24.8 C
United Kingdom
Wednesday, June 24, 2026

More

    ਗਲਾਸਗੋ ਦੇ ਗੋਦਾਮ ‘ਚ ਛਾਪੇਮਾਰੀ ਦੌਰਾਨ 40 ਲੱਖ ਤੋਂ ਵੱਧ ਨਾਜਾਇਜ਼ ਸਿਗਰਟ ਬਰਾਮਦ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਗੈਰਕਾਨੂੰਨੀ ਤੌਰ ‘ਤੇ ਵੇਚੇ ਜਾਣ ਵਾਲੇ ਨਸ਼ਿਆਂ ਨੂੰ ਬੰਦ ਕਰਵਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿੱਚ ਛਾਪੇਮਾਰੀ ਕਰਕੇ ਭਾਰੀ ਤੰਬਾਕੂ ਪਦਾਰਥ ਜ਼ਬਤ ਕੀਤੇ ਜਾਂਦੇ ਹਨ। ਸਕਾਟਲੈਂਡ ਵਿੱਚ ਵੀ ਅਜਿਹੇ ਨਸ਼ੀਲੇ ਪਦਾਰਥਾਂ ਨੂੰ ਵੇਚਣ ਵਾਲੇ ਗਿਰੋਹ ਸਰਗਰਮ ਹਨ। ਪਿਛਲੇ ਹਫਤੇ ਅਧਿਕਾਰੀਆਂ ਨੇ ਪੁਲਿਸ ਦੀ ਸਹਾਇਤਾ ਨਾਲ ਕਾਰਵਾਈ ਕਰਦਿਆਂ ਇੱਕ ਗੁਦਾਮ ਅਤੇ ਨਾਜਾਇਜ਼ ਤੰਬਾਕੂ ਫੈਕਟਰੀ ‘ਤੇ ਛਾਪੇਮਾਰੀ ਕਰਨ ਤੋਂ ਬਾਅਦ 4 ਮਿਲੀਅਨ ਤੋਂ ਵੱਧ ਪਾਬੰਦੀਸ਼ੁਦਾ ਸਿਗਰੇਟਾਂ ਨੂੰ ਜ਼ਬਤ ਕੀਤਾ ਹੈ। ਵੀਰਵਾਰ ਨੂੰ ਗਲਾਸਗੋ ਦੇ ਇੱਕ ਗੁਦਾਮ ਵਿੱਚ ਐਚ ਐਮ ਆਰ ਅਧਿਕਾਰੀਆਂ ਨੇ ਗੱਤੇ ਦੇ ਡੱਬਿਆਂ ਵਿੱਚ ਭਰੀਆਂ ਹੋਈਆਂ ਲੱਖਾਂ ਸਿਗਰਟਾਂ ਨੂੰ ਜ਼ਬਤ ਕੀਤਾ। ਇਸਦੇ ਨਾਲ ਹੀ ਅਧਿਕਾਰੀਆਂ ਨੇ ਬਾਅਦ ਵਿਚ ਨੇੜਲੇ ਹੈਮਿਲਟਨ ਖੇਤਰ ਵਿੱਚ ਇਕ ਤੰਬਾਕੂ ਫੈਕਟਰੀ ‘ਤੇ ਵੀ ਛਾਪਾ ਮਾਰ ਕੇ ਦੋ ਮਿਕਸਿੰਗ ਮਸ਼ੀਨਾਂ ਅਤੇ ਇਕ ਤੰਬਾਕੂ ਸ਼੍ਰੇਡਰ ਨੂੰ ਜ਼ਬਤ ਕੀਤਾ। ਇਸ ਗੈਰਕਾਨੂੰਨੀ ਤੰਬਾਕੂ ਦੇ ਸੰਬੰਧ ਵਿੱਚ ਏਅਰਡਰੀ ਖੇਤਰ ਦੇ ਪਾਰ ਘਰਾਂ ਵਿੱਚ ਤਲਾਸ਼ੀ ਦੌਰਾਨ 20,000 ਪੌਂਡ ਦੀ ਨਕਦੀ ਜ਼ਬਤ ਹੋਣ ‘ਤੇ ਤਿੰਨ ਵਿਅਕਤੀਆਂ ‘ਤੇ ਇਲਜਾਮ ਲਗਾਏ ਗਏ ਹਨ। ਇਸ ਸਾਰੀ ਕਾਰਵਾਈ ਵਿੱਚ 50 ਐਚ ਐਮ ਆਰ ਸੀ ਅਫਸਰਾਂ ਅਤੇ ਅੱਠ ਪੁਲਿਸ ਮੁਲਾਜ਼ਮਾਂ ਨੇ ਕਈ ਵਾਰੰਟ ਜਾਰੀ ਕੀਤੇ ਹਨ ਜਦਕਿ ਜ਼ਬਤ ਕੀਤੀਆਂ ਸਿਗਰੇਟਾਂ ਦੀ ਕੁੱਲ ਕੀਮਤ  4.2 ਮਿਲੀਅਨ ਪੌਂਡ ਦੱਸੀ ਗਈ ਹੈ। ਐਚ ਐਮ ਆਰ ਸੀ ਦੇ ਸਹਾਇਕ ਡਾਇਰੈਕਟਰ ਜੋਅ ਹੈਂਡਰੀ ਨੇ ਇਸ ਕਾਰਵਾਈ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਮਾਮਲੇ ‘ਚ ਸ਼ਾਮਲ ਤਿੰਨਾਂ ਵਿਅਕਤੀਆਂ ਨੂੰ ਅਗਲੀ ਜਾਂਚ ਪੜਤਾਲ ਅਧੀਨ ਛੱਡ ਦਿੱਤਾ ਗਿਆ ਹੈ ਅਤੇ ਇਸ ਕਾਰਵਾਈ ਦੀ  ਰਿਪੋਰਟ ਪ੍ਰੌਸੀਕਿਊਟਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!