10.9 C
United Kingdom
Wednesday, September 9, 2026

More

    USA- ਐੱਫ.ਡੀ.ਏ. ਨੇ ਘਰੇਲੂ ਰੈਪਿਡ ਕੋਰੋਨਾਂ ਵਾਇਰਸ ਟੈਸਟ ਲਈ ਦਿੱਤੀ ਮਨਜ਼ੂਰੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 18 ਨਵੰਬਰ 2020

    ਕੋਰੋਨਾਂ ਵਾਇਰਸ ਤੋਂ ਬਚਾਅ ਲਈ ਇਸਦੀ ਲਾਗ ਦਾ ਟੈਸਟ ਹੋਣਾ ਬਹੁਤ ਜਰੂਰੀ ਹੈ ਪਰ ਕਈ ਲੋਕ ਕਿਸੇ ਕਾਰਨ ਕਰਕੇ ਇਸ ਦਾ ਟੈਸਟ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਹੁਣ ਐਮਰਜੈਂਸੀ ਹਾਲਤਾਂ ਨੂੰ ਵੇਖਦੇ ਹੋਏ ਸੰਯੁਕਤ ਰਾਜ ਨੇ ਮੰਗਲਵਾਰ ਨੂੰ ਪਹਿਲੇ ਤੇਜ਼ ਕੋਰੋਨਾਂ ਵਾਇਰਸ ਟੈਸਟ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦਿੱਤੀ ਹੈ ਜਿਹੜੀ ਕਿ ਘਰ ਵਿੱਚ ਹੀ ਕੀਤੀ ਜਾ ਸਕਦੀ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਘੋਸ਼ਣਾ ਕੀਤੀ ਗਈ ਹੈ ਕਿ ਸੰਯੁਕਤ ਰਾਜ ਦੇ ਕੋਵਿਡ -19 ਲਈ ਸਿਹਤ ਸੰਭਾਲ ਸਹੂਲਤਾਂ ਅਤੇ ਟੈਸਟਿੰਗ ਸਾਈਟਾਂ ਤੋਂ ਇਲਾਵਾ ਟੈਸਟਿੰਗ ਵਿਕਲਪਾਂ ਦਾ ਵਿਸਥਾਰ ਕਰਨ ਦੇ ਯਤਨਾਂ ਵਿੱਚ ਇਹ ਇੱਕ ਮਹੱਤਵਪੂਰਣ ਕਦਮ ਹੈ ਪਰ ਇਹਨਾਂ ਟੈਸਟਾਂ ਦੀ ਸ਼ੁਰੂਆਤੀ ਵਰਤੋਂ ਸੀਮਤ ਹੋਵੇਗੀ। ਐਫ ਡੀ ਏ ਨੇ ਇਸ ਪ੍ਰਕਿਰਿਆ ਲਈ ਕੈਲੀਫੋਰਨੀਆਂ ਦੀ ਕੰਪਨੀ ਲੂਸੀਰਾ ਹੈਲਥ ਦੀ 30 ਮਿੰਟ ਦੀ ਟੈਸਟ ਕਿੱਟ ਨੂੰ ਐਮਰਜੈਂਸੀ ਤੌਰ ਤੇ ਵਰਤਣ ਦਾ ਅਧਿਕਾਰ ਦਿੱਤਾ ਹੈ। ਇਸ ਟੈਸਟ ਕਿੱਟ ਨਾਲ ਉਪਭੋਗਤਾ ਆਪਣੇ ਘਰ ਵਿੱਚ ਹੀ ਨੱਕ ਦੇ ਨਮੂਨੇ ਨਾਲ ਇੱਕ ਪੋਰਟੇਬਲ ਡਿਵਾਈਸ ਦੀ ਮੱਦਦ ਨਾਲ ਵਾਇਰਸ ਦੀ ਪੁਸ਼ਟੀ ਕਰ ਸਕਦੇ ਹਨ। ਆਮ ਤੌਰ ਤੇ ਅਧਿਕਾਰਿਤ ਸਥਾਨ ਤੇ ਟੈਸਟ ਦੇ ਨਤੀਜੇ ਵਿੱਚ ਕੁੱਝ ਸਮਾਂ ਲੱਗਦਾ ਹੈ ਪਰ ਇਸ ਕਿੱਟ ਨਾਲ ਨਤੀਜੇ ਨੂੰ ਜਲਦੀ ਪ੍ਰਾਪਤ ਕੀਤਾ ਜਾ ਸਕਦਾ ਹੈ।ਏਜੰਸੀ ਨੇ ਅਜੇ ਕੋਰੋਨਾਂ ਵਾਇਰਸ ਲਈ ਲਗਭੱਗ 300 ਟੈਸਟ ਅਧਿਕਾਰਤ ਕੀਤੇ ਹਨ। ਜਿਕਰਯੋਗ ਹੈ ਕਿ ਸਿਹਤ ਮਾਹਿਰਾਂ ਨੇ ਮਹੀਨਿਆਂ ਤੋਂ ਲੋਕਾਂ ਨੂੰ ਘਰ ਵਿਚ ਹੀ ਆਪਣੇ ਆਪ ਨੂੰ ਟੈਸਟ ਕਰਨ ਲਈ ਵਿਕਲਪਾਂ ਦੀ ਮੰਗ ਕੀਤੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!