19.4 C
United Kingdom
Wednesday, June 24, 2026

More

    ਨਿਊਜ਼ੀਲੈਂਡ ‘ਚ ‘ਇੱਛਾ ਮੁਕਤੀ’ ਨੂੰ ਮਿਲੀ ‘ਹਾਂ’ ਅਤੇ ‘ਭੰਗ ਦੀ ਵਰਤੋਂ’ ਨੂੰ ‘ਨਾਂਹ’

    ਲੋਕ ਰਾਏ: ਕਾਨੂੰਨ ਬਨਾਉਣ ਤੋਂ ਪਹਿਲਾਂ ਲੋਕਾਂ ਦੀ ਰਾਏ
    ਰੈਫਰੰਡਮ ਦ ੇ ਰੁਝਾਨੀ ਨਤੀਜੇ ਆਏ
    -ਹਰਜਿੰਦਰ ਸਿੰਘ ਬਸਿਆਲਾ-

    ਆਕਲੈਂਡ, 30 ਅਕਤੂਬਰ, 2020: -ਨਿਊਜ਼ੀਲੈਂਡ ਦੀਆਂ ਹੋਈਆਂ ਆਮ ਚੋਣਾਂ ਦੇ ਵਿਚ ਇਸ ਵਾਰ ਦੋ ਜਨਮੱਤ ਕਰਵਾਏ ਗਏ ਸਨ ਜਿਨ੍ਹਾਂ ਵਿਚ ਇਕ ਭੰਗ ਦੀ ਦਵਾਈ ਜਾਂ ਭੰਗ ਦੀ ਸ਼ਰਤਾਂਮਈ ਵਰਤੋਂ ਸਬੰਧੀ ਸੀ। ਇਸ ਵਿਚ ਸ਼ਾਮਿਲ ਸੀ ਕਿ ਭੰਗ ਦੇ ਬੂਟਿਆਂ ਜਾਂ ਪੱਤਿਆਂ ਨੂੰ ਦਵਾਈਆਂ ਦੇ ਰੂਪ ਵਿਚ ਬਦਲ ਕੇ ਇਥੇ ਵਰਤਣਾ ਕਾਨੂੰਨੀ ਹੋਣਾ ਚਾਹੀਦਾ ਹੈ ਕਿ ਨਹੀਂ।? ਦੂਜਾ ਅਹਿਮ ਤੇ ਸੰਵੇਦਨਸ਼ੀਲ ਜਨਮੱਤ ਸੀ ਇੱਛਾ ਮੁਕਤੀ। ਇਸ ਦਾ ਮਤਲਬ ਸੀ ਕਿ ਜੇਕਰ ਕੋਈ ਕਿਸੀ ਲਾਇਲਾਜ ਜਾਂ ਜੀਵਨ ਅੰਤ ਵੱਲ ਵਧ ਰਹੀ ਬਿਮਾਰੀ ਤੋਂ ਪੀੜਤ ਹੈ ਅਤੇ ਅਸਹਿ ਦੁੱਖ ਸਹਾਰ ਰਿਹਾ ਹੈ ਤਾਂ ਕੀ ਉਹ ਆਪਣੀ ਇੱਛਾ ਦੇ ਮੁਤਾਬਿਕ ਆਪਣੇ ਜੀਵਨ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਕਿ ਨਹੀਂ।?  ਸਰਕਾਰ ਨੇ ਇਸ ਸਬੰਧੀ ‘ਲਾਈਫ ਚੁਆਇਸ ਐਕਟ 2019’ ਪਾਸ ਕੀਤਾ ਹੋਇਆ ਹੈ ਜੋ ਕਿ ਜਨਮੱਤ ਦੇ ਬਾਅਦ ਅਮਲ ਵਿਚ ਆ ਸਕਦਾ ਹੈ।
    ਇਨ੍ਹਾਂ ਜਨਮੱਤਾਂ ਸਬੰਧੀ ਅੱਜ ਰੁਝਾਨੀ ਨਤੀਜੇ ਸਾਹਮਣੇ ਆ ਗਏ ਹਨ ਜਿਨ੍ਹਾਂ ਦੇ ਵਿਚ ਇਛਾ ਮੁਕਤੀ ਨੂੰ ਲੋਕਾਂ ਨੇ ‘ਹਾਂ’ ਕਹਿ ਦਿੱਤੀ ਹੈ ਜਦ ਕਿ ਭੰਗ ਦੀ ਸ਼ਰਤਾਂ ਮੁਤਾਬਿਕ ਵਰਤੋਂ ਨੂੰ ਵੀ ‘ਨਾਂਹ’ ਕਹਿ ਦਿੱਤੀ ਹੈ।
    ਇੱਛਾ ਮੁਕਤੀ ਸਬੰਧੀ ਹੋਈ ਵੋਟਾਂ ਦੀ ਗਿਣਤੀ ਮੁਤਾਬਿਕ ਇਸ ਮੁੱਦੇ ਉਤੇ 15 ਲੱਖ 74 ਹਜ਼ਾਰ 645 ਲੋਕਾਂ ਨੇ ‘ਹਾਂ’ ਵਿਚ ਆਪਣੀ ਰਾਏ ਦਿੱਤੀ ਹੈ ਜਦ ਕਿ 8 ਲੱਖ 15 ਹਜ਼ਾਰ 829 ਲੋਕਾਂ ਨੇ ‘ਨਾਂਹ’ ਵਿਚ ਆਪਣੀ ਰਾਏ ਦਿੱਤੀ ਹੈ। ਇਸ ਤਰ੍ਹਾਂ ਕੁੱਲ 65.2% ਵੋਟ ‘ਹਾਂ’ ਵਿਚ ਭੁਗਤੀ ਅਤੇ 33.8% ਵੋਟ ‘ਨਾਂਹ’ ਵਿਚ ਭੁਗਤੀ।
    ਭੰਗ ਦੀ ਸ਼ਰਤਾਂ ਸਹਿਤ ਵਰਤੋਂ ਕੀਤੀ ਜਾਣ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। 12 ਲੱਖ 81 ਹਜ਼ਾਰ 818 ਲੋਕਾਂ ਨੇ ‘ਨਾਂਹ’ ਦੇ ਵਿਚ ਆਪਣੀ ਰਾਏ ਦਿੱਤੀ ਜਦ ਕਿ 11 ਲਖ 14 ਹਜ਼ਾਰ 485 ਲੋਕਾਂ ਨੇ ‘ਹਾਂ’ ਦੇ ਵਿਚ ਆਪਣੀ ਵੋਟ ਦਿੱਤੀ। ਇਸ ਤਰ੍ਹਾਂ 53.1% ਨੇ ‘ਨਾਂਹ’ ਦੇ ਵਿਚ ਰਾਏ ਦਿੱਤੀ ਅਤੇ 46.1% ਲੋਕਾਂ ਨੇ ‘ਹਾਂ’ ਦੇ ਵਿਚ ਰਾਏ ਦਿੱਤੀ ਹੈ। ਵਰਨਣਯੋਗ ਹੈ ਕਿ ਇਥੇ ਦੇ 1000 ਦੇ ਕਰੀਬ ਡਾਕਟਰਾਂ ਨੇ ਇਕ ਚਿੱਠੀ ਲਿਖ ਕੇ ਰਾਏ ਦਿੱਤੀ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਹ ਅਜਿਹਾ ਟੀਕਾ ਲਾਉਣ ਜਿਸ ਦੇ ਨਾਲ ਮਰੀਜ਼ ਦਾ ਅੰਤ ਹੋ ਸਕੇ। ਪਰ ਇਸਦੇ ਬਾਵਜੂਦ ਸ਼ਾਇਦ ਦੁੱਖਾਂ ਭਰੀ ਜਿੰਦਗੀ ਨਾਲ ਜੂਝਣ ਨਾਲੋਂ ਮਰਨ ਨੂੰ ਲੋਕਾਂ ਨੇ ਤਰਜੀਹ ਦੇਣੀ ਬਿਹਤਰ ਸਮਝੀ ਹੈ।
    ਅੰਤਿਮ ਨਤੀਜਾ 6 ਨਵੰਬਰ ਨੂੰ ਦੱਸਿਆ ਜਾਣਾ ਹੈ ਕਿਉਂਕ 4,80,000 ਸਪੈਸ਼ਲ ਵੋਟਾਂ ਦੀ ਗਿਣਤੀ ਅਜੇ ਹੋਣੀ ਹੈ। ਹਾਂ ਵਿਚ ਆਏ ਜਨਮੱਤ ਨੂੰ  ਅਗਲੇ 18 ਮਹੀਨਿਆਂ ਦੇ ਵਿਚ ਕਾਨੂੰਨੀ ਰੂਪ ਮਿਲੇਗਾ। ਪ੍ਰਧਾਨ ਮੰਤਰੀ ਨੇ ਇਸ ਜਨਮੱਤ ਦੇ ਵਿਚ ਦੋਹਾਂ ਮੁੱਦਿਆਂ ਉਤੇ ਆਪਣੀ ‘ਹਾਂ’ ਆਖੀ ਸੀ। ਲੋਕਾਂ ਨੇ ਭੰਗ ਨੂੰ ‘ਨਾਂਹ’ ਮਿਲਣ ਉਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਨਿਊਜ਼ੀਲੈਂਡ ਇਸ ਦੇ ਨਾਲ ਨਸ਼ਿਆ ਤੋਂ ਹੱਟਵਾਂ ਤੇ ਸਿਹਤਮੰਦ ਰਹੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!