ਜਦੋਂਕਿ ਛੇਵਾਂ ਰੇਕੀ ਕਰਨ ਗਿਆ ਹੋਇਆ ਸੀ ਜਿਸ ਨੂੰ ਗਰਿਫਤਾਰ ਕਰਨ ਦੇ ਯਤਨ ਜਾਰੀ ਹਨ। ਉਹਨਾਂ ਦੱਸਿਆ ਕਿ ਮੁਲਜਮਾਂ ਦਾ ਰਿਕਾਰਡ ਅਪਰਾਧਿਕ ਹੈ। ਉਹਨਾਂ ਦੱਸਿਆ ਕਿ ਮੁਲਜਮਾਂ ਾਿ ਰਿਜਮਾਂਡ ਲੈਣ ਉਪਰੰਤ ਪੁੱਛ ਪੜਤਾਲ ਕਰਕੇ ਇਹਨਾਂ ਦੀ ਅਗਲੀ ਯੋਜਨਾ ਅਤੇ ਹੋਰ ਵਾਰਦਾਤਾਂ ਸਬੰਧੀ ਪਤਾ ਲਾਇਆ ਜਾਏਗਾ।
                  ਮੁਲਜਮਾਂ ਦਾ ਪਿਛਲਾ ਰਿਕਾਰਡ
     ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਖਿਲਾਫ ਹਰਿਆਣਾ ਦੇ ਰਤੀਆ ਥਾਣੇ ਸਮੇਤ ਪੰਜ ਮੁਕੱਦਮੇ ਦਰਜ ਹਨ। ਫਰਾਰ ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ ਖਿਲਾਫ ਮਾਨਸਾ ਦੇ ਥਾਣਿਆਂ ’ਚ ਤਿੰਨ ਪੁਲਿਸ ਕੇਸ ਦਰਜ ਹਨ।ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ ਅਤੇ ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ ਵਾਸੀਅਨ ਮਾਨਸਾ ਖਿਲਾਫ ਥਾਣਾ ਸਿਟੀ-2 ਮਾਨਸਾ ’ਚ ਇੱਕ-ਇੱਕ  ਕੇਸ ਦਰਜ ਹੈ। ਐਸਐਸਪੀ ਨੇ ਦੱਸਿਆ ਕਿ ਬਾਦਲ ਸਿੰਘ ਅਤੇ ਸੁੱਖੀ ਸਿੰਘ ਦੇ ਪਿਛਲੇ ਰਿਕਾਰਡ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
    ਇੱਕ ਮਹੀਨੇ ’ਚ ਕੀਤੀਆਂ ਵਾਰਦਾਤਾਂ
    ਇਸ ਗਿਰੋਹ ਨੇ ਲੰਘੀ 15 ਨਵੰਬਰ ਨੂੰ ਭੈਣੀ ਬਾਘਾ ਕੋਲ ਦੋ ਵਿਅਕਤੀਆਂ ਤੋਂ ਨਕਦੀ ਤੇ ਦੋ ਮੋਬਾਇਲ ਖੋਹੇ ਸਨ। ਇਸੇ ਤਰਾਂ 19 ਨਵੰਬਰ ਨੂੰ ਤੇਜਾ ਸਿੰਘ ਵਾਸੀ ਖਿੱਲਣ ਕੋਲੋਂ 10 ਹਜਾਰ ਰੁਪਏ ,1 ਮੋਬਾਇਲ ਫੋੋਨ ਤੇ 1 ਕੁਹਾੜੀ  ਅਤੇ ਨੀਰਜ ਕੁਮਾਰ ਵਾਸੀ ਮਾਨਸਾ ਤੋਂ   5 ਹਜਾਰ ਰੁਪਏ ਅਤੇ 1 ਮੋੋਬਾਇਲ ਫੋੋਨ ਖੋੋਹਿਆ ਸੀ। 26 ਨਵੰਬਰ ਨੂੰ  ਪਿੰਡ ਤਾਮਕੋੋਟ ਲਾਗੇ ਕਰੈਡਿਟ ਕੇਅਰ ਨੈਟਵਰਕ ਕੰਪਨੀ ਦੇ ਕਰਮਚਾਰੀ ਸੁਰੇੇਸ਼ ਕੁਮਾਰ ਤੋਂ 8100 ਰੁਪਏ ਨਗਦੀ, 1 ਮੋਬਾਇਲ ਫੋੋਨ, 1 ਟੈਬ ਫੋੋਨ ਖੋਹਿਆ ਸੀ।ਲੰਘੀ 19 ਨਵੰਬਰ ਨੂੰ ਪਿੰਡ ਰੱਲਾ ਕੋਲ ਨਿਰਮਲ ਸਿੰਘ ਵਾਸੀ ਭੁਪਾਲ ਖੁਰਦ ਦਾ ਪਲਟੀਨਾ ਮੋੋਟਰਸਾਈਕਲ ਖੋਹ ਲਿਆ ਸੀ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!