7.9 C
United Kingdom
Saturday, March 7, 2026

More

    ਕਰਜਿਆਂ ਤੋਂ ਤਪੀਆਂ ਔਰਤਾਂ ਵੱਲੋਂ ਕੈਪਟਨ ਸਰਕਾਰ ਦਾ ਘੜਾ ਭੰਨਣ ਦਾ ਐਲਾਨ

    ਅਸ਼ੋਕ ਵਰਮਾ
    ਮਾਨਸਾ,2ਨਵੰਬਰ2020:ਮਾਈਕਰੋਫਾਇਨਾਂਸ ਕੰਪਨੀਆਂ ਦੇ ਕਰਜੇ ਦੀ ਮੁਆਫੀ,ਚੋਣ ਵਾਅਦੇ ਮੁਤਾਬਿਕ ਘਰੇਲੂ ਬਿਜਲੀ ਰੇਟ ਅੱਧੇ ਕਰਨ,ਕੇਂਦਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀ ਸੋਧਾਂ ਵਰਗੇ ਅਹਿਮ ਗਰੀਬਾਂ ਦੇ ਮੁੱਦਿਆਂ ਤੇ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਅਤੇ ਲੌਕਡਾਊਨ ਵਾਲੇ ਦਿਨਾਂ ਦੇ ਭੇਜੇ ਬਿੱਲਾਂ ਕਾਰਨ ਗਰੀਬਾਂ ਦੇ ਪੱਟੇ ਜਾ ਰਹੇ ਮੀਟਰਾਂ ਅਤੇ ਬੁਢਾਪਾ ਪੈਂਨਸ਼ਨਾਂ ਵਾਪਸੀ ਲਈ ਭੇਜੇ ਜਾ ਰਹੇ ਨੋਟਿਸਾਂ ਖਿਲਾਫ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪੂਰੇ ਪੰਜਾਬ ’ਚ ਔਰਤਾਂ 4 ਨਵੰਬਰ ਨੂੰ ਵਰਤਾਂ ਵਾਲੇ ਕੈਪਟਨ ਸਰਕਾਰ ਦਾ ਘੜਾ ਭੰਨਣਗੀਆਂ ਜਦੋਂਕਿ  10 ਨਵੰਬਰ ਨੂੰ ਮਜਦੂਰ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਹੋਣਗੇ।
                                ਮੱਖਣ ਸਿੰਘ ਰਾਮਗੜ ਦੀ ਪ੍ਰਧਾਨਗੀ ਹੇਠ  ਹੋਈ ਸੂਬਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜਿਥੇ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਉਲਟਾ ਪੰਜਾਬ ਤੇ ਕਿਸਾਨਾਂ ਨਫਰਤ ਭਰੀਆਂ ਨਜਰਾਂ ਨਾਲ ਦੇਖ ਰਹੀ ਹੈ। ਉਹਨਾਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਨੇ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਮਜਦੂਰਾਂ ਨੂੰ ਕੰਪਨੀਆਂ ਦਾ ਗੁਲਾਮ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ ਉੱਥੇ ਆਮ ਜਨਤਾ ਦੀ ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਜਰੂਰੀ ਚੀਜਾਂ ਨੂੰ ਮਨਮਾਨੀ ਕੀਮਤ ਤੇ ਵੇਚਣ ਅਤੇ ਸਟੋਰ ਕਰਨ ਦੀ ਵਪਾਰੀਆਂ ਨੂੰ ਖੁੱਲ੍ਹ ਦੇਣ ਕਾਰਨ ਆਲੂ ਅਤੇ ਪਿਆਜ ਵੀ ਆਮ ਜਨਤਾ ਦੀ ਪਹੁੰਚ ‘ਚ ਬਾਹਰ ਹੋ ਚੁੱਕਾ ਹੈ।
                          ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਹਾਕਮ ਪਾਰਟੀਆਂ ਨੇ ਗਰੀਬਾਂ ਦੇ ਬੁਨਿਆਦੀ ਮੁੱਦਿਆ ਤੇ ਚੁੱਪੀ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਬਿਜਲੀ ਮੀਟਰ ਪੱਟਣੇ ਬੰਦ ਨਾ ਕੀਤੀ ਅਤੇ ਪੱਟੇ ਮੀਟਰ ਨਾ ਜੋੜੇ ਤਾਂ ਜਥੇਬੰਦੀ ਪੱਟੇ ਕੁਨੈਂਕਸ਼ਨ ਜੋੜੇਗੀ।ਉਹਨਾਂ ਕਿਹਾ ਕਿ ਜਦ ਕਿਸਾਨ ਪਿਆਰਾ ਹੋ ਸਕਦਾ ਤਾਂ ਗਰੀਬ ਮਜਦੂਰ ਕਿਉਂ ਨਹੀਂ ਜਿਸ ਤੋਂ ਸਾਫ ਜਾਹਿਰ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਡਰਾਮਾ ਕਰਨ ਵਾਲੀਆਂ ਕਾਂਗਰਸ,ਅਕਾਲੀ ਅਤੇ ਆਪ ਵਰਗਿਆ ਪਾਰਟੀਆਂ ਸਿਰਫ ਅਤੇ ਸਿਰਫ 2022 ਦੀਆਂ ਚੋਣਾਂ ਵਿੱਚ ਵੋਟਾਂ ਵਟੋਰਨ ਲਈ ਡਰਾਮੇਬਾਜੀ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਇਹਨਾਂ ਤਮਾਮ ਮੁੱਦਿਆਂ ਦੇ ਨਾਲ ਨਾਲ ਵਧ ਰਹੀ ਮਹਿੰਗਾਈ ਦੇ ਖਿਲਾਫ ਅੰਦੋਲਨ ਤੇਜ ਕੀਤਾ ਜਾਵੇਗਾ।
                    ਇਸ ਸਮੇਂ ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸਿੰਘ ਸੇਮਾ,ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਛਾਜਲੀ,ਜਿਲ੍ਹਾ ਮਾਨਸਾ ਦੇ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ,ਫਿਰੋਜਪੁਰ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਕੌਰ ਮੁਦਕੀ,ਫਰੀਦਕੋਟ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸਤਨਾਮ ਸਿੰਘ,ਲੁਧਿਆਣਾ ਤੋਂ ਰਮਨਦੀਪ ਧਮੋਟ ,ਹੁਸ਼ਿਆਰਪੁਰ ਤੋਂ ਕੁਲਵਿੰਦਰ ਕੌਰ ਦਸੂਹਾ,ਮਾਨਸਾ ਤੋਂ ਜਿਲ੍ਹਾ ਸਕੱਤਰ ਗੁਰਸੇਵਕ ਸਿੰਘ ਮਾਨ,ਗੁਰਮੀਤ ਨੰਦਗੜ੍ਹ,ਕਾਮਰੇਡ ਪਿ੍ਰਤਪਾਲ ਸਿੰਘ ਰਾਮਪੁਰਾ,ਮੋਗਾ ਜਿਲ੍ਹਾ ਤੋਂ ਕਾਮਰੇਡ ਹਰਮਨ ਹਿੰਮਤਪੁਰਾ ਸ਼ਾਮਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!