3.4 C
United Kingdom
Sunday, March 8, 2026

More

    ਉਹਨਾਂ ਕੀ ਸਾਥ ਨਿਭਾਉਣਾ

    ਰਜਨੀ ਵਾਲੀਆ
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |
    ਉਹਨਾਂ ਕੀ ਸਾਥ ਨਿਭਾਉਣਾ,
    ਜੋ ਇਤਬਾਰ ਨਈਂ ਕਰਦੇ |
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |

    ਬਿਨਾਂ ਰੋਕੇ ਟੋਕੇ ਜਿੰਦਗੀ ਜਿਉਣੀ,
    ਸੌਖੀ ਹੋ ਜਾਵੇ |
    ਬੰਦਿਸ਼ਾਂ ਦੇ ਵਿੱਚ ਜਿੰਦਗੀ ਜੀਉਣੀ,
    ਔਖੀ ਹੋ ਜਾਵੇ |
    ਓਈਓ ਫਤਿਹ ਨੂੰ ਪਾਵਣ ਜੋ,
    ਤਿਰਸਕਾਰ ਨਈਂ ਕਰਦੇ |
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |

    ਜੋ ਉਧਮੀ ਹੁੰਦਾ ਏ ਉਹ,
    ਮੰਜਿਲ ਪਾ ਲੈਂਦਾ |
    ਜੋ ਬੇਹਿੰਮਤਾ ਹੋਵੇ ਉਹ,
    ਰਾਹੇ ਹੀ ਰਹਿੰਦਾ |
    ਹਾਰਦੇ ਓ ਜੋ ਹਿੰਮਤ ਹਰ,
    ਵਾਰ ਨਈਂ ਕਰਦੇ |
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |

    ਧੁੱਪ ਚੜੀ ਚ ਜੇ ਓ ਚਾਹੇ,
    ਤਾਂ ਬਰਸਾਤਾਂ ਪਾ ਦੇਵੇ |
    ਦਿਨ ਦੀਵੀਂ ਹੀ ਚਾਹੇ ਤਾਂ,
    ਉਹ ਰਾਤਾਂ ਪਾ ਦੇਵੇ |
    ਉਸ ਦੀ ਰਜਾ ਚ ਰਹਿਣ,
    ਦਾ ਜੋ ਇਜ਼ਹਾਰ ਨਹੀਂ ਕਰਦੇ |
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |

    ਜਿੰਨਾਂ ਸਾਥ ਨਿਭਾਉਣਾ ਏ,
    ਉਹ ਨਾਲ ਤੁਰੇ ਰਹਿੰਦੇ |
    ਪੀੜ ਚ ਪੀੜ ਮਨਾਉਣ,
    ਸਾਹਾਂ ਵਿੱਚ ਸਾਹ ਲੈਂਦੇ |
    ਸਾਥ ਦੇਵਣ ਦਾ ਕਹਿਕੇ,
    ਦਰਕਿਨਾਰ ਨਈਂ ਕਰਦੇ |
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |

    ਚਾਅ ਸੱਭੇ ਉਹ ਪੂਰੇ ਕਰਦੇ,
    ਆਪਣੇ ਚਾਅ ਛਿੱਕੇ ਟੰਗਕੇ |
    ਝੋਲੀ ਖਾਲੀ ਰਹਿਣ ਨਈਂ ਦੇਂਦੇ,
    ਨੀ ਭਾਵੇਂ ਲਿਆਵਣ ਮੰਗਕੇ |
    ਉਹ ਮਾੜੀ ਚੰਗੀ ਦੀ ਤਾਂ ਫਿਰ,
    ਵਿਚਾਰ ਨਈਂ ਕਰਦੇ |
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |

    ਰਜਨੀ ਭਾਗਾਂ ਦੇ ਵਿੱਚ ਹੁੰਦਾ,
    ਜੋ-ਜੋ ਵੀ ਮਿਲ ਜਾਂਦਾ |
    ਤਕਦੀਰਾਂ ਦੇ ਸੌਦੇ ਸਾਰੇ ਉਹ,
    ਬਾਂਹ ਫੜਕੇ ਆਪ ਮਿਲਾਂਦਾ |
    ਸੌਦੇ ਕੁਝ ਹੁੰਦੇ ਨਕਦੋ-ਨਕਦੀ,
    ਉਧਾਰ ਨਈਂ ਕਰਦੇ|
    ਜੋ ਆਪਣੇ ਮੂੰਹੋਂ ਕਹਿ ਕੇ,
    ਸਵਿਕਾਰ ਨਈਂ ਕਰਦੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!