6.9 C
United Kingdom
Sunday, April 20, 2025

More

    ਹੁਣ ਥੈਲੇਸੀਮੀਆ ਪੀੜਤ ਨੂੰ ਚੜ੍ਹਾ’ਤਾ ਐਚਆਈਵੀ ਪਾਜ਼ਿਟਿਵ ਖ਼ੂਨ ਸਿਵਲ ਸਰਜਨ ਨੇ ਬਣਾਈ ਜਾਂਚ ਕਮੇਟੀ

    ਅਸ਼ੋਕ ਵਰਮਾ
    ਬਠਿੰਡਾ,12ਨਵੰਬਰ2020: ਸਿਵਲ ਹਸਪਤਾਲ ਬਠਿੰਡਾ ’ਚ ਇੱਕ ਵਾਰ ਫਿਰ ਥੈਲੀਸੀਮੀਆ ਪੀੜਤ ਬੱਚੇ ਨੂੰ ਏਡਜ਼ ਪੀੜਤ ਦਾ ਖੂਨ ਚੜ੍ਹਾਉਣ ਦਾ ਮਾਮਲਾ ਬੇਪਰਦ ਹੋਇਆ ਹੈ। ਸਿਵਲ ਸਰਜਨ ਬਠਿੰਡਾ ਨੇ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦੀ ਟੀਮ ਬਣਾ ਦਿੱਤੀ ਹੈ। ਇਸ ਟੀਮ ’ਚ ਡਾ ਮਨਿੰਦਰ ਕੌਰ, ਡਾ ਗੁਰਮੇਲ ਸਿੰਘ ਅਤੇ ਬੱਚਿਆਂ ਦਾ ਮਾਹਿਰ ਡਾ ਸਤੀਸ਼ ਜਿੰਦਲ ਸ਼ਾਮਲ ਕੀਤੇ ਗਏ ਹਨ। ਕੁੱਝ ਦਿਨ ਪਹਿਲਾਂ ਇੱਕ ਔਰ ਤੇ ਇੱਕ ਬੱਚੀ ਨੂੰ ਅਜਿਹਾ ਹੀ ਖੂਨ ਚੜ੍ਹਾ ਦੇਣ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਇਸ ਨਵੇਂ ਮਾਮਲੇ ਨੇ ਹਸਪਤਾਲ ਪ੍ਰਬੰਧਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰੀਵਾਰ ਵੱਲੋਂ ਇਸ ਸਬੰਧੀ ਸ਼ਕਾਇਤ ਦਿੱਤੀ ਗਈ ਸੀ ਜਿਸ ਦੇ ਅਧਾਰ ਤੇ ਪ੍ਰੀਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ ਸੱਦਿਆ ਸੀ ਜੋ ਤਿੰਨ ਘੰਟੇ ਖੱਜਲਖੁਆਰ ਹੋਣ ਤੋਂ ਬਾਅਦ ਵਾਪਿਸ ਚਲਾ ਗਿਆ।
                      ਵੇਰਵਿਆਂ ਅਨੁਸਾਰ ਬਠਿੰਡਾ ਦੇ ਨੇੜਲੇ ਪਿੰਡ ਦਾ ਕਰੀਬ 11 ਸਾਲ ਦਾ ਬੱਚਾ ਥੈਲੇਸੀਮੀਆਂ ਪੀੜਤ ਹੈ ਜਿਸ ਦਾ ਸਿਵਲ ਹਸਪਤਾਲ ਬਠਿੰਡਾ ’ਚ ਇਲਾਜ ਚੱਲ ਰਿਹਾ ਸੀ। ਹਰ ਪੰਦਰਾਂ ਦਿਨਾਂ ਬਾਅਦ ਬੱਚੇ ਦਾ ਖੂਨ ਤਬਦੀਲ ਕੀਤਾ ਜਾਂਦਾ ਸੀ। ਇਸ ਨੂੰ ਦੇਖਦਿਆਂ ਡਾਕਟਰਾਂ ਦੇ ਕਹਿਣ ਤੇ ਲੰਘੀ 7 ਨਵੰਬਰ ਵਾਲੇ ਦਿਨ  ਆਪਣੇ ਬੱਚੇ ਦਾ ਖ਼ੂਨ ਬਦਲਵਾਉਣ ਲਈ ਸਿਵਲ ਹਸਪਤਾਲ ਲਿਆਏ ਸਨ। ਪ੍ਰੀਵਾਰ ਨੇ ਦੱਸਿਆ ਜਦੋਂ ਖ਼ੂਨ ਚੜਾਇਆ ਜਾ ਰਿਹਾ ਸੀ ਤਾਂ ਬਲੱਡ ਬੈਂਕ ਦਾ ਮੁਲਾਜ਼ਮ ਆਇਆ ਅਤੇ ਖ਼ੂਨ ਦੇ ਸੈਂਪਲ ਲੈ ਗਿਆ। ਮੁਲਾਜਮ ਨੇ ਸੈਂਪਲ ਲੈਣ ਦਾ ਕੋਈ ਕਾਰਨ ਨਹੀਂ ਦੱਸਿਆ ।
                           ਉਹਨਾਂ ਦੱਸਿਆ ਕਿ ਕੋਈ ਟੈਸਟ ਕਰਨ ਤੋਂ ਪਹਿਲਾਂ ਪ੍ਰੀਵਾਰ ਦੀ ਸਹਿਮਤੀ ਲਈ ਗਈ ਸੀ ਪਰ ਇਸ ਮੌਕੇ ਅਜਿਹਾ ਨਹੀਂ ਕੀਤਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸੱਦ ਕੇ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਲੜਕਾ ਐਚਆਈਵੀ ਪਾਜ਼ਿਟਿਵ ਹੈ ਜਦੋਂਕਿ ਡਾਕਟਰ ਨੇ ਅਜਿਹਾ ਟੈਸਟ ਕਰਨ ਲਈ ਲਿਖਿਆ ਹੀ ਨਹੀਂ ਸੀ। ਉਹਨਾਂ ਦੋਸ਼ ਲਾਇਆ ਕਿ  ਸਟਾਫ ਨੇ ਪੁਰਾਣੀ ਪਰਚੀ ਪਾੜ ਦਿੱਤੀ ਅਤੇ ਨਵੀਂ ਪਰਚੀ ਬਣਾ ਕੇ ਐੱਚਆਈਵੀ ਸਮੇਤ ਹੋਰ ਕਈ ਟੈਸਟ ਲਿਖ ਦਿੱਤੇ ਸਨ। ਉਹਨਾਂ ਸ਼ੱਕ ਜਾਹਰ ਕੀਤਾ ਕਿ ਬੱਚੇ ਨੂੰ ਜਾਣ ਬੁੱਝ ਕੇ ਐਚਆਈਵੀ ਪਾਜਿਟਿਵ ਖੂਨ ਚੜ੍ਹਾ ਦਿੱਤਾ ਗਿਆ ਹੈ।
        ਦੱਸਣਯੋਗ ਹੈ ਕਿ ਤਕਰੀਬਨ ਸਵਾ ਮਹੀਨਾਂ ਪਹਿਲਾਂ ਅਕਤੂਬਰ ਮਹੀਨੇ ਦੌਰਾਨ ਸਿਵਲ ਹਸਪਤਾਲ ਵਿਚਲੇ ਬਲੱਡ ਬੈਂਕ ’ਚ ਬਿਨਾਂ ਜਾਂਚ ਕੀਤਿਆਂ ਕਥਿਤ ਅਣਗਹਿਲੀ ਤਹਿਤ  ਐਚਆਈਵੀ ਪਾਜ਼ਿਟਿਵ ਵਿਅਕਤੀ ਦਾ ਖੂਨ ਇੱਕ ਔਰਤ ਨੂੰ ਜਾਰੀ ਕਰ ਦਿੱਤਾ ਜਿਸ ਨੂੰ  ਅਗਞੇ ਚੜਾਇਆ ਵੀ ਗਿਆ ।  ਇਹੋ ਪ੍ਰਕਿਰਿਆ ਥੈਲੇਸੀਮੀਆ ਤੋਂ ਪੀੜਤ ਇੱਕ ਹੋਰ  ਬੱਚੇ ਨਾਲ ਵੀ ਅਪਣਾਈ ਗਈ। ਐਸਐਮਓ ਦੀ ਅਗਵਾਈ ਹੇਠ ਬਣਾਈ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਪੜਤਾਲ ਦੌਰਾਨ ਭੇਦ ਖੁੱਲ ਗਿਆ। ਮਹੱਤਵਪੂਰਨ ਤੱਥ ਹੈ ਕਿ ਬਲੱਡ ਬੈਂਕ ਵੱਲੋਂ ਖੂਨਦਾਨੀ ਨੂੰ ਇਸ ਬਾਰੇ ਦੱਸਿਆ ਹੀ ਨਹੀਂ  ਬਲਕਿ ਇਸ ਤੋਂ ਵੱਡੀ ਅਣਗਹਿਲੀ ਵਰਤਦਿਆਂ ਥੈਲੇਸੀਮੀਆਂ ਪੀੜਤ ਬੱਚੀ ਨੂੰ ਵੀ ਉਸ ਦਾ ਖੂਨ ਚੜਾਇਆ ਗਿਆ।
                   ਪੜਤਾਲੀਆ ਰਿਪੋਰਟ ਅਨੁਸਾਰ ਮਈ 2020 ’ਚ ਹੀ ਬਲੱਡ ਬੈਂਕ ਬਠਿੰਡਾ ਨੂੰ ਖੂਨਦਾਨੀ ਦੇ ਏਡਜ਼ ਪੀੜਤ ਹੋਣ ਅਤੇ ਇੱਕ ਔਰਤ ਨੂੰ ਖੂਨ ਚੜ੍ਹਾਏ ਜਾਣ ਬਾਰੇ ਪਤਾ ਲੱਗ ਗਿਆ ਸੀ ਜਿਸ ਬਾਰੇ ਅਧਿਕਾਰੀਆਂ ਨੂੰ ਦੱਸਣ ਦੀ ਥਾਂ ਚੁੱਪ ਵੱਟੀ ਰੱਖੀ।  ਇਸ ਤਰਾਂ ਹੀ ਪੀੜਤ ਬੱਚੇ ਦੀ ਜਾਨ ਨੂੰ ਵੀ ਦਾਅ ਤੇ ਲਾ ਦਿੱਤਾ ਗਿਆ ਹੈ। ਰਿਪੋਰਟ ਅਨੁਸਰ ਰੰਜਿਸ਼ ਕੱਢਣ ਲਈ ਇਹ ਸਭ ਕੁੱਝ ਕੀਤਾ  ਗਿਆ ਹੈ।ਸਿਹਤ ਵਿਭਾਗ ਨੇ ਇਸ ਲਈ ਕਸੂਰਵਾਰ ਮੁਲਾਜਮ ਖਿਲਾਫ ਕੇਸ ਦਰਜ ਕਰਇਆ ਸੀ ਜਿਸ ਨੂੰ ਇਰਾਦਾ ਕਤਲ ’ਚ ਤਬਦੀਲ ਕਰਕੇ ਮੁਲਜਮ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਮਾਮਲੇ ’ਚ ਬੀਟੀਓ ਦੀ ਬਦਲੀ ਕਰ ਦਿੱਤੀ ਸੀ ਜਦੋਂਕਿ ਇੱਕ ਮੁਲਾਜਮ ਨੂੰ ਬਰਖਾਸਤ ਕਰ ਦਿੱਤਾ ਸੀ।

                ਜਾਂਚ ਲਈ ਕਮੇਟੀ ਬਣਾਈ:ਸਿਵਲ ਸਰਜਨ
    ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦੀ ਕਮੇਟੀ ਬਣਾ ਦਿੱਤੀ ਹੈ। ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!