18.3 C
United Kingdom
Thursday, June 25, 2026

More

    ਏਮਜ਼ ਬਠਿੰਡਾ ਤੇ ਕੇਂਦਰੀ ਯੂਨੀਵਰਸਿਟੀ ਵੱਲੋਂ ਸਾਂਝੇਦਾਰੀ ਵਧਾਉਣ ਲਈ ਆਪਸੀ ਸਮਝੌਤਾ

    ਅਸ਼ੋਕ ਵਰਮਾ
    ਬਠਿੰਡਾ,4 ਨਵੰਬਰ2020: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਇੰਸਜ਼ ਬਠਿੰਡਾ (ਏਮਜ਼) ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ (ਸੀਯੂਪੀਬੀ) ਨੇ ਬਾਇਓਮੈਡੀਕਲ ਅਤੇ ਵਿਗਿਆਨ ਦੇ ਖੇਤਰ ਵਿਚ ਸਿੱਖਿਆ, ਨਵੀਨਤਾ ਅਤੇ ਖੋਜਾਂ ਦੌਰਾਨ ਆਪਸੀ ਸਹਿਯੋਗ ਨੂੰ ਵਧਾਉਣ ਲਈ ਏਮਜ਼ ਬਠਿੰਡਾ ਦੇ ਡਾਇਰੈਕਟਰ ਪ੍ਰੋ. ਦਿਨੇਸ਼ ਕੁਮਾਰ ਸਿੰਘ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਵੱਲੋਂ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਹਨ।
                   ਪ੍ਰੋਫੈਸਰ ਦਿਨੇਸ਼ ਕੁਮਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਪੰਜਾਬ ਦੇ ਮਾਲਵਾ ਖਿੱਤੇ ’ਚ ਪ੍ਰਚਲਿਤ ਬਿਮਾਰੀਆਂ ਵੱਲ ਖਾਸ ਧਿਆਨ ਦੇਣ ਦੇ ਨਾਲ-ਨਾਲ ਅਕਾਦਮਿਕ ਅਤੇ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਗੀਆਂ। ਉਹਨਾਂ ਕਿਹਾ ਕਿ ਇਸ ਸਮਝੌਤੇ ਦਾ ਮਕਸਦ ਬਿਮਾਰੀਆਂ ਦੇ ਕਾਰਨਾਂ ਨੂੰ ਸਮਝਣਾ ਹੋਵੇਗਾ ਤਾਂ ਜੋ ਲਾਇਲਾਜ਼ ਮਾਮਲਿਆਂ ਲਈ ਬਿਹਤਰ ਇਲਾਜ ਪ੍ਰਣਾਲੀ ਵਿਕਸਿਤ ਕੀਤੀ ਜਾ ਸਕੇ। ਉਹਨਾਂ ਆਖਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਸਮਝੌਤਾ ਦੋਵਾਂ ਸੰਸਥਾਵਾਂ ਲਈ ਨਵੇਂ ਰਾਹ ਖੋਹਲਣ ਵਾਲਾ ਅਤੇ ਆਮ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।
                            ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਦੱਸਿਆ ਕਿ ਸਮਝੌਤੇ ਤਹਿਤ ਦੋਵਾਂ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ, ਵਿਗਿਆਨੀਆਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਵਿਚਾਲੇ ਸਹਿਯੋਗ ਨੂੰ ਅੱਗੇ ਵਧਾਇਆ ਜਾਵੇਗਾ ਤਾਂ ਜੋ ਉਹ ਇੱਕ-ਦੂਜੇ ਦੀ ਸਹਾਇਤਾ ਕਰਦਿਆਂ ਆਪਣੇ ਖੋਜ ਖੇਤਰਾਂ ਵਿੱਚ ਨਵਾਂ ਗਿਆਨ  ਸਾਂਝਾ ਕਰ ਸਕਣ। ਉਹਨਾਂ ਕਿਹਾ ਕਿ ਸਮਝੌਤਾ ਖੋਜ ਖੇਤਰਾਂ ’ਚ ਆਪਸੀ ਸਹਿਯੋਗ ਵਧਾਉਣ ਅਤੇ ਸਾਂਝੇ ਖੋਜ ਪ੍ਰਜੈਕਟਾਂ ਨੂੰ ਤੇਜ ਕਰਨ ਵਾਲਾ ਸਿੱਧ ਹੋਵੇਗਾ। ਉਹਨਾਂ ਆਖਿਆ ਕਿ ਇਹ ਪੰਜਾਬ ਦੇ ਲੋਕਾਂ ਲਈ ਇੱਕ ਇਤਿਹਾਸਕ ਪਲ ਹੈ ਕਿਉਂਕਿ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਸਮਾਜ ਭਲਾਈ ਲਈ ਨਵੇਂ ਗਿਆਨ ਪੈਦਾ ਕਰਨ ਲਈ ਕੰਮ ਕਰਨਗੀਆਂ।
                           ਇਸ ਮੌਕੇ ਏਮਜ ਬਠਿੰਡਾ ਤੋਂ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਦੇਵੇਂਦਰ ਸਿੰਘ ਰਾਵਤ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਸਤੀਸ਼ ਗੁਪਤਾ, ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਅਖਿਲੇਸ਼ ਪਾਠਕ, ਡੀਨ ਰਿਸਰਚ ਡਾ. ਲਾਜਿਆ ਗੋਇਲ, ਰਜਿਸਟਰਾਰ ਡਾ. ਨਵਿਤਾ ਅਗਰਵਾਲ, ਆਰਥੋਪੈਡਿਕ ਵਿਭਾਗ ਦੇ ਡਾ. ਤਰੁਣ ਗੋਇਲ ਤੇ ਡਾ. ਪੰਕਜ ਸ਼ਰਮਾ, ਡਾ. ਕਵਲਜੀਤ ਕੌਰ ਅਤੇ ਡਾ. ਲਤਾ ਗੋਇਲ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਗਰਗ, ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸਰਿਕਾ, ਡੀਨ ਰਿਸਰਚ ਪ੍ਰੋ. ਅੰਜਨਾ ਮੁਨਸ਼ੀ, ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ, ਮਨੁੱਖੀ ਜੈਨੇਟਿਕਸ ਅਤੇ ਅਣੂ ਮੈਡੀਸਨ ਵਿਭਾਗ ਦੇ  ਡਾ. ਸੰਦੀਪ ਸਿੰਘ, ਮਾਸ ਮੀਡੀਆ ਵਿਭਾਗ ਤੋਂ ਡਾ. ਰੁਬਲ ਕਨੌਜੀਆ ਅਤੇ ਲੋਕ ਸੰਪਰਕ ਅਫਸਰ ਰੋਬਿਨ ਜਿੰਦਲ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!