ਅਸ਼ੋਕ ਵਰਮਾ
ਬਠਿੰਡਾ,3 ਨਵੰਬਰ2020: ਸਪੋਰਟਕਿੰਗ ਇੰਡੀਆ ਲਿਮਟਿਡ ਲੁਧਿਆਣਾ ਨੇ ਕੋਵਿਡ -19 ਦੌਰਾਨ ਪ੍ਰਸ਼ਾਸ਼ਨ ਅਤੇ ਆਮ ਲੋਕਾਂ ਦੇ ਮੋਢੇ ਨਾਲ ਮੋਢਾ ਜੋੜਕੇ ਮਹੱਤਵਪੂਰਨ ਸੇਵਾ ਨਿਭਾ ਰਹੀ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ 250 ਪੀਪੀਈ ਕਿੱਟਾਂ ਅਤੇ 259 ਫੇਸ ਮਾਸਕ ਭੇਂਟ ਕੀਤੇ ਹਨ। ਅੱਜ ਸਪੋਰਟਕਿੰਗ ਇੰਡਸਟਰੀ ਜੀਦਾ (ਬਠਿੰਡਾ) ਦੇ ਚੇਅਰਮੈਨ ਸ਼ਿਵ ਕੁਮਾਰ ਸ਼ਰਮਾ ਅਤੇ ਜਨਰਲ ਮੈਨੇਜਰ ਐਚ ਆਰ (ਐਡਮਿਨ) ਰਜਿੰਦਰ ਪਾਲ ਨੇ ਸੁਸਾਇਟੀ ਦੇ ਮੁੱਖ ਦਫਤਰ ਕਿੱਕਰ ਬਜਾਰ ’ਚ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ਇਹ ਸਮਾਨ ਸੌਂਪਿਆ। ਉਹਨਾਂ ਸੁਸਾਇਟੀ ਵੱਲੋਂ ਇਸ ਸੰਕਟ ਦੇ ਸਮੇਂ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਭਵਿੱਖ ’ਚ ਵੀ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸੰਸਥਾ ਦੇ ਮੈਂਬਰ ਰਕੇਸ਼ ਜਿੰਦਲ,ਵਲੰਟੀਅਰ ਵਿਸ਼ਾਲ ਚੌਹਾਨ ਅਤੇ ਵਿਸ਼ਾਲ ਲਹਿਰੀ ਆਦਿ ਨੇ ਸਪੋਰਟਕਿੰਗ ਅਧਿਕਾਰੀਆਂ ਦਾ ਧੰਨਵਾਦ ਕੀਤਾ।