ਬ੍ਰਿਸਬੇਨ (ਪੰਜ ਦਰਿਆ ਬਿਊਰੋ)
ਬੀਤੇ ਦਿਨ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਖੇ ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ ਦੀ ਅਗਵਾਈ ਹੇਠ ਜੈਸੀ ਕਰਨੀ ਵੈਸੀ ਭਰਨੀ ਗੁਰਬਾਣੀ ਦੇ ਮਹਾ ਵਾਕ ਅਨੁਸਾਰ, ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸ਼ਬਦ “ਸੇਵਾ ਤੇ ਬੰਦਗੀ” ਦਾ ਪੋਸਟਰ ਲੋਕਅਰਪਤ ਕੀਤਾ ਗਿਆ ।ਪ੍ਰਸਿੱਧ ਲੋਕ ਗਾਇਕ ਗਾਇਕ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਸ਼ਿੰਗਾਰੇ ਸ਼ਬਦ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਨਿਰਵੈਰ ਸਿੰਘ ਢਿੱਲੋਂ ਤਾਸ਼ਪੁਰੀ ਵਲੋਂ ਕਲਮਬੰਦ ਕੀਤਾ ਗਿਆ ਹੈ। ਜਦ ਕਿ ਸੰਗੀਤ ਧੁਨਾਂ ਹਰੀ ਅਮਿਤ ਦੁਆਰਾ ਤਿਆਰ ਕੀਤੀਆਂ ਗਈਆ ਹਨ। ਇਸ ਦਾ ਵੀਡੀਓ
ਐਡੀਟਰ ਤੇ ਡਾਇਰੈਕਟਰ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤਾ ਗਿਆ। ਪੇਸ਼ਕਸ਼ ਸਾਬੀ ਚੀਨੀਆਂ ਅਤੇ ਭਗਵਾਨ ਸ੍ਰੀ ਵਾਲਮਿਕ ਸਭਾ ਮਾਰਕੇ ਇਟਲੀ ਹਨ। ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਚ ਸੇਵਾ ਤੇ ਬੰਦਗੀ ਪੋਸਟਰ ਜਾਰੀ ਕਰਦੇ ਹੋਏ ਪ੍ਰਸਿੱਧ ਲੇਖਕ ਸੁਰਜੀਤ ਸੰਧੂ, ਸ: ਨਾਜ਼ਰ ਸਿੰਘ ਗਿੱਲ (ਰਿਟਾਇਰਡ DPE) ,ਸੁਖਦੀਪ ਸਿੰਘ ਗਿੱਲ ,ਗੁਰਪ੍ਰੀਤ ਸਿੰਘ ਗਿੱਲ, ਸੁਖਜੀਤ ਸਿੰਘ ਆਦਿ ਸੱਜਣ ਮੌਜੂਦ ਸਨ। ਇਸ ਮੌਕੇ ਉੱਘੇ ਲੇਖਕ ਸੁਰਜੀਤ ਸੰਧੂ ਵੱਲੋਂ ਪ੍ਰਸਿੱਧ ਲੋਕ ਗਾਇਕ ਬਲਵੀਰ ਸੇਰਪੁਰੀ ਅਤੇ ਸਾਰੀ ਟੀਮ ਨੂੰ ਮੁਬਾਰਕਬਾਦ ਬਾਅਦ ਦਿੱਤੀ।