9.5 C
United Kingdom
Sunday, April 20, 2025

More

    ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ‘ਸਥਿਰ ਅਤੇ ਸੁਰੱਖਿਅਤ ਢੰਗ ਨਾਲ’ ਦੁਬਾਰਾ ਖੁੱਲ੍ਹਣਗੀਆਂ: ਐਲਨ ਟੱਜ

    ਘੱਟ ਜੋਖਮ ਵਾਲੇ ਦੇਸ਼ਾਂ ਨਾਲ ‘ਕੁਆਰੰਟੀਨ ਤੋਂ ਬਗੈਰ’ ਯਾਤਰਾ ‘ਤੇ ਸਹਿਮਤੀ
    (ਹਰਜੀਤ ਲਸਾੜਾ, ਬ੍ਰਿਸਬੇਨ 6 ਨਵੰਬਰ)

    ਆਸਟਰੇਲਿਆਈ ਸਰਕਾਰ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਇਕ ਬਹੁਸਭਿਆਚਾਰਕ ਪ੍ਰੈਸ ਕਾਨਫਰੰਸ ਦੌਰਾਨ ਗੈਰ-ਆਸਟਰੇਲਿਆਈ ਨਾਗਰਿਕਾਂ, ਵਸਨੀਕਾਂ ਅਤੇ ਵਿਦੇਸ਼ੀ ਪਾੜ੍ਹਿਆਂ ਨੂੰ ਕਰੋਨਾਵਾਇਰਸ ਪ੍ਰਕੋਪ ਨੂੰ ਰੋਕਣ ਲਈ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰਨ ਦੇ ਲਗਭਗ ਅੱਠ ਮਹੀਨਿਆਂ ਬਾਅਦ ਮੁੜ ਖੋਲ੍ਹਣ ਦੇ ਸੰਕੇਤ ਦਿੱਤੇ ਹਨ। ਉਹਨਾਂ ਅਨੁਸਾਰ ਅੰਤਰਰਾਸ਼ਟਰੀ ਸਰਹੱਦਾਂ ‘ਸਥਿਰ ਅਤੇ ਸੁਰੱਖਿਅਤ ਢੰਗ ਨਾਲ’ ਦੁਬਾਰਾ ਖੁੱਲ੍ਹਣਗੀਆਂ। ਆਸਟਰੇਲੀਆ ਘੱਟ ਜੋਖਮ ਵਾਲੇ ਦੇਸ਼ਾਂ ਨਾਲ ਟ੍ਰੈਵਲ ਪ੍ਰਬੰਧ ਸਥਾਪਤ ਕਰੇਗਾ ਅਤੇ ਵਿਦੇਸ਼ੀ ਪਾੜ੍ਹਿਆਂ ਦੀ ਸੁਰੱਖਿਅਤ ਵਾਪਸੀ ਨੂੰ ਵੀ ਪਹਿਲ ਦੇਵੇਗਾ। ਮੰਤਰੀ ਟੱਜ ਨੇ ਦੱਸਿਆ ਕਿ ਸਰਕਾਰ ਵਧੇਰੇ ਲੋਕਾਂ ਦੀ ਵਾਪਸੀ ਤਹਿਤ ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਵਰਗੇ ਘੱਟ ਜੋਖਮ ਵਾਲੇ ਦੇਸ਼ਾਂ ਨਾਲ ਵੱਖਰੀ ਮੁਕਤ ਯਾਤਰਾ (ਕੁਆਰੰਟੀਨ ਤੋਂ ਬਗੈਰ) ਦੇ ਪ੍ਰਬੰਧਾਂ ਦੀ ਸਥਾਪਨਾ ਲਈ ਵੀ ਕੰਮ ਕਰ ਰਹੀ ਹੈ ਅਤੇ ਉੱਚ ਜੋਖਮ ਵਾਲੇ ਮੁਲਕਾਂ ਲਈ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਸੰਭਾਵਿਤ ਭਵਿੱਖ ਲਈ ਬੰਦ ਰਹਿਣਗੀਆਂ। ਮੰਤਰੀ ਨੇ ਕਿਹਾ ਕਿ ਇੱਥੇ ਲਗਭਗ 34,000 ਆਸਟਰੇਲਿਆਈ ਲੋਕ ਹਨ ਜਿਨ੍ਹਾਂ ਨੇ ਡੀਐਫਏਟੀ (DFAT) ਨਾਲ ਘਰ ਪਰਤਣ ਲਈ ਆਪਣੀ ਦਿਲਚਸਪੀ ਦਰਜ ਕੀਤੀ ਹੈ, ਜਿਨ੍ਹਾਂ ਲਈ ਸਰਕਾਰ ਕ੍ਰਿਸਮਸ ਤੱਕ ਵਾਪਸੀ ਨੂੰ ਤਰਜੀਹ ਦੇ ਰਹੀ ਹੈ। ਕੌਮਾਂਤਰੀ ਆਰਥਿਕਤਾ ਲਈ 39 ਬਿਲੀਅਨ ਡਾਲਰ ਲਿਆਉਣ ਵਾਲੇ ਅੰਤਰਰਾਸ਼ਟਰੀ ਪਾੜ੍ਹਿਆਂ ਨੂੰ ਭਰੋਸਾ ਦਿਵਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਪਾੜ੍ਹੇ ਇਸ ਸਾਲ ਦੇ ਅਖੀਰ ਤੋਂ ਸ਼ੁਰੂ ਹੋਣ ਵਾਲੇ ਰਾਜਾਂ ਦੇ ‘ਛੋਟੇ ਅਤੇ ਪੜਾਅਵਾਰ’ ਪਾਇਲਟ ਪ੍ਰੋਗਰਾਮਾਂ ਰਾਹੀਂ ਪਰਤਣਾ ਸ਼ੁਰੂ ਕਰ ਦੇਣਗੇ। ਹੁਣ ਤੱਕ ਉੱਤਰੀ ਪ੍ਰਦੇਸ਼ ਅਤੇ ਦੱਖਣੀ ਆਸਟਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਦੀ ਸਹੂਲਤ ਲਈ ਯੋਜਨਾਵਾਂ ਦੀ ਪੁਸ਼ਟੀ ਕੀਤੀ ਹੈ, ਜਿਸ ਦੇ ਤਹਿਤ 70 ਵਿਦਿਆਰਥੀ ਡਾਰਵਿਨ ਅਤੇ 300 ਵਿਦਿਆਰਥੀ ਐਡੀਲੇਡ ਦੀਆਂ ਯੂਨੀਵਰਸਿਟੀਆਂ ਵਿਚ ਵਾਪਸ ਪਰਤਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!