ਦੁੱਖਭੰਜਨ ਰੰਧਾਵਾ
0351920036369
ਦੁਹਾਈ ਰੱਬ ਦੀ ਰੱਬਾ,
ਤੇਰੇ ਤੋਂ ਹੁਣ ਨਈਂ ਆਸਾਂ,
ਕਿ ਛਲਾਵਾ ਕਰ ਗਿਆ ਕੋਈ |
ਉਹ ਆਪਣੇ ਰੰਗਾ ਵਿੱਚ ਰੰਗੀ,
ਉਸਨੂੰ ਕੋਈ ਖਬਰ ਨਹੀਂ,
ਕਿ ਕਿਤੇ ਅੱਜ ਮਰ ਗਿਆ ਕੋਈ |
ਆਪਣੀਆਂ ਵੀ ਜਿੱਤਾਂ ਉਸਨੂੰ,
ਦਿੱਤੀਆਂ ਸਨ ਕਦਮ-ਕਦਮ,
ਕਿ ਬੇਸਮਝੇ ਅੱਜ ਹਰ ਗਿਆ ਕੋਈ |
ਸਭ ਕੁਝ ਲੁਟਾਉਣਾ ਸੀ ਲੁਟਾ,
ਛੱਡਿਆਤੇ ਲੁਟਾ ਕੇ ਖਾਲੀ ਹੱਥੀਂ,
ਦੁੱਖਭੰਜਨਾਂ,
ਆਪਣੇ ਅੱਜ ਘਰ ਗਿਆ ਕੋਈ |
ਦੋਹੜਾ
ਲਹਿ ਹੀ ਜਾਦੇ ਇੱਕ ਦਿਨ ਅਕਸਰ,
ਮੂੰਹ ਤੇ ਪਾਏ ਹੋਏ ਮੁਖੌਟੇ |
ਉਹ ਅੱਜ ਤਾੜੀ ਮਾਰ ਕੇ ਹੱਸੀ,
ਮੇਰਾ ਦਿਲ ਕਰਕੇ ਟੋਟੇ-ਟੋਟੇ |
ਦੁੱਖਭੰਜਨਾਂ,
ਉਹ ਵੱਡਿਆਂ ਵਿੱਚ ਜਾ ਖਲੋਤੀ,
ਅੱਜ ਸਾਨੂੰ ਦੱਸਕੇ ਛੋਟੇ |
ਦਿਲਾ ਜਿੰਨਾਂ ਨੂੰ ਸੀ ਖਰੇ ਸਮਝਿਆ,
ਉਹ ਨਿਕਲ ਆਏ ਸਭ ਖੋਟੇ |