ਦੁੱਖਭੰਜਨ ਰੰਧਾਵਾ
0351920036369
ਫੁੱਲਾਂ ਦੇ ਨਾਲ ਸੋਹਣੀ ਕੀਤੀ ਮਾਲੀ ਨੇਂ,
ਆਪਣੇ ਹੱਥੀਂ ਤੋੜ ਕੇ ਸੁੱਟੇ ਵਿੱਚ ਬਾਜਾਰ |
ਉਸਨੇ ਪੱਤੀ-ਪੱਤੀ ਤੋੜਕੇ ਸਾਰੇ ਵੰਡ ਦਿੱਤੀ,
ਤੇ ਆਪਣੇ ਝੋਲੇ ਨਾਲੋਂ ਝਾੜੇ ਸੱਭੇ ਖਾਰ |
ਮਾਲੀ ਦੇ ਮਨ ਮੈਲ ਫੁੱਲ ਨੂੰ ਸਮਝ ਆ ਗਈ,
ਰੱਬ ਵੀ ਸੋਚੀਂ ਪੈ ਗਿਆ ਉਸਦਾ ਤੱਕ ਕਿਰਦਾਰ |
ਫੁੱਲ ਵਿਕੇ ਤੇ ਉਸ ਪੈਸਿਆਂ ਖਾਤਿਰ ਸਭ ਹੀ ਤੋੜੇ
ਦੁੱਖਭੰਜਨਾਂ,
ਉਜਾੜਕੇ ਰੱਖਤਾ ਬਾਗ ਉਸਨੇ ਸ਼ਰੇ ਬਾਜ਼ਾਰ |
ਦੋਹੜਾ
ਦਿਲ ਦੀ ਦੌਲਤ ਹੁੰਦੀ ਨਈ ਸਸਤੀ,
ਐਂਵੇ ਨਈਂ ਜਾਂਦੀ ਲੁਟਾਈ |
ਜਿਸ ਦੇ ਉੱਤੋਂ ਲੁਟਾਉਣੀ ਹੋਵੇ,
ਪਹਿਲਾਂ ਉਹ ਰੂਹ ਜਾਂਦੀ ਅਜ਼ਮਾਈ |
ਫੱਕਰਾਂ ਪੱਲੇ ਜਗੀਰ ਦੁਆ ਦੀ,
ਤੇ ਉਹਨਾਂ ਵੱਲੇ ਖੁਦਾਈ |
ਦੁੱਖਭੰਜਨਾਂ,
ਜੇ ਦੇਣੀ ਹੋਵੇ ਮੌਤ ਆਸਿ਼ਕ ਨੂੰ,
ਤਾਂ ਪਾ ਦਿਓ ਬਸ ਜੁਦਾਈ |