17.7 C
United Kingdom
Thursday, June 25, 2026

More

    ਫਰਿਜ਼ਨੋ ਦੇ ਚੁਣੇ ਹੋਏ ਅਗਲੇ ਮੇਅਰ ਜੈਰੀ ਡਾਇਰ ਨੂੰ ਕੋਰੋਨਾਂ ਨੇ ਲਿਆ ਲਪੇਟ ‘ਚ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 11 ਨਵੰਬਰ 2020

    ਫਰਿਜ਼ਨੋ ਦੇ ਅਗਲੇ ਚੁਣੇ ਗਏ ਮੇਅਰ ਜੈਰੀ ਡਾਇਰ ਨੂੰ ਸੁਪਰਵਾਈਜ਼ਰ ਸਟੀਵ ਬ੍ਰੈਂਡੋ ਨਾਲ ਚੋਣ ਦਿਵਸ ਵਾਲੀ ਰਾਤ ਦੇ ਖਾਣੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਨੂੰ ਕੋਰੋਨਾਂ ਪੀੜਿਤ ਹੋਣ ਦੀ ਰਿਪੋਰਟ ਮਿਲੀ ਹੈ। ਡਾਇਰ ਨੇ ਪਹਿਲਾਂ ਵੀ ਇੱਕ ਤੇਜ਼ ਪੀ ਸੀ ਆਰ ਟੈਸਟ ਕੀਤਾ ਸੀ। ਜਿਸਦਾ ਨੈਗਟਿਵ ਨਤੀਜਾ ਆਇਆ ਸੀ, ਪਰ ਸੋਮਵਾਰ ਨੂੰ ਹਲਕੀ ਖਾਂਸੀ ਦੇ ਨਾਲ ਹੋਰ ਲੱਛਣ ਦਿਸਣ ਤੇ ਦੂਜਾ ਟੈਸਟ ਲਿਆ ਜਿਸ ਨਾਲ ਮੰਗਲਵਾਰ ਦੁਪਹਿਰ ਤੋਂ ਪਹਿਲਾਂ ਵਾਇਰਸ ਦੀ ਪੁਸ਼ਟੀ ਹੋਈ। ਜੈਰੀ ਅਨੁਸਾਰ ਸੋਮਵਾਰ ਸ਼ਾਮ, ਉਸਨੂੰ ਸਿਰ ਦਰਦ, ਸਰੀਰ ਵਿੱਚ ਦਰਦ, ਠੰਢ ਅਤੇ ਹਲਕਾ ਬੁਖਾਰ ਹੋਇਆ ਸੀ। ਡਾਇਰ ਨੇ ਕਿਹਾ ਕਿ ਉਹ ਫਰਿਜ਼ਨੋ ਜਨਤਕ ਸਿਹਤ ਵਿਭਾਗ ਦੇ ਨਿਰਦੇਸ਼ਾਂ ਹੇਠ ਅਲੱਗ ਅਲੱਗ ਰਹਿਣਗੇ। ਫਰਿਜ਼ਨੋ ਕਾਉਂਟੀ ਦੇ ਬੁਲਾਰੇ ਜੋਰਡਨ ਸਕਾਟ ਅਨੁਸਾਰ ਬ੍ਰੈਂਡੋ ਦੁਆਰਾ ਕਾਉਂਟੀ ਦੇ ਸੁਪਰਵਾਈਜ਼ਰ ਨਾਥਨ ਮੈਗਸੀਗ, ਬੱਡੀ ਮੈਂਡੀਜ਼ ਅਤੇ ਬ੍ਰਾਇਨ ਪਾਸ਼ੇਕੋ ਨਾਲ ਵੀ ਸੰਪਰਕ ਕੀਤਾ ਗਿਆ ਸੀ, ਇਸ ਲਈ ਬੋਰਡ ਆਫ਼ ਸੁਪਰਵਾਈਜ਼ਰਾਂ ਦੀ ਮੀਟਿੰਗ ਨੂੰ ਵੀ 17 ਨਵੰਬਰ ਤੋਂ 24 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਾਲ ਮਾਰਚ ਤੋਂ, ਸ਼ਹਿਰ ਦੇ ਅਧਿਕਾਰੀਆਂ ਨੇ ਮਹਾਂਮਾਰੀ ਲਈ ਸਾਵਧਾਨੀ ਵਰਤੀ ਹੈ ਅਤੇ ਡਾਇਰ ਨੇ ਕਮਿਊਨਿਟੀ ਸਮੂਹਾਂ ਦੀ ਸਹਾਇਤਾ ਲਈ ਆਪਣੇ ਫੰਡ ਵੀ ਇਕੱਠੇ ਕੀਤੇ ਹਨ। ਦੂਜੇ ਪਾਸੇ ਸੁਪਰਵਾਈਜ਼ਰਾਂ ਦੇ ਬੋਰਡ ਨੇ ਫਰਿਜ਼ਨੋ ਕਾਉਂਟੀ ਦੇ ਸਿਹਤ ਅਧਿਕਾਰੀ ਨੂੰ ਮਾਸਕ ਦੇ ਪਹਿਨਣ ਨੂੰ ਸਵੈਇੱਛੁਕ ਬਣਾਉਣ ਦੇ ਨਿਰਦੇਸ਼ ਦਿੱਤੇ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!