7.5 C
United Kingdom
Sunday, March 8, 2026

More

    ਟਰੇਡ ਯੂਨੀਅਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਦੀ ਸਫਲਤਾ ਲਈ ਕਨਵੈਨਸ਼ਨ

    ਅਸ਼ੋਕ ਵਰਮਾ
    ਮਾਨਸਾ ,11 ਨਵੰਬਰ 2020: ਮੋਦੀ ਸਰਕਾਰ ਵੱਲੋਂ ਲਾਕਡਾਊਨ ਦਾ ਲਾਹਾ ਲੈਂਦਿਆਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜਦੂਰ ਮੁਲਾਜਮ ਵਿਰੋਧੀ ਖਤਰਨਾਕ ਸੋਧਾਂ ਦੇ ਖਿਲਾਫ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੇ 26 ਨਵੰਬਰ ਦੇ ‘ਭਾਰਤ ਬੰਦ’ ਨੂੰ ਸਫਲ ਬਣਾਉਣ ਲਈ ਅੱਜ ਇੱਥੇ ਵੱਖ-ਵੱਖ ਟਰੇਡ ਯੂਨੀਅਨਾਂ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਏਕਟੂ ਆਗੂ ਜੀਤ ਸਿੰਘ ਬੋਹਾ, ਏਟਕ ਆਗੂ ਕਾਮਰੇਡ ਕਾਕਾ ਸਿੰਘ ਅਤੇ ਸੀਟੂ ਆਗੂ ਕਾਮਰੇਡ ਕਾਲਾ ਖਾਨ ਦੀ ਪ੍ਰਧਾਨਗੀ ਹੇਠ ਇੱਕ ਜਿਲ੍ਹਾ ਪੱਧਰੀ ਸਾਂਝੀ ਕਨਵੈਨਸ਼ਨ ਕੀਤੀ ।
                 ਕਨਵੈਨਸ਼ਨ ਨੂੰ ਖੇਤ ਮਜਦੂਰ ਸਭਾ ਦੇਂ ਕਾਮਰੇਡ ਕਿ੍ਰਸ਼ਨ ਚੌਹਾਨ, ਏਕਟੂ ਦੇ ਕਾਮਰੇਡ ਗੁਰਜੰਟ ਸਿੰਘ ਮਾਨਸਾ, ਸੀਟੂ ਵੱਲੋਂ ਐਡਵੋਕੇਟ ਕੁਲਵਿੰਦਰ ਉੱਡਤ, ਕਲਾਸ ਫੋਰ ਯੂਨੀਅਨ ਦਾ ਆਗੂ ਰਾਜ ਕੁਮਾਰ ਰੰਗਾ, ਠੇਕਾ ਮੁਲਾਜਮਾਂ ਦੇ ਆਗੂ ਗੁਰਵਿੰਦਰ ਸਿੰਘ, ਲਾਲ ਝੰਡਾ ਉਸਾਰੀ ਮਜਦੂਰ ਯੂਨੀਅਨ (ਏਕਟੂ) ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਲਾਲ ਝੰਡਾ ਭੱਠਾ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਵਿਜੈ ਕੁਮਾਰ ਭੀਖੀ, ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ (ਸੀਟੂ) ਦੇ ਜਸਮੇਲ ਸਿੰਘ ਅਤਲਾ, ਪੀ.ਆਰ.ਟੀ.ਸੀ. ਵਰਕਰ ਯੂਨੀਅਨ ਦੇ ਸੁਰਿੰਦਰ ਪਾਲ ਸਿੰਘ ਵਾਲੀਆ ਨੇ ਸੰਬੋਧਨ ਕੀਤਾ।
                                  ਇਸ ਮੌਕੇ 26 ਨਵੰਬਰ ਦੇ ‘ਭਾਰਤ ਬੰਦ’ ਦੀ ਸਫਲਤਾ ਲਈ ਮਾਨਸਾ ਜਿਲ੍ਹੇ ਅਤੇ ਸ਼ਹਿਰ ਵਿੱਚ ਸਾਂਝੀ ਪ੍ਰਚਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਬੁਲਾਰਿਆਂ ਨੇ ਮਜਦੂਰ ਜਮਾਤ ਵੱਲੋਂ ਦਹਾਕਿਆਂ ਤੋਂ ਲੰਬੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਯੂਨੀਅਨ ਬਣਾਉਣ ਦੇ ਹੱਕ ਸਮੇਤ ਹਾਸਲ ਕੀਤੇ ਅਧਿਕਾਰਾਂ ਨੂੰ ਖੋਹਣ ਅਤੇ ਕਾਰਪੋਰੇਟ ਕੰਪਨੀਆਂ ਦੀ ਮਰਜੀ ਮੁਤਾਬਿਕ ਕਿਰਤ ਕਾਨੂੰਨਾਂ ਦੀ ਮਨਮਾਨੀ ਭੰਨ ਤੋੜ ਕਰਨ ਖਿਲਾਫ ਡੱਕ ਕੇ ਸੰਘਰਸ਼ ਕਰਨ ਦੇ ਨਾਲ-ਨਾਲ ਮੋਦੀ ਸਰਕਾਰ ਵੱਲੋਂ ਬਣਾਏ ਕਾਰਪੋਰੇਟ ਕੰਪਨੀਆਂ ਪੱਖੀ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸਾਂਝੇ ਕਿਸਾਨਾਂ ਦੀ ਡਟਵੀਂ ਹਮਾਇਤ ਦਾ ਵੀ ਐਲਾਨ ਕੀਤਾ।
                        ਕਨਵੈਨਸ਼ਨ ਨੇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਉੱਘੇ ਮੁਲਾਜਮ ਆਗੂ ਕਾਮਰੇਡ ਆਤਮਾ ਸਿੰਘ ਆਤਮਾ, ਏਕਟੂ ਦੇ ਨੌਜਵਾਨ ਆਗੂ ਕਾਮਰੇਡ ਅਮਰੀਕ ਸਿੰਘ ਸਮਾਓ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ (ਏਟਕ) ਦੇ ਆਗੂ ਸਤਨਾਮ ਸਿੰਘ ਸਮੇਤ ਕਿਸਾਨ ਅੰਦੋਲਨ ਦੌਰਾਨ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਸਟੇਜ ਸੰਚਾਲਨ ਨਰੇਸ਼ ਬੁਰਜ ਹਰੀ ਨੇ ਕੀਤਾ ਅਤੇ ਏਟਕ ਦੇ ਜਿਲਾ ਕਨਵੀਨਰ ਦਰਸ਼ਨ ਸਿੰਘ ਪੰਧੇਰ ਨੇ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!