3.1 C
United Kingdom
Sunday, March 8, 2026

More

    ਉੱਘੇ ਸਮਾਜਸੇਵੀ ਅਤੇ ਵਾਤਾਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ ਵਲੋਂ ਕਮਿਊਨਿਟੀ ਹਾਲ ਦਾ ਉਦਘਾਟਨ

    ਮਲੇਰਕੋਟਲਾ, 1 ਨਵੰਬਰ (ਥਿੰਦ)-ਅੱਜ ਮਦੀਨਾ ਬਸਤੀ ਰਾਏਕੋਟ ਰੋਡ  ਵਿਖ਼ੇ ਪਿਛਲੇ 10-15 ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਰਹਿਨੁਮਾਈ ਹੇਠ ਇੱਕ ਕਮਿਊਨਿਟੀ ਹਾਲ ਦਾ ਕੰਮ ਮੁਹੱਲੇ ਦੇ ਪਤਵੰਤੇ ਸੱਜਣਾਂ ਹੱਥੋਂ ਸ਼ੁਰੂ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਇੰਚਾਰਜ ਅਕਰਮ ਬੱਗੂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਲੋੜਵੰਦ ਲੋਕਾਂ ਦੇ ਵਿਆਹ-ਸ਼ਾਦੀਆਂ, ਖੁਸ਼ੀ-ਗਮੀ ਅਤੇ ਹੋਰ ਸਮਾਗਮਾਂ ਲਈ ਬਹੁਤ ਸ਼ਾਨਦਾਰ ਬਿਲਡਿੰਗ ਬਣਾਈ ਜਾਵੇ। ਇਸ ਕਮਿਊਨਿਟੀ ਹਾਲ ਦਾ ਉਦਘਾਟਨ ਪੰਜਾਬ ਦੇ ਉੱਘੇ ਸਮਾਜਸੇਵੀ ਅਤੇ ਵਾਤਾਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ ਐਮ.ਡੀ ਕੇ.ਐਸ.ਕੰਬਾਇਨ ਵਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਜਾਤਾਂ-ਪਾਤਾਂ ਅਤੇ ਧਰਮਾਂ ਤੋਂ ਉਪਰ ਉੱਠ ਕੇ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਮੈਡਮ ਇਸ਼ਾ ਅਕਰਮ, ਪਹਿਲਵਾਨ ਬਸ਼ੀਰ ਧਲੇਰੀਆ, ਸਹਾਬੂਦੀਨ, ਅਬਦੁਲ ਮਜੀਦ, ਰਾਜਿੰਦਰ ਸਿੰਘ ਸੇਖੋਂ, ਮੁਹੰਮਦ ਅਰਸ਼ਦ ਬਿੱਲਾ, ਜੀਲੂ ਟੈਂਟ ਵਾਲਾ, ਸਿਆਮਾ ਖਿਲਜੀ, ਅਸਲਮ ਕਾਲੀ, ਅਨਵਾਰ ਲਾਲਾ, ਅਸਲਮ ਗੋਰਾ, ਸ਼ਰੀਫ ਮੌਲਵੀ, ਸਲੀਮ ਏਜੰਟ, ਅਨੀਸ ਬਾਬਾ, ਇਨਾਇਤ ਬਾਬਾ, ਨਜੀਰ ਜਨਰੇਟਰ, ਕਾਲਾ ਰੇਹੜੇ ਵਾਲਾ, ਦਿਲਸ਼ਾਦ ਮੈਡੀਕਲ, ਗੋਰਾ ਚਾਹ ਵਾਲਾ, ਹਬੀਬ ਪੱਪੂ, ਸਦੀਕ ਟੈਂਟ, ਅਸਲਮ ਬੈਲਡਿੰਗ ਵਾਲਾ, ਸ਼ੌਕੀ ਧੰਨੀ ਵਾਲਾ, ਮਨਾਹਿਰ ਧਲੇਰੀਆ ਆਦਿ ਹਾਜਰ ਸਨ।

    ਕਮਿਊਨਿਟੀ ਹਾਲ ਦਾ ਉਦਘਾਟਨ ਕਰਦੇ ਹੋਏ ਉੱਘੇ ਸਮਾਜਸੇਵੀ ਤੇ ਵਾਤਾਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ, ਵਾਰਡ ਇੰਜਾਰਜ ਅਕਰਮ ਬੱਗੂ, ਮੈਡਮ ਇਸ਼ਾ ਅਕਰਮ ਅਤੇ ਪਤਵੰਤੇ। (ਤਸਵੀਰਾਂ-ਥਿੰਦ)

            ‌‌

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!