11.4 C
United Kingdom
Tuesday, September 8, 2026

More

    ਪੰਜਾਬ ਭਰ ’ਚ ਔਰਤਾਂ ਨੇ ਕੈਪਟਨ ਸਰਕਾਰ ਦੇ ਘੜੇ ਭੰਨ ਕੇ ਵੈਣ ਪਾਏ

    ਅਸ਼ੋਕ ਵਰਮਾ
    ਬਠਿੰਡਾ, ਮਾਨਸਾ,4ਨਵੰਬਰ2020:ਮਾਈਕਰੋਫਾਇਨਾਂਸ ਕੰਪਨੀਆਂ ਦੇ ਕਰਜੇ ਮੁਆਫ,ਚੋਣ ਵਾਅਦੇ ਮੁਤਾਬਿਕ ਘਰੇਲੂ ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰਨ, ਕੇਂਦਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਰਗੇ ਅਹਿਮ ਗਰੀਬਾਂ ਦੇ ਮੁੱਦਿਆਂ ਤੇ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਤੋਂ ਇਲਾਵਾ ਲੌਕਡਾਊਨ ਦੌਰਾਨ ਦੇ ਭੇਜੇ ਬਿਜਲੀ ਬਿੱਲਾਂ ਕਾਰਨ ਗਰੀਬਾਂ ਮੀਟਰ ਪੁੱਟਣ ਅਤੇ ਬੁਢਾਪਾ ਪੈਂਨਸ਼ਨਾਂ ਵਾਪਸ ਕਰਨ ਲਈ ਕੱਢੇ ਨੋਟਿਸਾਂ ਖਿਲਾਫ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਅੱਜ ਪੰਜਾਬ ਭਰ ’ਚ ਔਰਤਾਂ ਨੇ ਕੈਪਟਨ ਸਰਕਾਰ ਦੇ ਵੈਣ ਪਾਕੇ ਘੜਾ ਭੰਨੇ । ਅੱਜ ਜਿੱਥੇ ਔਰਤਾਂ ਨੇ ਕਰਵਾ ਚੌਥ ਮਨਾਇਆ ਉੱਥੇ ਮਾਨਸਾ ,ਬਠਿੰਡਾ ,ਸੰਗਰੂਰ ,ਬਰਨਾਲਾ, ਫਿਰੋਜਪੁਰ,ਫਰੀਦਕੋਟ,ਪਟਿਆਲਾ, ਗੁਰਦਾਸਪੁਰ, ਲੁਧਿਆਣਾ,ਹੁਸ਼ਿਆਰਪੁਰ,ਅੰਮਿ੍ਰਤਸਰ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ ’ਚ ਦਲਿਤ ਪ੍ਰੀਵਾਰਾਂ ਦੀਆਂ ਔਰਤਾਂ ਨੇ ਇਸ ਦਿਨ ਨੂੰ ਸੰਘਰਸ਼ ਦੇ ਲੇਖੇ ਲਾਉਂਦਿਆਂ ਤਿੱਖੀ ਲੜਾਈ ਦੀਆਂ ਚਿਤਾਵਨੀਆਂ ਦਿੱਤੀਆਂ।
                            ਅੱਜ ਦੇ ਰੋਸ ਮੁਜਾਹਰਿਆਂ ਨੂੰ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਜਿਲ੍ਹਾ ਪ੍ਰਧਾਨ ਮਾਨਸਾ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ, ਹਰਵਿੰਦਰ ਸਿੰਘ ਸੇਮਾਂ ਬਠਿੰਡਾ ਜਿਲ੍ਹੇ ਦੇ ਪ੍ਰਧਾਨ ਕਾਮਰੇਡ ਪਿ੍ਰਤਪਾਲ ਸਿੰਘ ਰਾਮਪੁਰਾ ਅਤੇ ਕਾਮਰੇਡ ਗੁਰਸੇਵਕ ਸਿੰਘ ਮਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮਜਦੂਰ ਆਗੂਆਂ ਨੇ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਖਿਲਾਫ ਖੜਕੇ ਕੈਪਟਨ ਸਰਕਾਰ ਭਾਵੇ ਕਿਸਾਨ ਹਮਾਇਤੀ ਹੋਣ ਦਾ ਤਾਂ ਸਬੂਤ ਦੇ ਰਹੀ ਹੈ ਪਰ ਪੰਜਾਬ ਦੇ ਦਲਿਤਾਂ,ਬੇਜਮੀਨੇ ਗਰੀਬਾਂ,ਮਜਦੂਰਾਂ ਦੇ ਔਰਤ ਕਰਜਾ ਮੁਆਫੀ,ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ‘ਚ ਕੀਤੀਆਂ ਸੋਧਾਂ,ਰਾਜ ਅੰਦਰ ਬਿਜਲੀ ਰੇਟ ਅੱਧੇ ਕਰਨ ਅਤੇ ਲੌਕਡਾਊਨ ਸਮੇਂ ਦੇ ਬਿਜਲੀ ਬਿੱਲ ਮੁਆਫ ਕਰਨ ਦੇ ਮੁੱਦਿਆਂ ਤੇ ਚੁੱਪ ਧਾਰ ਕੇ ਕੈਪਟਨ ਸਰਕਾਰ ਨੇ ਗਰੀਬ ਮਜਦੂਰਾਂ ਨਾਲ ਧਰੋਹ ਕਮਾਇਆ ਹੈ।
                                ਉਹਨਾਂ ਕਿਹਾ ਕਿ ਬੇਸ਼ੱਕ ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਦੇ ਨਾਮ ਹੇਠ ਪਾਸ ਕੀਤਾ ਹੈ ਪਰ ਇਹਨਾਂ ਦਾ ਸਭ ਤੋਂ ਬੁਰੇ ਪ੍ਰਭਾਵ ਪੰਜਾਬ ਅਤੇ ਦੇਸ਼ ਦੇ ਮਜਦੂਰਾਂ ਦੀ ਸਮਾਜਿਕ ਅਤੇ ਆਰਥਿਕ ਜਿੰਦਗੀ ਉੱਪਰ ਪੈਣਗੇ। ਉਹਨਾਂ ਕਿਹਾ ਕਿ ਜਰੂਰੀ ਵਸਤਾਂ ਨਸਲ ਸਬੰਧਤ 1955 ਦੇ ਕਾਨੂੰਨ ਵਿੱਚ ਸੋਧ ਪੂਰੀ ਤਰਾਂ ਜਮਾਖੋਰਾਂ,ਚੋਰ ਬਜਾਰੀਆਂ,ਬਲੈਕ ਮਾਰਕੀਟਿੰਗ ਅਤੇ ਸੱਟੇਬਾਜਾਂ ਨੂੰ ਮਨ ਆਈ ਲੁੱਟ ਦਾ ਲਾਇਸੰਸ ਦਿੰਦੀ ਹੈ ਕਿਉਂਕਿ ਇਸ ਸੋਧ ਨਾਲ ਇਹ ਲੋਕ ਅਨਾਜ,ਦਾਲਾਂ,ਪਿਆਜ,ਆਲੂ,ਫਲਾਂ ਆਦਿ ਵਸਤਾਂ ਦੇ ਭੰਡਾਰ ਕਰਨ ਲਈ ਆਜਾਦ ਹੋਣਗੇ। ਉਹਨਾਂ ਦੱਸਿਆ ਕਿ ਇਸੇ ਸੋਧ ਦੇ ਤਹਿਤ ਅੱਜ ਪਿਆਜ ਤੇ ਆਲੂ ਦੇ ਰੇਟਾਂ ਰਾਹੀ ਗਰੀਬਾਂ ਨੂੰ ਲੁੱਟਿਆ ਜਾ ਰਿਹਾ ਹੈ।
                                      ਉਹਨਾਂ ਕਿਹਾ ਕਿ 5 ਨਵੰਬਰ ਨੂੰ ਕਿਸਾਨਾਂ ਵੱਲੋਂ 4 ਘੰਟੇ ਕੀਤੇ ਜਾ ਰਹੇ ਚੱਕਾ ਜਾਮ ਦੀ ਪੂਰਨ ਹਮਾਇਤ ਕੀਤੀ ਜਾਵੇਗੀ ਅਤੇ 10 ਨਵੰਬਰ ਨੂੰ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਮਜਦੂਰ ਕਿਸਾਨ ਧਰਨਿਆਂ ‘ਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਅੱਜ ਮੋਦੀ ਦੇ ਰਾਜ ਅੰਦਰ ਜਮੀਨਾਂ ਅਤੇ ਧੀਆਂ ਨੂੰ ਬਚਾਉਣ ਲਈ ਇਕੱਠੇ ਹੋਣਾ ਜਰੂਰੀ ਹੈ। ਇਸ ਮੌਕੇ ਸੁਖਜੀਵਨ ਸਿੰਘ ਮੌੜ ਚੜਤ ਸਿੰਘ,ਜਸਵੰਤ ਸਿੰਘ ਪੂਹਲੀ,ਜਗਜੀਤ ਸਿੰਘ,ਮੁਕੰਦ ਕੌਰ, ਮਨਜੀਤ ਕੌਰ ਕਿਰਨਜੀਤ ਕੌਰ, ਕਿ੍ਰਸ਼ਣਾ ਕੌਰ,ਗੁਲਾਬ ਖੀਵਾ,ਮਹਿੰਦਰ ਕੌਰ ਖੋਖਰ,ਲਿਬਰੇਸ਼ਨ ਦੇ ਸ਼ਹਿਰੀ ਸਕੱਤਰ ਕਾਮਰੇਡ ਵਿੰਦਰ ਅਲਖ,ਮੇਲਾ ਸਿੰਘ ਹੀਰੋ, ਜਸਵਿੰਦਰ ਮੌਜੀਆਂ ਅਤੇ ਬੂਟਾ ਦੂਲੋਵਾਲ ਆਦਿ ਸ਼ਾਮਿਲ ਸਨ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!