ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 6 ਨਵੰਬਰ 2020

ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਪੂਰੇ ਅਮਰੀਕਾ ਵਿੱਚ ਹਰ ਰੋਜ਼ ਅਜਿਹੀਆਂ ਵਾਰਦਾਤਾਂ ਦੇ ਸੰਬੰਧ ਵਿੱਚ ਕਾਫੀ ਕੇਸ ਦਰਜ ਹੁੰਦੇ ਹਨ। ਅਜਿਹੀ ਹੀ ਇੱਕ ਹਿੰਸਕ ਵਾਰਦਾਤ ਓਰੋਸੀ ਵਿੱਚ ਵਾਪਰੀ ਹੈ। ਦੋ ਵਿਅਕਤੀਆਂ ਨੂੰ ਵੀਰਵਾਰ ਸਵੇਰੇ ਓਰੋਸੀ ਵਿੱਚ ਇੱਕ ਗੋਲੀਬਾਰੀ ਲਈ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਨੇ ਇੱਕ ਵਿਅਕਤੀ ਨੂੰ ਮਾਰਨ ਲਈ ਗੋਲੀਬਾਰੀ ਕੀਤੀ। ਤੁਲਾਰੇ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ 24 ਸਾਲਾ ਜੁਆਨ ਕੌਟਰੇਰਾਸ ਅਤੇ 20 ਸਾਲਾ ਡੈਨੀਅਲ ਵਰਗਾਸ ਉੱਤੇ ਬ੍ਰਾਇਨ ਗੋਮੇਜ਼ ਨੂੰ ਗੋਲੀ ਮਾਰਨ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਧਿਕਾਰੀ ਸਵੇਰੇ ਕਰੀਬ 1 ਵਜੇ, ਗੋਲੀ ਲੱਗਣ ਦੀ ਸੂਚਨਾ ਮਿਲਣ ਤੇ ਰੋਡ 130 ਅਤੇ 420 ਐਵੀਨਿਊ ਪਹੁੰਚੇ ਜਿੱਥੇ ਉਨ੍ਹਾਂ ਨੂੰ ਇੱਕ ਵਿਅਕਤੀ ਹਾਦਸਾਗ੍ਰਸਤ ਕਾਰ ਵਿੱਚ ਜਖਮੀ ਮਿਲਿਆ। ਗੋਮੇਜ਼ ਨੂੰ ਗੋਲੀਆਂ ਲੱਗੀਆਂ ਸਨ ਤੇ ਜ਼ਖਮੀ ਹਾਲਤ ਵਿੱਚ ਸੀ। ਫਿਰ ਗੋਮੇਜ਼ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਗੰਭੀਰ ਹਾਲਤ ਵਿੱਚ ਹੈ। ਇਸ ਘਟਨਾ ਦੇ ਦੋਸ਼ੀਆਂ ਕੌਟਰੇਰਾਸ ਅਤੇ ਵਰਗਾਸ ਨੂੰ ਵੀਰਵਾਰ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ। ਦੋਵਾਂ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਲਈ ਪ੍ਰੀ-ਟਰਾਇਲ ਸੁਵਿਧਾ ਵਿੱਚ ਕੇਸ ਦਰਜ ਕੀਤਾ ਗਿਆ ਹੈ ,ਪਰ ਇਸਨੂੰ ਕਤਲ ਵਿੱਚ ਅਪਗ੍ਰੇਡ ਕੀਤੇ ਜਾਣ ਦੀ ਸੰਭਾਵਨਾ ਹੈ।