10.9 C
United Kingdom
Sunday, September 6, 2026

More

    ਕੈਲੀਫੋਰਨੀਆਂ ਵਿੱਚ ਲੱਗੇਗਾ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 20 ਨਵੰਬਰ 2020

    ਕੋਰੋਨਾਂ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਰਕੇ ਦੇਸ਼ ਦੇ ਸੂਬੇ ਕੈਲੀਫੋਰਨੀਆਂ ਵਿੱਚ ਕਈ ਖੇਤਰਾਂ ਨੂੰ ਪਿਛਲੇ ਦਿਨੀਂ ਵਾਪਿਸ ਜ਼ਿਆਦਾ ਪਾਬੰਦੀਆਂ ਵਾਲੇ ਜਾਮਨੀ ਰੰਗ ਦੇ ਟੀਅਰ 1 ਲੈਵਲ ਵਿੱਚ ਸ਼ਾਮਿਲ ਕੀਤਾ ਗਿਆ ਸੀ। ਜਿਸਦੇ ਅਧੀਨ ਹੁਣ ਲਗਭਗ ਸਾਰੇ ਕੈਲੀਫੋਰਨੀਆਂ ਵਾਸੀ ਰਾਤ ਦੇ ਕਰਫਿਊ ਦਾ ਸਾਹਮਣਾ ਕਰਨਗੇ। ਰਾਜ ਦੇ ਗਵਰਨਰ
    ਗੈਵਿਨ ਨਿਊਸਮ ਦੇ ਦਫਤਰ ਨੇ ਕੋਰੋਨਾਂ ਵਾਇਰਸ ਦੇ ਸੰਕਰਮਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਇਸ ਕਰਫਿਊ ਦਾ ਐਲਾਨ ਵੀਰਵਾਰ ਨੂੰ ਕੀਤਾ।
    ਇਹ ਪਾਬੰਦੀ ਸੂਬੇ ਦੇ 94% ਵਸਨੀਕਾਂ ਨੂੰ ਪ੍ਰਭਾਵਿਤ ਕਰੇਗੀ ਅਤੇ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗੀ। ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਡਾ. ਮਾਰਕ ਘਾਲੀ ਅਨੁਸਾਰ ਲੋਕਾਂ ਨੂੰ ਕੁੱਝ ਜ਼ਰੂਰੀ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ ਪਰ ਗੈਰ ਜ਼ਰੂਰੀ ਕਾਰੋਬਾਰਾਂ ਅਤੇ ਗਤੀਵਿਧੀਆਂ ‘ਤੇ ਪਾਬੰਦੀ ਹੋਵੇਗੀ, ਇਸਦੇ ਨਾਲ ਹੀ ਰੈਸਟੋਰੈਂਟਾਂ ਨੂੰ ਬਾਹਰੀ ਖਾਣਾ 10 ਵਜੇ ਬੰਦ ਕਰਨਾ ਪਵੇਗਾ। ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਕਾਊਂਟੀਜ਼ ਇਸ ਸਮੇਂ ਜਾਮਨੀ ਲੈਵਲ ਵਿੱਚ ਹਨ ਜਿੱਥੇ ਇਹ ਪਾਬੰਦੀ 21 ਨਵੰਬਰ ਤੋਂ 21 ਦਸੰਬਰ ਤੱਕ ਇਕ ਮਹੀਨੇ ਲਈ ਲਾਗੂ ਰਹੇਗੀ। ਘਾਲੀ ਅਨੁਸਾਰ ਕੈਲੀਫੋਰਨੀਆਂ ਵਿੱਚ ਕੋਵਿਡ -19 ਦੇ ਕੇਸ ਦੀਆਂ ਦਰਾਂ ਮਾਰਚ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੇਜ਼ੀ ਨਾਲ ਵੱਧ ਰਹੀਆਂ ਹਨ, ਇਸ ਵਾਧੇ ਦੇ ਪ੍ਰਸਾਰ ਨੂੰ ਰੋਕਣ ਲਈ ਇਹ ਕਰਫਿਊ ਜਰੂਰੀ ਹੈ।ਇਸ ਦਾ ਮਕਸਦ ਰਾਤ ਨੂੰ ਹੁੰਦੀਆਂ ਬੇਲੋੜੀਆਂ ਗਤੀਵਿਧੀਆਂ ਨੂੰ ਰੋਕਣਾ ਹੈ ਜਿਸ ਕਰਕੇ ਰਾਜ ਨੂੰ ਉਮੀਦ ਹੈ ਕਿ ਕੇਸ ਦਰਾਂ ਨੂੰ ਕੰਟਰੋਲ ਤੋਂ ਬਾਹਰ ਜਾਣ ਅਤੇ ਹਸਪਤਾਲਾਂ ਨੂੰ ਮਰੀਜ਼ਾਂ ਨਾਲ ਭਰਨ ਤੋਂ ਰੋਕਿਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!