3.4 C
United Kingdom
Sunday, March 8, 2026

More

    ਫਰਿਜ਼ਨੋ ਵਿੱਚ ਸ਼ਰਾਬ ਦੇ ਠੇਕੇ ਦੀ ਪਾਰਕਿੰਗ ਵਾਲੀ ਥਾਂ ‘ਤੇ ਚੱਲੀਆਂ ਗੋਲੀਆਂ ਦੌਰਾਨ ਹੋਈ ਮੌਤ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 20 ਨਵੰਬਰ 2020

    ਫਰਿਜ਼ਨੋ ਵਿੱਚ ਸ਼ਰਾਬ ਦੀ ਦੁਕਾਨ ਦੀ ਪਾਰਕਿੰਗ ਵਾਲੀ ਥਾਂ ‘ਤੇ ਵੀਰਵਾਰ ਰਾਤ ਨੂੰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾਂ ਦੇ ਹੋਣ ਤੇ ਰਾਤ ਤਕਰੀਬਨ 9:30 ਵਜੇ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਐਂਥਨੀ ਡੇਵਲ ਦੇ ਅਨੁਸਾਰ, ਅਸ਼ਲੇਨ ਅਤੇ ਮਾਰਕਸ ਐਵੀਨਿਊ ਵਿੱਚ ਡੈਨ ਲਿਕੁਅਰ ਦੀ ਪਾਰਕਿੰਗ ਦੇ ਇੱਕ ਕੋਨੇ ਵਿੱਚ ਅਧਿਕਾਰੀਆਂ ਨੂੰ ਇੱਕ 28 ਸਾਲਾ ਜ਼ਖਮੀ ਵਿਅਕਤੀ ਮਿਲਿਆ, ਜਿਸਦੇ ਸਰੀਰ ਦੇ ਉੱਪਰਲੇ ਹਿੱਸੇ ਤੇ ਦੋ ਗੋਲੀਆਂ ਦੇ ਜ਼ਖਮ ਸਨ। ਪੀੜਿਤ ਨੂੰ ਕਮਿਊਨਿਟੀ ਰੀਜ਼ਨਲ ਮੈਡੀਕਲ ਸੈਂਟਰ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੁੱਝ ਗਵਾਹਾਂ ਅਨੁਸਾਰ ਮ੍ਰਿਤਕ ਵਿਅਕਤੀ ਆਪਣੇ ਦੋਸਤਾਂ ਦੇ ਸਮੂਹ ਨਾਲ ਪਾਰਕਿੰਗ ਵਿੱਚ ਸੀ ਇਸ ਦੌਰਾਨ ਦੋ ਆਦਮੀਆਂ ਨੇ ਇਸ ਸਮੂਹ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿੱਚ ਪੀੜਿਤ ਇਕੱਲਾ ਹੀ ਵਿਅਕਤੀ ਸੀ ਜਿਸਦੀ ਮੌਤ ਗੋਲੀਬਾਰੀ ਵਿੱਚ ਹੋ ਗਈ ਸੀ। ਪੁਲਿਸ ਦੁਆਰਾ ਘਟਨਾਂ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਧਿਕਾਰੀ ਨੇੜਲੇ ਇਲਾਕੇ ਦੀ CCTV ਫੁਟੇਜ ਵੀ ਜਾਂਚ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!