3.5 C
United Kingdom
Sunday, March 8, 2026

More

    ਵਿਦੇਸ਼ੀ ਪਾੜ੍ਹਿਆਂ ਨੂੰ ਅਜੇ ਆਸਟਰੇਲੀਆ ਲਈ ਕਰਨਾ ਪਏਗਾ ਇੰਤਜ਼ਾਰ

    ਭਾਰਤੀ ਵਿਦਿਆਰਥੀ ਰਮਨਦੀਪ ਸਿੰਘ ਸਿੱਧੂ ਯਾਤਰਾ ਦੀ ਛੋਟ ਪ੍ਰਾਪਤ ਕਰਕੇ ਆਸਟਰੇਲੀਆ ਪਰਤਿਆ
    (ਹਰਜੀਤ ਲਸਾੜਾ, ਬ੍ਰਿਸਬੇਨ 17 ਨਵੰਬਰ) ਆਸਟਰੇਲੀਆ ‘ਚ ਕੋਵਿਡ-19 ਮਹਾਂਮਾਰੀ ਅਤੇ ਅੰਤਰਰਾਸ਼ਟਰੀ ਸਰਹੱਦੀ ਪਬੰਦੀਆਂ ਦੇ ਚੱਲਦਿਆਂ ਭਾਰਤ ਤੋਂ ਖੁਸ਼ਕਿਸਮਤ ਲੇਖਾਕਾਰੀ ਪਾੜ੍ਹਾ ਰਮਨਦੀਪ ਸਿੰਘ ਸਿੱਧੂ ਉਨ੍ਹਾਂ 300 ਅੰਤਰਰਾਸ਼ਟਰੀ ਪਾੜ੍ਹਿਆਂ ‘ਚੋਂ ਇੱਕ ਹੈ ਜੋ ਪਿਛਲੇ ਸੱਤ ਮਹੀਨਿਆਂ (ਮਾਰਚ) ਤੋਂ ਬਾਅਦ ਸਿਡਨੀ ਵਾਪਸ ਪਰਤਿਆ ਹੈ ਅਤੇ ਦੇਸ਼ ‘ਚ ਕਰੋਨਾ ਮਹਾਂਮਾਰੀ ਦੀ ਮੁੜ ਦਸਤਕ (ਐਡੀਲੇਡ) ਨੂੰ ਦੇਖਦਿਆਂ ਸਰਕਾਰ ਨੇ ਫਿਰ ਤੋਂ ਵਿਦੇਸ਼ੀ ਪਾੜ੍ਹਿਆਂ ਦੇ ਦੇਸ਼ ਦਾਖਲੇ ‘ਤੇ ਪਬੰਦੀਆਂ ਦੀ ਘੋਸ਼ਣਾ ਕਰ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਾਗਰਿਕਾਂ ਅਤੇ ਘਰ ਪਰਤਣ ਦੀ ਮੰਗ ਕਰ ਰਹੇ ਸਥਾਈ ਨਿਵਾਸੀਆਂ ਨੂੰ ਤਰਜੀਹ ਦਿੱਤੀ। ਰਮਨਦੀਪ ਨੇ ਦੱਸਿਆ ਕਿ ਉਸਨੇ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਪੜ੍ਹਾਈ ਦੇ ਨਾਲ-ਨਾਲ ਬਜ਼ੁਰਗ ਦੇਖਭਾਲ ਦੇ ਖੇਤਰ ‘ਚ ਕੰਮ ਕੀਤਾ ਹੈ, ਪਰ ਮੇਰੇ ਮਾਲਕ ਨੇ ਮੇਰੀ ਲੰਮੀ ਗੈਰ-ਮੌਜੂਦਗੀ ਦੇ ਕਾਰਨ ਸਤੰਬਰ ਵਿਚ ਮੇਰਾ ਇਕਰਾਰਨਾਮਾ ਖਤਮ ਕਰ ਦਿੱਤਾ ਸੀ। ਜਿਸਦੇ ਚੱਲਦਿਆਂ ਉਸਨੇ ਆਪਣੇ ਕੰਮ ਦੇ ਤਜਰਬੇ ਦੇ ਸਬੂਤ ਵਜੋਂ ਇੱਕ ਸੇਵਾ ਪੱਤਰ ਆਸਟਰੇਲੀਆਈ ਬਾਰਡਰ ਫੋਰਸ ਦੇ ਕਮਿਸ਼ਨਰ ਨੂੰ ਵਿਸ਼ੇਸ਼ ਨਾਜ਼ੁਕ ਹਾਲਾਤਾਂ ‘ਚ ਛੋਟ ਦੀ ਬੇਨਤੀ ਕੀਤੀ ਸੀ ਜੋ ਪ੍ਰਵਾਨ ਹੋਈ। ਗੌਰਤਲਬ ਹੈ ਕਿ ਪਹਿਲਾਂ ਇਕ ਹੋਰ ਭਾਰਤੀ ਮੂਲ ਦੀ ਅੰਤਰਰਾਸ਼ਟਰੀ ਵਿਦਿਆਰਥੀ ਮੀਨੂੰ ਧਵਨ ਜਿਸਨੇ 15 ਅਸਫਲ ਕੋਸ਼ਿਸ਼ਾਂ ਤੋਂ ਬਾਅਦ ਆਪਣੇ ਨਿਰਭਰ ਪਤੀ ਅਤੇ ਛੇ ਸਾਲ ਦੀ ਬੇਟੀ ਦੇ ਨਾਲ ਛੋਟ ਪ੍ਰਾਪਤ ਕੀਤੀ ਸੀ। ਉਹ ਹੁਣ ਤਸਮਾਨੀਆ ਆਪਣੇ ਘਰ ਪਰਤ ਗਈ ਹੈ। ਗੌਰਤਲਬ ਹੈ ਕਿ ਅਜੇ ਵੀ 36,000 ਤੋਂ ਵੱਧ ਆਸਟਰੇਲੀਅਨ ਵੱਖ-ਵੱਖ ਦੇਸ਼ਾਂ ਤੋਂ ਘਰ ਪਰਤਣ ਲਈ ਬੇਤਾਬ ਹਨ। ਉੱਧਰ ਛੋਟ ਦੀ ਨੀਤੀ ਬਾਰੇ ਵਧੇਰੇ ਸਪੱਸ਼ਟਤਾ ਦਿੰਦਿਆਂ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਯਾਤਰਾ ਵਿਚ ਛੋਟ ਉਨ੍ਹਾਂ ਵਿਅਕਤੀਆਂ ਲਈ ਮੰਨੀ ਜਾਏਗੀ ਜਿਨ੍ਹਾਂ ਨੂੰ ‘ਨਾਜ਼ੁਕ ਅਤੇ ਕੌਮੀ ਹਿੱਤ’ ਲਈ ਮੰਨਿਆ ਜਾਂਦਾ ਹੈ। ਸ੍ਰੀ ਹੰਟ ਨੇ ਅੱਗੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਆਉਂਦੇ ਵੇਖਣਾ ਚਾਹੁੰਦੀ ਹੈ ਜੋ ਦੇਸ਼ ਦੇ ਮਾਲੀਆ ਵਿੱਚ ਤਕਰੀਬਨ 40 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ, ਪਰੰਤੂ ਉਦੋਂ ਹੀ ਜਦੋਂ ਅਜਿਹਾ ਕਰਨ ਦੀ ਅਤਿਰਿਕਤ ਸਮਰੱਥਾ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!