14.8 C
United Kingdom
Monday, June 8, 2026

More

    ਗਲੋਬਲ ਟੈਲੇੰਟ ਵੀਜ਼ਾ ਤਹਿਤ ਭਾਰਤੀਆਂ ਨੂੰ ਸਥਾਈ ਨਿਵਾਸ ਲਈ ਸੱਦਾ : ਆਸਟ੍ਰੇਲੀਆ

    (ਹਰਜੀਤ ਲਸਾੜਾ, ਬ੍ਰਿਸਬੇਨ 5 ਨਵੰਬਰ)

    ਆਸਟ੍ਰੇਲਿਆਈ ਸਰਕਾਰ ਵੱਲੋਂ ਇਸ ਸਾਲ 1 ਜਨਵਰੀ ਤੋਂ 9 ਸਤੰਬਰ 2020 ਦਰਮਿਆਨ ਕੁੱਲ 265 ਪ੍ਰਤਿਭਾਸ਼ਾਲੀ ਭਾਰਤੀ ਨਾਗਰਿਕਾਂ ਨੂੰ ਗਲੋਬਲ ਟੈਲੇੰਟ ਇੰਡੀਪੈਂਡੈਂਟ ਪ੍ਰੋਗਰਾਮ (ਜੀ.ਟੀ.ਆਈ) ਤਹਿਤ ਆਸਟ੍ਰੇਲੀਆ ‘ਚ ਸਥਾਈ ਨਿਵਾਸ ਲਈ ਅਰਜ਼ੀਆਂ ਦੇਣ ਲਈ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗਲੋਬਲ ਟੈਲੇਂਟ ਵੀਜ਼ਾ ਆਸਟ੍ਰੇਲੀਆ ‘ਚ ਸਥਾਈ ਨਿਵਾਸ (ਪਰਮਾਨੈਂਟ ਰੇਸੀਡੈਂਸੀ ਜਾਂ ਪੀ ਆਰ) ਲਈ ਤੇਜ਼ ਅਤੇ ਸਫ਼ਲ ਤਰੀਕਾ ਹੈ ਜਿਸ ਦੀ ਪੂਰੀ ਪ੍ਰਕਿਰਿਆ ਲਈ ਨਿਰਧਾਰਿਤ ਸਮਾਂ ਦੋ ਦਿਨਾਂ ਤੋਂ ਦੋ ਮਹੀਨਿਆਂ ਤੱਕ ਮਿਥਿਆ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਵੀਜ਼ਾ ਪ੍ਰਾਪਤ ਕਰਣ ਵਾਲਿਆਂ ਵਿੱਚ ਵੱਧ ਗਿਣਤੀ ਇਰਾਨੀ ਪ੍ਰਵਾਸੀ, ਦੂਜਾ ਸਥਾਨ ਬੰਗਲਾਦੇਸ਼ੀ ਨਾਗਰਿਕ ਅਤੇ ਭਾਰਤੀਆਂ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ। ਗੌਰਤਲਬ ਹੈ ਕਿ ਇਹ ਵਿਲੱਖਣ ਪ੍ਰਤਿਭਾ ਦਾ ਵੀਜ਼ਾ ਗਲੋਬਲ ਪ੍ਰਤਿਭਾ ਸੁਤੰਤਰ ਪ੍ਰੋਗਰਾਮ ਦਾ ਹਿੱਸਾ ਹੈ ਜੋ ਨਵੰਬਰ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸਦਾ ਮੁੱਖ ਉਦੇਸ਼ ਦੁਨੀਆਂ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਟੈਕਨੌਲੋਜਿਸਟ ਜਿਵੇਂ ਸਪੇਸ, ਸਾਈਬਰ ਸੁਰੱਖਿਆ, ਡਾਟਾ ਵਿਗਿਆਨ, ਊਰਜਾ ਅਤੇ ਖਣਨ ਤਕਨਾਲੋਜੀ ਆਦਿ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਸਥਾਈ ਤੌਰ ‘ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਲਈ ਆਕਰਸ਼ਿਤ ਕਰਨਾ ਹੈ। ਇਸ ਸ਼੍ਰੇਣੀ ਅਧੀਨ ਯੋਗ ਹੋਣ ਲਈ ਬਿਨੈਕਾਰਾਂ ਨੂੰ ਹਰ ਸਾਲ 1,53,600 ਡਾਲਰਾਂ ਜਾਂ ਇਸ ਤੋਂ ਵੱਧ ਦੀ ਆਮਦਨੀ ਕਮਾਉਣ ਦੀ ਯੋਗਤਾ ਦਾ ਪ੍ਰਦਰਸ਼ਨ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਉਸੇ ਖ਼ਾਸ ਖੇਤਰ ਵਿੱਚ ਕਿਸੇ ਰਾਸ਼ਟਰੀ ਪ੍ਰਸਿੱਧੀ ਵਾਲੇ ਸਪਾਂਸਰ ਤੋਂ ਨਾਮਜ਼ਦਗੀ ਪ੍ਰਾਪਤ ਕਰਨੀ ਹੁੰਦੀ ਹੈ। ਸੰਘੀ ਸਰਕਾਰ ਨੇ ਜੀ.ਟੀ.ਆਈ ਪ੍ਰੋਗਰਾਮ ਅਧੀਨ ਸਾਲ 2019-20 ਵਿੱਚ ਉਪਲੱਬਧ 5000 ਸਥਾਨਾਂ ਨੂੰ ਵਧਾ ਕੇ ਮੌਜੂਦਾ ਸਾਲ ਵਿੱਚ 15,000 ਕਰ ਦਿੱਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!